30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਦਾ ਇਕ ਰੋਜ਼ਾ ਵਿੱਦਿਅਕ ਦੌਰਾ

ਭੰਗਾਲਾ, 30 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਦੇ ਅਲਾਈਡ ਹੈਲਥ ਸਾਇੰਸ ਵਿਭਾਗ ਵਲੋਂ ਬੀ. ਐਸ.

Ad Position 21
No active advertisement
ਅਜੀਤ ਡੈਸਕ 31-10-2026
ਭੰਗਾਲਾ, 30 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਦੇ ਅਲਾਈਡ ਹੈਲਥ ਸਾਇੰਸ ਵਿਭਾਗ ਵਲੋਂ ਬੀ. ਐਸ. ਸੀ. ਰੇਡੀਓਲੋਜੀ ਤੇ ਇਮੇਜਿੰਗ ਟੈਕਨਾਲੋਜੀ ਦੇ ਵਿਦਿਆਰਥੀਆਂ ਲਈ ਪ੍ਰਣਵ ਮਲਟੀਸਪੈਸ਼ਲਿਟੀ ਹਸਪਤਾਲ ਮੁਕੇਰੀਆਂ ਵਿਖੇ ਇਕ ਰੋਜ਼ਾ ਵਿਦਿਅਕ ਦੌਰੇ ਦਾ ਸਫਲ ਆਯੋਜਨ ਕੀਤਾ, ਜਿਥੇ ਵਿਦਿਆਰਥੀਆਂ ਨੇ ਐਕਸ-ਰੇ ਮਸ਼ੀਨ, ਸੀ. ਟੀ. ਸਕੈਨ ਤੇ ਈ. ਸੀ. ਜੀ. ਦੀ ਕਾਰਜਪ੍ਰਣਾਲੀ ਬਾਰੇ ਵਿਸਥਾਰ-ਪੂਰਵਕ ਪ੍ਰੈਕਟੀਕਲ ਜਾਣਕਾਰੀ ਹਾਸਿਲ ਕੀਤੀ। ਇਹ ਦੌਰਾ ਵਿਭਾਗ ਮੁਖੀ ਸੋਨਾਲੀ ਸੈਣੀ ਦੀ ਯੋਗ ਅਗਵਾਈ ਹੇਠ ਨੇਪਰੇ ਚੜ੍ਹਿਆ, ਜਿਸ ’ਚ ਵਿਭਾਗੀ ਮੁਖੀ ਸੋਨਾਲੀ ਸੈਣੀ, ਸਹਾਇਕ ਪ੍ਰੋ. ਆਰਤੀ ਤੇ ਸਹਾਇਕ ਪ੍ਰੋ. ਨਾਸਿਰ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਤੇ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਦਯੋਗਿਕ ਤੇ ਵਿਦਿਅਕ ਦੌਰੇ ਵਿਦਿਆਰਥੀਆਂ ਦੇ ਕਿਤਾਬੀ ਗਿਆਨ ਨੂੰ ਪ੍ਰੈਕਟੀਕਲ ਰੂਪ ਦੇਣ ਅਤੇ ਉਨ੍ਹਾਂ ਨੂੰ ਮੈਡੀਕਲ ਖੇਤਰ ਦੀਆਂ ਆਧੁਨਿਕ ਚੁਣੌਤੀਆਂ ਲਈ ਤਿਆਰ ਕਰਨ ਵਿਚ ਬੇਹੱਦ ਸਹਾਈ ਸਿੱਧ ਹੁੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਅਧਿਆਪਨ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀ ਲੈਕਚਰਾਰ ਨਵਤੇਜ ਕੌਰ ਸੇਵਾ ਮੁਕਤ ਅਗਲੀ ਖ਼ਬਰ ਛੋਟੀ ਜੀਪ ਨੂੰ ਟਰੱਕ ਨੇ ਮਾਰੀ ਟੱਕਰ, ਡਰਾਈਵਰ ਜ਼ਖ਼ਮੀ
Ad Position 24