ਜ਼ਿਲ੍ਹਾ ਪੱਧਰੀ ਵਿਗਿਆਨ ਡਰਾਮਾ ਮੁਕਾਬਲੇ ਵਿਚ ਪਲਾਹੜ ਸਕੂਲ ਦੀ ਟੀਮ ਰਹੀ ਜੇਤੂ
ਰਾਮਗੜ੍ਹ ਸੀਕਰੀ, 27 ਅਕਤੂਬਰ (ਕਟੋਚ)-ਰਾਜ ਵਿਦਿਆਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਆਯੋਜਿਤ ਜ਼ਿਲ੍ਹਾ ਪੱਧਰੀ ਡਰਾਮਾ ਮੁਕਾਬਲੇ ਵਿਚ ਪਲਾਹੜ ਸਕੂਲ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। ਸਕੂਲ ਦੀ ਡਰਾਮਾ ਟੀਮ ਦੀ ਹੋਣਹਾਰ ਮੈਂਬਰ ਸ਼ਗੁਨ ਸੱਤਵੀਂ ਜਮਾਤ ਨੇ ਸਰਬੋਤਮ ਸੈਕਟਰ ਦਾ ਖਿਤਾਬ ਆਪਣੇ ਨਾਂਅ ਕੀਤਾ।
ਰਾਮਗੜ੍ਹ ਸੀਕਰੀ, 27 ਅਕਤੂਬਰ (ਕਟੋਚ)-ਰਾਜ ਵਿਦਿਆਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਆਯੋਜਿਤ ਜ਼ਿਲ੍ਹਾ ਪੱਧਰੀ ਡਰਾਮਾ ਮੁਕਾਬਲੇ ਵਿਚ ਪਲਾਹੜ ਸਕੂਲ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। ਸਕੂਲ ਦੀ ਡਰਾਮਾ ਟੀਮ ਦੀ ਹੋਣਹਾਰ ਮੈਂਬਰ ਸ਼ਗੁਨ ਸੱਤਵੀਂ ਜਮਾਤ ਨੇ ਸਰਬੋਤਮ ਸੈਕਟਰ ਦਾ ਖਿਤਾਬ ਆਪਣੇ ਨਾਂਅ ਕੀਤਾ। ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਗਣੇਸ਼ ਰਾਜ ਤੇ ਉਪ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਡਰਾਮੇ ਮੁਕਾਬਲੇ ਵਿਚ ਜ਼ਿਲ੍ਹੇ ਭਰ ਤੋਂ 19 ਟੀਮਾਂ ਨੇ ਹਿੱਸਾ ਲਿਆ ਸੀ, ਜਿਸ ਵਿਚ ਸਕੂਲ ਪਲਾਹੜ ਦੀ ਟੀਮ ਪਹਿਲੇ ਸਥਾਨ ’ਤੇ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਮਿਹਨਤੀ ਅਧਿਆਪਕਾਂ ਮੈਡਮ ਸਪਨਾ ਸੋਭਲ, ਚੌਧਰੀ ਹਿਤੇਸ਼ ਸ਼ਰਮਾ, ਕੋਮਲ ਮਿਨਹਾਸ, ਰੀਨਾ ਕੁਮਾਰੀ, ਸੁਰਿੰਦਰ ਕੁਮਾਰ ਅਤੇ ਸੁਨੀਲ ਕੁਮਾਰ ਆਦਿ ਟੀਮ ਦੇ ਮਾਰਗਦਰਸ਼ਨ ਬਦੌਲਤ ਹੀ ਸਕੂਲ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਸਕੂਲ ਦੀ ਇਸ ਉਪਲਬਧੀ ’ਤੇ ਬੀ. ਐਨ. ਓ. ਤਲਵਾੜਾ ਜਪਿੰਦਰ ਕੁਮਾਰ, ਪ੍ਰਿੰਸੀਪਲ ਧੀਰਜ ਵਸ਼ਿਸ਼ਟ ਅਤੇ ਪ੍ਰਿੰਸੀਪਲ ਰਾਮ ਪ੍ਰਕਾਸ਼ ਨੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੀ ਟੀਮ ਨੂੰ ਵਧਾਈ ਦਿੱਤੀ।