28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਨਸ਼ਾ ਤਸਕਰਾਂ ਵਲੋਂ ਨਾਜਾਇਜ਼ ਤੌਰ ’ਤੇ ਕੀਤੀਆਂ ਉਸਾਰੀਆਂ ’ਤੇ ਚੱਲਿਆ ਪੀਲਾ ਪੰਜਾ

ਮਾਹਿਲਪੁਰ, 27 ਅਕਤੂਬਰ (ਰਜਿੰਦਰ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਲੜੀ ਤਹਿਤ ਅੱਜ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ ਅਨੁਸਾਰ ਥਾਣਾ ਚੱਬੇਵਾਲ ‘ਚ ਪੈਂਦੇ ਪਿੰਡ ਸਰਹਾਲਾ ਕਲਾਂ ਵਿਖੇ ਪੰਚਾਇਤੀ ਜ਼ਮੀਨ ‘ਤੇ ਨਾਜਾਇਜ਼ ਤੌਰ ‘ਤੇ ਉਸਾਰੇ ਮਕਾਨ ‘ਤੇ ਪੀਲਾ ਪੰਜਾ ਚਲਾ ਮਕਾਨ ਨੂੰ ਢਹਿ-ਢੇਰੀ ਕੀਤਾ ਗਿਆ। ਇਸ ਕਾਰਵਾਈ ਦੀ ਅਗਵਾਈ ਕਰ ਰਹੇ ਐਸ.

Ad Position 21
No active advertisement
ਅਜੀਤ ਡੈਸਕ 28-10-2026
ਮਾਹਿਲਪੁਰ, 27 ਅਕਤੂਬਰ (ਰਜਿੰਦਰ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਲੜੀ ਤਹਿਤ ਅੱਜ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ ਅਨੁਸਾਰ ਥਾਣਾ ਚੱਬੇਵਾਲ ‘ਚ ਪੈਂਦੇ ਪਿੰਡ ਸਰਹਾਲਾ ਕਲਾਂ ਵਿਖੇ ਪੰਚਾਇਤੀ ਜ਼ਮੀਨ ‘ਤੇ ਨਾਜਾਇਜ਼ ਤੌਰ ‘ਤੇ ਉਸਾਰੇ ਮਕਾਨ ‘ਤੇ ਪੀਲਾ ਪੰਜਾ ਚਲਾ ਮਕਾਨ ਨੂੰ ਢਹਿ-ਢੇਰੀ ਕੀਤਾ ਗਿਆ। ਇਸ ਕਾਰਵਾਈ ਦੀ ਅਗਵਾਈ ਕਰ ਰਹੇ ਐਸ.ਪੀ.ਸੰਦੀਪ ਸਿੰਘ ਮੰਡ ਹੁਸ਼ਿਆਰਪੁਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਲੋਂ ਨਸ਼ਾ ਤਸਕਰਾਂ ‘ਤੇ ਨੱਥ ਪਾਉਣ ਲਈ ਉਨ੍ਹਾਂ ਵਲੋਂ ਕੀਤੀਆ ਨਾਜਾਇਜ਼ ਤੌਰ ‘ਤੇ ਉਸਾਰੀਆਂ ਨੂੰ ਢਾਉਣ ਪ੍ਰਕ੍ਰਿਆ ਤਹਿਤ ਸਰਹਾਲਾ ਕਲਾਂ ਦੇ ਵਸਨੀਕ ਦੇਬੋ ਪਤਨੀ ਪਤਨੀ ਦੇਵ ਰਾਜ ਵਲੋਂ ਵੱਡੇ ਪੱਧਰ ‘ਤੇ ਨਸ਼ਾ ਵੇਚ ਕੇ ਪੰਚਾਇਤੀ ਜ਼ਮੀਨ ‘ਤੇ ਮਕਾਨ ਉਸਾਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਨਸ਼ਾ ਵੇਚ ਕੇ ਹੋਰ ਜ਼ਮੀਨਾਂ ਬਣਾਈਆ ਹਨ। ਉਸ ਨੇ ਦੱਸਿਆਂ ਦੇ ਇਨ੍ਹਾਂ ‘ਤੇ ਐਨ.ਡੀ.ਪੀ.ਐੱਸ ਐਕਟ ਤਹਿਤ 7 ਮਾਮਲੇ ਦਰਜ ਸਨ ਜਿਨ੍ਹਾਂ ‘ਚ 3-4 ਮਾਮਲਿਆਂ ‘ਚ ਉਨ੍ਹਾਂ ਨੂੰ ਸਜਾ ਵੀ ਚੁੱਕੀ ਹੈ ਤੇ ਉਸ ਇਸ ਸਮੇਂ ਸਜਾ ਕੱਟ ਰਹੇ ਹਨ ਅਤੇ ਬਾਕੀ ਦੀ ਸੁਣਵਾਈ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪੰਚਾਇਤੀ ਜ਼ਮੀਨ ‘ਤੇ ਨਜਾਇਜ਼ ਤੌਰ ‘ਤੇ ਉਸਾਰੀ ਕੀਤੀ ਹੋਈ ਸੀ ਜਿਸ ਪੰਚਾਇਤ ਨਾਲ ਕੇਸ ਚਲਦਾ ਸੀ ਇਹ ਕੇਸ ਪੰਚਾਇਤ ਦੇ ਹੱਕ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਾਰੀ ਕਾਨੂੰਨੀ ਕਰਵਾਈ ਪੂਰੀ ਹੋਣ ਉਪਰੰਤ ਉਨ੍ਹਾਂ ਦੇ ਇਸ ਨਜਾਇਜ਼ ਉਸਾਰੇ ਮਕਾਨ ਢਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਡੀ.ਐਸ.ਪੀ.ਭਾਰਤ ਭੂਸ਼ਣ, ਅਮਨਦੀਪ ਕੌਰ ਪੀ.ਸੀ.ਐਸ, ਨਾਇਬ ਤਹਿਸੀਲਦਾਰ ਸੁਖਮਨਿੰਦਰ ਸਿੰਘ, ਹਰਜੀਤ ਸਿੰਘ ਐਸ.ਔਚ.ਓ.ਥਾਣਾ ਚੱਬੇਵਾਲ, ਸੈਕਟਰੀ ਵਿਜੇ ਕੁਮਾਕ, ਪੰਚਾਇਤ ਅਫ਼ਸਰ ਪ੍ਰਵੀਨ ਸੋਨੀ, ਪਿੰਡ ਦਾ ਸਰਪੰਚ ਮੋਹਣ ਸਿੰਘ ਸਮੇਤ ਵੱਡੀ ਤਾਦਾਦ ‘ਚ ਪੁਲਿਸ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਇਆ
Ad Position 24