ਸ਼ਹੀਦ ਬਾਬਾ ਕਰਮ ਸਿੰਘ ਦੀ ਯਾਦ ’ਚ ਧਾਰਮਿਕ ਸਮਾਗਮ ਅੱਜ
ਕੋਟਫ਼ਤੂਹੀ, 20 ਅਕਤੂਬਰ (ਅਟਵਾਲ)-ਪਿੰਡ ਬੱਡੋਂ ਦੇ ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਜੀ (ਸ਼ਹੀਦਾਂ) ਦੇ ਅਸਥਾਨ ਤੇ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਕਰਮ ਸਿੰਘ ਦੀ ਯਾਦ ਵਿਚ ਧਾਰਮਿਕ ਸਮਾਗਮ 21 ਅਕਤੂਬਰ ਨੂੰ ਕਰਵਾਏ ਜਾ ਰਹੇ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਪ੍ਰਧਾਨ ਦਰਸ਼ਨ ਸਿੰਘ ਬੱਡੋਂ, ਸਰਬਪ੍ਰੀਤ ਸਿੰਘ ਸੋਨੂੰ, ਹਰਦੀਪ ਸਿੰਘ ਖ਼ਾਲਸਾ ਆਦਿ ਨੇ ਦੱਸਿਆ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ, ਉਪਰੰਤ ਧਾਰਮਿਕ ਸਮਾਗਮ ਵਿਚ ਸੰਤ ਬਾਬਾ ਗੁਰਚਰਨ ਸਿੰਘ ਬੱਡੋਂ, ਭਾਈ ਪਰਮਜੀਤ ਸਿੰਘ ਬੱਡੋਂ, ਭਾਈ ਸੁਖਦੇਵ ਸਿੰਘ ਨਡਾਲੋਂ, ਭਾਈ ਬਲਵੀਰ ਸਿੰਘ ਗੁਰਦਾਸਪੁਰ, ਭਾਈ ਭਗਤ ਸਿੰਘ ਬੱਡੋਂ, ਭਾਈ ਹਰਪ੍ਰੀਤ ਸਿੰਘ ਬੱਡੋਂ, ਭਾਈ ਹੀਰਾ ਸਿੰਘ ਰਤਨ ਮਾਣਕ ਢੇਰੀ ਆਦਿ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕਰਨਗੇ।
ਅਜੀਤ ਡੈਸਕ
21-10-2026