ਟਾਂਡਾ ਤੋਂ ਗਿਲਜੀਆਂ ਦੀ ਅਗਵਾਈ ’ਚ ਸੰਗਰੂਰ ਰੈਲੀ ਲਈ ਕਾਂਗਰਸੀ ਵਰਕਰਾਂ ਦਾ ਕਾਫਲਾ ਰਵਾਨਾ
ਟਾਂਡਾ ਉੜਮੁੜ, 4 ਨਵੰਬਰ (ਭਗਵਾਨ ਸਿੰਘ ਸੈਣੀ)- ਸੰਗਰੂਰ ਵਿਚ ਕਾਂਗਰਸ ਦੀ ਇਨਸਾਫ ਰੈਲੀ ਵਿਚ ਭਾਗ ਲੈਣ ਲਈ ਟਾਂਡਾ ਤੋਂ ਕਾਂਗਰਸੀ ਵਰਕਰਾਂ ਦਾ ਵੱਡਾ ਕਾਫਲਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਰਵਾਨਾ ਹੋਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਬਲਾਕ ਪ੍ਰਧਾਨ ਟਾਂਡਾ ਅਵਤਾਰ ਸਿੰਘ ਖੋਖਰ ਅਤੇ ਪ੍ਰਧਾਨ ਗੜਦੀਵਾਲਾ ਕੈਪਟਨ ਬਹਾਦਰ ਸਿੰਘ ਵੀ ਮੌਜੂਦ ਸਨ।
ਟਾਂਡਾ ਉੜਮੁੜ, 4 ਨਵੰਬਰ (ਭਗਵਾਨ ਸਿੰਘ ਸੈਣੀ)- ਸੰਗਰੂਰ ਵਿਚ ਕਾਂਗਰਸ ਦੀ ਇਨਸਾਫ ਰੈਲੀ ਵਿਚ ਭਾਗ ਲੈਣ ਲਈ ਟਾਂਡਾ ਤੋਂ ਕਾਂਗਰਸੀ ਵਰਕਰਾਂ ਦਾ ਵੱਡਾ ਕਾਫਲਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਰਵਾਨਾ ਹੋਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਬਲਾਕ ਪ੍ਰਧਾਨ ਟਾਂਡਾ ਅਵਤਾਰ ਸਿੰਘ ਖੋਖਰ ਅਤੇ ਪ੍ਰਧਾਨ ਗੜਦੀਵਾਲਾ ਕੈਪਟਨ ਬਹਾਦਰ ਸਿੰਘ ਵੀ ਮੌਜੂਦ ਸਨ। ਇਸ ਮੌਕੇ ਸਾਬਕਾ ਮੰਤਰੀ ਗਿਲਜੀਆਂ ਨੇ ਆਖਿਆ ਕਿ ਅੱਜ ਦੀ ਰੈਲੀ ਪੰਜਾਬ ਵਿੱਚੋ ਮੌਜੂਦਾ ਨਕਾਰਾ ਲੋਕ ਮਾਰੂ ਸਰਕਾਰ ਦੀ ਜੜ ਪੁੱਟ ਦੇਵੇਗੀ। ਉਨ੍ਹਾਂ ਆਖਿਆ ਕਿ ਕੌਮੀ ਲੀਡਰ ਰਾਹੁਲ ਗਾਂਧੀ ਅਤੇ ਪ੍ਰਧਾਨ ਮਲਿਕਾ ਅਰਜੁਨ ਖਰਗੇ ਰੈਲੀ ਵਿਚ ਪੰਜਾਬ ਤੇ ਪੰਜਾਬੀਆਂ ਦੇ ਮੁੱਦਿਆਂ ਦੇ ਹੱਲ, ਹਿੱਤਾਂ ਦੀ ਰਾਖੀ ਲਈ ਅਵਾਜ ਬੁਲੰਦ ਕਰਨਗੇ। ਇਸ ਮੌਕੇ ਦੇਸ ਰਾਜ ਡੋਗਰਾ, ਜਸਵਿੰਦਰ ਸਿੰਘ ਜੱਸਾ, ਵਿਜੇ ਪਾਲ, ਹਰਮੇਸ਼ ਬੱਸੀ ਜਲਾਲ, ਕੁਲਦੀਪ ਸਿੰਘ ਜੋਹਲ, ਜਤਿੰਦਰਪਾਲ ਸਿੰਘ ਝਾਵਰ, ਰਵਿਸਨ, ਗੁਰਦੀਪ ਸਿੰਘ, ਰਵਿੰਦਰਪਾਲ ਸਿੰਘ ਗੋਰਾ, ਪਰਮਜੀਤ ਸਿੰਘ ਪੰਮਾ, ਰਵਿਪਾਲ ਸਿੰਘ ਬਾਜਵਾ, ਮਨੀ ਸਹਿਬਾਜ਼ਪੁਰ, ਪਰਵਿੰਦਰ ਸਹਿਬਾਜ਼ਪੁਰ, ਜੱਸੀ ਔਜਲਾ, ਸੁੱਖਾ ਰੜਾ, ਮਲਕੀਤ ਸਿੰਘ, ਰਾਜ ਕੁਮਾਰ, ਹਰਮਿੰਦਰ ਸਿੰਘ ਸ਼ੇਰਾ, ਅੰਕਿਤ ਸ਼ਰਮਾ, ਰਾਕੇਸ਼ ਬਿੱਟੂ, ਰਾਜੇਸ਼ ਲਾਡੀ, ਰਵਿੰਦਰ ਰਵੀ, ਸੁਖਰਾਜ ਸਿੱਧੂ, ਮਨਜੀਤ ਸਿੰਘ, ਆਸ਼ੂ ਵੈਦ , ਜਗਜੀਵਨ ਜੱਗੀ, ਕ੍ਰਿਸ਼ਨ ਬਿੱਟੂ, ਜਸਵੰਤ ਸਿੰਘ, ਬਲਦੇਵ ਰਾਜ, ਜਤਿੰਦਰਪਾਲ ਰੂਬਾ, ਕੀਮਤੀ ਲਾਲ, ਜਤਿੰਦਰ ਲੱਕੀ ਆਦਿ ਹਾਜ਼ਰ ਸਨ।