26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 22ਵਾਂ ਰੈਣਿ ਸਬਾਈ ਕੀਰਤਨ ਦਰਬਾਰ ਸਮਾਗਮ

ਦਸੂਹਾ, 25 ਅਕਤੂਬਰ (ਭੁੱਲਰ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 22ਵਾਂ ਰੈਣਿ ਸਬਾਈ ਕੀਰਤਨ ਦਰਬਾਰ ਸਮਾਗਮ ਕਰਵਾਇਆ। ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਸਤਪਾਲ ਸਿੰਘ ਬਿੱਟੂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਕਰਵਾਇਆ ਮੌਕੇ ਰੈਣਿ ਸਬਾਈ ਕੀਰਤਨ ਦਰਬਾਰ ਸਮਾਗਮ ਦੌਰਾਨ ਸਿੱਖ ਪੰਥ ਦੀ ਪ੍ਰਸਿੱਧ ਢਾਡੀ ਬੀਬੀ ਦਲੇਰ ਕੌਰ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸਰੂਪ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕਰਨੈਲ ਸਿੰਘ, ਮਹਿਤਾਬ ਸਿੰਘ ਜਲੰਧਰ, ਕਥਾਵਾਚਕ ਸਰਬਜੀਤ ਸਿੰਘ ਲੁਧਿਆਣਾ, ਭਾਈ ਸਰਬਜੀਤ ਸਿੰਘ ਪਟਨਾ ਸਾਹਿਬ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਬਲਵਿੰਦਰ ਸਿੰਘ ਲੋਪੋਕੇ, ਭਾਈ ਮੰਗਲ ਸਿੰਘ, ਗੁਰਸਿੱਖੀ ਜਥਾ ਝਿੰਗੜ ਕਲਾਂ ਆਦਿ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ।

Ad Position 21
No active advertisement
ਗੁਰਦੁਆਰਾ ਗਰਨਾ ਸਾਹਿਬ ਵਿਖੇ ਰੈਣਿ ਸੁਬਾਈ ਕੀਰਤਨ ਦੌਰਾਨ ਕੀਰਤਨ ਕਰਦੇ ਹੋਏ ਵੱਖ-ਵੱਖ ਰਾਗੀ ਜਥੇ। ਤਸਵੀਰ : ਭੁੱਲਰ 26-10-2026
ਦਸੂਹਾ, 25 ਅਕਤੂਬਰ (ਭੁੱਲਰ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 22ਵਾਂ ਰੈਣਿ ਸਬਾਈ ਕੀਰਤਨ ਦਰਬਾਰ ਸਮਾਗਮ ਕਰਵਾਇਆ। ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਸਤਪਾਲ ਸਿੰਘ ਬਿੱਟੂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਕਰਵਾਇਆ ਮੌਕੇ ਰੈਣਿ ਸਬਾਈ ਕੀਰਤਨ ਦਰਬਾਰ ਸਮਾਗਮ ਦੌਰਾਨ ਸਿੱਖ ਪੰਥ ਦੀ ਪ੍ਰਸਿੱਧ ਢਾਡੀ ਬੀਬੀ ਦਲੇਰ ਕੌਰ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸਰੂਪ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕਰਨੈਲ ਸਿੰਘ, ਮਹਿਤਾਬ ਸਿੰਘ ਜਲੰਧਰ, ਕਥਾਵਾਚਕ ਸਰਬਜੀਤ ਸਿੰਘ ਲੁਧਿਆਣਾ, ਭਾਈ ਸਰਬਜੀਤ ਸਿੰਘ ਪਟਨਾ ਸਾਹਿਬ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਬਲਵਿੰਦਰ ਸਿੰਘ ਲੋਪੋਕੇ, ਭਾਈ ਮੰਗਲ ਸਿੰਘ, ਗੁਰਸਿੱਖੀ ਜਥਾ ਝਿੰਗੜ ਕਲਾਂ ਆਦਿ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਸਮਾਗਮ ਦੌਰਾਨ ਗੁਰਬਾਣੀ ਕੰਠ ਮੁਕਾਬਲੇ, ਗੁਰਬਾਣੀ ਪ੍ਰਸ਼ਨੋਤਰੀ ਮੁਕਾਬਲੇ, ਦਸਤਾਰ ਤੇ ਦੁਮਾਲਾ ਸਜਾਓ ਇਸਤਰੀ ਅਤੇ ਪੁਰਸ਼ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿਚ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਜੇਤੂਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਵਿਸ਼ਾਲ ਖ਼ੂਨਦਾਨ ਕੈਂਪ ਵੀ ਲਗਾਇਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਮੁੱਖ ਪ੍ਰਬੰਧਕ ਸਤਪਾਲ ਸਿੰਘ ਬਿੱਟੂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਹੀ ਕੈਨੇਡਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸਤਿੰਦਰ ਸਿੰਘ ਮਿੱਠੀ ਕੈਨੇਡਾ ਦਾ ਧੰਨਵਾਦ ਕੀਤਾ। ਇਸ ਮੌਕੇ ਸਤਿੰਦਰ ਸਿੰਘ ਮਿੱਠੀ ਨੇ ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਪੁੱਜੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਦੇ ਮੈਨੇਜਰ ਜਸਵਿੰਦਰ ਸਿੰਘ, ਪ੍ਰੋਫੈਸਰ ਬਲਦੇਵ ਸਿੰਘ ਬੱਲੀ ਸਾਬਕਾ ਬਲਾਕ ਸੰਮਤੀ ਮੈਂਬਰ, ਪ੍ਰਭਜੋਤ ਸਿੰਘ ਕੈਨੇਡਾ, ਰੁਪਿੰਦਰ ਸਿੰਘ ਵਿਕੀ ਗਿੱਲ ਝਿੰਗੜ, ਦੀਦਾਰ ਸਿੰਘ ਕਾਲਾ ਪ੍ਰਧਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ, ਸਤਨਾਮ ਸਿੰਘ ਖੁਣਖੁਣ ਕਲਾਂ ਪ੍ਰਧਾਨ ਅਕਾਲ ਸਹਾਇ ਵੈੱਲਫੇਅਰ ਸੁਸਾਇਟੀ, ਅਮਨਪ੍ਰੀਤ ਸਿੰਘ ਨਿਹੰਗ ਮੂਨਕ ਕਲਾਂ, ਬੀਬੀ ਸੀਤਲ ਕੌਰ ਪ੍ਰਧਾਨ ਸਿੱਖੀ ਬਿਰਸਾ ਵੈੱਲਫੇਅਰ ਸੁਸਾਇਟੀ, ਮਨਦੀਪ ਕੌਰ ਝਿੰਗੜ ਕਲਾਂ, ਹਰਮਨਪ੍ਰੀਤ ਕੌਰ ਝਿੰਗੜ ਕਲਾਂ, ਦਿਲਪ੍ਰੀਤ ਸਿੰਘ ਕਾਹਲੋਂ, ਦਲਜੀਤ ਸਿੰਘ ਸਤਪਾਲ ਸਿੰਘ ਭੱਗੂ, ਅਮਨਪ੍ਰੀਤ ਸਿੰਘ ਮੰਨਾ ਸਾਬਕਾ ਡਿਪਟੀ ਕਲੈਕਟਰ ਸਿੰਚਾਈ ਵਿਭਾਗ ਪੰਜਾਬ, ਜਗਪ੍ਰੀਤ ਸਿੰਘ ਸਾਹੀ, ਨਰਿੰਦਰ ਪਾਲ ਸਿੰਘ ਭਾਟੀਆ, ਗੁਰਦਿਆਲ ਸਿੰਘ, ਚਰਨਜੀਤ ਸਿੰਘ, ਹਰਜੋਤ ਸਿੰਘ ਅਰੋੜਾ,ਅਮਰਜੀਤ ਸਿੰਘ ਯੂ. ਕੇ., ਬਲਜੀਤ ਸਿੰਘ ਕੈਨੇਡਾ, ਜਗਤਾਰ ਸਿੰਘ ਸਪੇਨ, ਗੁਰਪ੍ਰਤਾਪ ਸਿੰਘ, ਗੁਰਮੀਤ ਸਿੰਘ ਪ੍ਰੋਫੈਸਰ, ਡਾਕਟਰ ਸਤਵੀਰ ਸਿੰਘ, ਪੁਸ਼ਪਪ੍ਰੀਤ ਸਿੰਘ, ਹੈਰੀ ਸਮੇਤ ਸੁਸਾਇਟੀ ਮੈਂਬਰ ਤੇ ਅਹੁਦੇਦਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੰਬਾਲਾ ਜੱਟਾਂ ਸਕੂਲ ਦੀਆਂ ਖਿਡਾਰਨਾਂ ਨੇ ਕਾਂਸੇ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸੰਬੰਧੀ ਸਾਹਰੀ ’ਚ ਕੀਰਤਨ ਦਰਬਾਰ
Ad Position 24