28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸ੍ਰੀ ਸ਼ਕਤੀ ਮਾਤਾ ਮੰਦਰ ਦਾਤਾਰਪੁਰ ਵਿਖੇ ਧੂਮਧਾਮ ਨਾਲ ਕਰਵਾਈ ਸ੍ਰੀਮਦ ਭਾਗਵਤ ਕਥਾ

ਤਲਵਾੜਾ, 27 ਅਕਤੂਬਰ (ਮਨੀਸ਼ਾ ਮਹਿਤਾ)- ਸ੍ਰੀ ਸ਼ਕਤੀ ਮਾਤਾ ਮੰਦਰ ਦਾਤਾਰਪੁਰ ਵਿਖੇ ਧਾਰਮਿਕ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਸ਼੍ਰੀਮਦ ਭਾਗਵਤ ਕਥਾ ਸਫਲਤਾਪੂਰਵਕ ਕਰਵਾਈ ਗਈ। ਇਸ ਪਵਿੱਤਰ ਸਮਾਗਮ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ, ਜਿਸ ਵਿਚ ਸਮਾਜ ਸੇਵੀ ਡਾ.

Ad Position 21
No active advertisement
ਅਜੀਤ ਡੈਸਕ 28-10-2026
ਤਲਵਾੜਾ, 27 ਅਕਤੂਬਰ (ਮਨੀਸ਼ਾ ਮਹਿਤਾ)- ਸ੍ਰੀ ਸ਼ਕਤੀ ਮਾਤਾ ਮੰਦਰ ਦਾਤਾਰਪੁਰ ਵਿਖੇ ਧਾਰਮਿਕ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਸ਼੍ਰੀਮਦ ਭਾਗਵਤ ਕਥਾ ਸਫਲਤਾਪੂਰਵਕ ਕਰਵਾਈ ਗਈ। ਇਸ ਪਵਿੱਤਰ ਸਮਾਗਮ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ, ਜਿਸ ਵਿਚ ਸਮਾਜ ਸੇਵੀ ਡਾ. ਹਰਸਿਮਰਤ ਸਾਹੀ ਸੂਬਾ ਕਾਰਜਕਾਰਨੀ ਮੈਂਬਰ ਭਾਜਪਾ ਪੰਜਾਬ ਨੂੰ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਕਥਾ ਵਾਚਕ ਆਚਾਰੀਆ ਸ਼੍ਰੀ ਸੁਮਿਤ ਭਾਰਦਵਾਜ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਸੰਗਤਾਂ ਨੂੰ ਅੰਮ੍ਰਿਤਮਈ ਭਾਗਵਤ ਕਥਾ ਸੁਣਾ ਕੇ ਨਿਹਾਲ ਕੀਤਾ। ਉਨ੍ਹਾਂ ਨੇ ਧਰਮ, ਸਚਾਈ, ਨੈਤਿਕਤਾ ਅਤੇ ਨੇਕ ਜੀਵਨ ਜਿਊਣ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਮਹਾਰਾਜ ਜੀ ਨੇ ਸਨਾਤਨ ਧਰਮ ਦੀ ਮਹੱਤਤਾ ਅਤੇ ਭਗਵਾਨ ਦੀ ਭਗਤੀ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਅਜਿਹੇ ਧਾਰਮਿਕ ਆਯੋਜਨ ਮਨੁੱਖੀ ਆਤਮਾ ਨੂੰ ਸ਼ਾਂਤੀ ਅਤੇ ਸਮਾਜ ਨੂੰ ਇੱਕ ਚੰਗੀ ਦਿਸ਼ਾ ਪ੍ਰਦਾਨ ਕਰਦੇ ਹਨ। ਕਥਾ ਦੌਰਾਨ ਬੜੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਕਥਾ ਸਰਵਣ ਕਰਕੇ ਪੁੰਨ ਦੇ ਭਾਗੀ ਬਣੇ। ਸਮਾਗਮ ਦੇ ਅੰਤ ਵਿਚ ਡਾ. ਹਰਸਿਮਰਤ ਸਾਹੀ ਨੂੰ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਲਈ ਸਿਰੋਪਾਉ/ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਜੀਵ ਭਾਰਦਵਾਜ, ਰਾਜੂ, ਨਵੀਨ, ਰਜਨੀਸ਼ ਕੁਮਾਰ, ਪਲਕ ਮਹੰਤ, ਤਰੁਣ, ਗਜਿੰਦਰ ਡਡਵਾਲ ਸ਼ੰਮੀ, ਪਵਨ ਕੁਮਾਰ, ਰਜਿੰਦਰ ਕੁਮਾਰ ਪੱਪ, ਅਸ਼ਵਨੀ ਨੰਦਾ ਤੇ ਸਮੂਹ ਸੰਗਤ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਕਚਹਿਰੀਆਂ ’ਚ ਸਰਟੀਫਿਕੇਟ ਬਣਾਉਣ ਵਾਲੇ ਵਿਦਿਆਰਥੀ ਹੋ ਰਹੇ ਨੇ ਖੱਜਲ-ਖੁਆਰ - ਕੁਲਵੀਰ ਸਿੰਘ ਡੋਗਰਪੁਰ ਅਗਲੀ ਖ਼ਬਰ ਭਗਵਾਨ ਸ੍ਰੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਹੀ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ - ਰਸ਼ਪਾਲ ਸਿੰਘ ਚਰੜ
Ad Position 24