30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਅਧਿਆਪਨ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀ ਲੈਕਚਰਾਰ ਨਵਤੇਜ ਕੌਰ ਸੇਵਾ ਮੁਕਤ

ਦਸੂਹਾ, 30 ਅਕਤੂਬਰ (ਕੌਸ਼ਲ)-ਦਸੂਹਾ ਸਿੱਖਿਆ ਦੇ ਖੇਤਰ ਵਿਚ ਲੰਮਾ ਸਮਾਂ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀ ਲੈਕਚਰਾਰ ਅਰਥ ਸ਼ਾਸਤਰ ਨਵਤੇਜ ਕੌਰ ਆਪਣੀ ਸੇਵਾ ਮੁਕਤੀ ਮੌਕੇ ਵਿਭਾਗ ਤੇ ਸਹਿਕਰਮੀਆਂ ਵਲੋਂ ਦਿੱਤੇ ਜਾ ਰਹੇ ਸਨਮਾਨ ਦੀਆਂ ਹੱਕਦਾਰ ਬਣੇ ਹਨ। ਉਨ੍ਹਾਂ ਨੇ ਆਪਣੇ ਅਧਿਆਪਨ ਕਾਰਜਕਾਲ ਦੌਰਾਨ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਸਿੱਖਿਆ ਵਿਭਾਗ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾਈ।

Ad Position 21
No active advertisement
ਅਜੀਤ ਡੈਸਕ 31-10-2026
ਦਸੂਹਾ, 30 ਅਕਤੂਬਰ (ਕੌਸ਼ਲ)-ਦਸੂਹਾ ਸਿੱਖਿਆ ਦੇ ਖੇਤਰ ਵਿਚ ਲੰਮਾ ਸਮਾਂ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀ ਲੈਕਚਰਾਰ ਅਰਥ ਸ਼ਾਸਤਰ ਨਵਤੇਜ ਕੌਰ ਆਪਣੀ ਸੇਵਾ ਮੁਕਤੀ ਮੌਕੇ ਵਿਭਾਗ ਤੇ ਸਹਿਕਰਮੀਆਂ ਵਲੋਂ ਦਿੱਤੇ ਜਾ ਰਹੇ ਸਨਮਾਨ ਦੀਆਂ ਹੱਕਦਾਰ ਬਣੇ ਹਨ। ਉਨ੍ਹਾਂ ਨੇ ਆਪਣੇ ਅਧਿਆਪਨ ਕਾਰਜਕਾਲ ਦੌਰਾਨ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਸਿੱਖਿਆ ਵਿਭਾਗ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾਈ। ਨਵਤੇਜ ਕੌਰ ਦਾ ਜਨਮ ਸਾਲ 1968 ਵਿਚ ਫਗਵਾੜਾ ਵਿਖੇ ਪਿਤਾ ਹੈੱਡਮਾਸਟਰ ਹਰਦੀਪ ਸਿੰਘ ਤੇ ਮਾਤਾ ਗੁਰਮੀਤ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਕੰਨਿਆ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਪਰੰਤ ਉਨ੍ਹਾਂ ਨੇ ਰਾਮਗੜ੍ਹੀਆ ਕਾਲਜ ਤੋਂ ਗਰੈਜੂਏਸ਼ਨ ਅਤੇ ਬੀ. ਐੱਡ. ਦੀ ਡਿਗਰੀ ਹਾਸਿਲ ਕੀਤੀ। ਉਨ੍ਹਾਂ ਨੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਤੋਂ ਆਨਰਜ਼ ਸਮੇਤ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਪੜ੍ਹਾਈ ਦੌਰਾਨ ਵੀ ਉਨ੍ਹਾਂ ਨੇ ਕਈ ਪ੍ਰਾਪਤੀਆਂ ਅਤੇ ਪੁਰਸਕਾਰ ਹਾਸਿਲ ਕੀਤੇ। ਨਵਤੇਜ ਕੌਰ ਨੇ ਆਪਣੇ ਅਧਿਆਪਨ ਕਰੀਅਰ ਦੀ ਸ਼ੁਰੂਆਤ ਜੀ. ਟੀ. ਬੀ. ਕਾਲਜ ਤੋਂ ਕੀਤੀ, ਜਿੱਥੇ ਉਨ੍ਹਾਂ ਨੇ ਥੋੜੇ ਸਮੇਂ ਲਈ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਸਾਲ 1995 ਵਿਚ ਸਰਕਾਰੀ ਸਕੂਲ ਖੁਣ-ਖੁਣ ਕਲਾਂ ਤੋਂ ਸਰਕਾਰੀ ਸੇਵਾ ਦੀ ਸ਼ੁਰੂਆਤ ਕੀਤੀ। ਬਾਅਦ ਵਿਚ ਲੈਕਚਰਾਰ ਅਰਥ ਸ਼ਾਸਤਰ ਵਜੋਂ ਤਰੱਕੀ ਮਿਲਣ ਉਪਰੰਤ ਉਨ੍ਹਾਂ ਨੇ ਸਾਲ 2016 ਵਿਚ ਤੇਲੀ ਚੱਕ ਸਕੂਲ ਵਿਖੇ ਵੀ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਉਹ ਮੁੜ ਸੀਨੀਅਰ ਸੈਕੰਡਰੀ ਸਕੂਲ ਸਫਦਰਪੁਰ ਵਿਖੇ ਆ ਗਏ। ਨਵਤੇਜ ਕੌਰ ਨੇ ਸਿਰਫ਼ ਵਿਦਿਆਰਥੀਆਂ ਦੀ ਪੜ੍ਹਾਈ ਤੱਕ ਹੀ ਆਪਣੀਆਂ ਸੇਵਾਵਾਂ ਸੀਮਤ ਨਹੀਂ ਰੱਖੀਆਂ, ਸਗੋਂ ਜ਼ਿਲ੍ਹੇ ਵਿਚ ਏ.ਡੀ.ਆਰ.ਪੀ. ਵਜੋਂ ਵੀ ਕੰਮ ਕੀਤਾ। ਡਾਈਟ ਅਤੇ ਇਨ-ਸਰਵਿਸ ਸਿਖਲਾਈ ਪ੍ਰੋਗਰਾਮਾਂ ਰਾਹੀਂ ਅਧਿਆਪਕਾਂ ਦੇ ਸੈਮੀਨਾਰ ਲਗਾਉਣ ਵਿਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। ਨਵਤੇਜ ਕੌਰ ਦੀ ਸੇਵਾ ਮੁਕਤੀ ਮੌਕੇ ਸਿੱਖਿਆ ਵਿਭਾਗ ਵਲੋਂ ਉਨ੍ਹਾਂ ਦੀਆਂ ਲੰਮੀਆਂ ਤੇ ਸ਼ਾਨਦਾਰ ਸੇਵਾਵਾਂ ਲਈ ਵਿਦਾਇਗੀ ਦਿੱਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕੰਨਿਆ ਸਕੂਲ ਹਾਜੀਪੁਰ ’ਚ ਪੜ੍ਹਾਉਂਦੇ ਸਮੇਂ ਅਧਿਆਪਕਾ ਦੀ ਦਿਲ ਦੀ ਗਤੀ ਰੁਕਣ ਕਾਰਨ ਮੌਤ ਅਗਲੀ ਖ਼ਬਰ ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਦਾ ਇਕ ਰੋਜ਼ਾ ਵਿੱਦਿਅਕ ਦੌਰਾ
Ad Position 24