05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸੋਨਾਲੀਕਾ ਦੇ ਐਮ.ਡੀ. ਦੀਪਕ ਮਿੱਤਲ ਪ੍ਰਧਾਨ ਮੰਤਰੀ ਦੇ ਦੁਪਹਿਰ ਦੇ ਖਾਣੇ ’ਚ ਹੋਏ ਸ਼ਾਮਿਲ

ਹੁਸ਼ਿਆਰਪੁਰ, 5 ਨਵੰਬਰ (ਬਲਜਿੰਦਰਪਾਲ ਸਿੰਘ)-ਇਫਟਾ ਵਪਾਰ ਅਤੇ ਆਰਥਿਕ ਭਾਗੀਦਾਰੀ ਸਮਝੌਤੇ ਤਹਿਤ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਲਿਕਟੇਂਸਟਾਈਨ ਦੇ ਕਾਰਜਕਾਰੀ ਰਾਸ਼ਟਰੀ ਪ੍ਰਧਾਨ ਐਚ. ਐਸ.

Ad Position 21
No active advertisement
ਅਜੀਤ ਡੈਸਕ 06-11-2026
ਹੁਸ਼ਿਆਰਪੁਰ, 5 ਨਵੰਬਰ (ਬਲਜਿੰਦਰਪਾਲ ਸਿੰਘ)-ਇਫਟਾ ਵਪਾਰ ਅਤੇ ਆਰਥਿਕ ਭਾਗੀਦਾਰੀ ਸਮਝੌਤੇ ਤਹਿਤ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਲਿਕਟੇਂਸਟਾਈਨ ਦੇ ਕਾਰਜਕਾਰੀ ਰਾਸ਼ਟਰੀ ਪ੍ਰਧਾਨ ਐਚ.ਐਸ.ਐਚ. ਵੰਸ਼ਾਨੂਗਤ (ਹੇਰੇਡਿਟਰੀ) ਪ੍ਰਿੰਸ ਅਲੋਇਸ ਦੇ ਸਨਮਾਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਰਵਾਏ ਉੱਚ ਪੱਧਰੀ ਅਧਿਕਾਰਤ ਦੁਪਹਿਰ ਦੇ ਖਾਣੇ ’ਚ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਦੇ ਐਮ.ਡੀ. ਦੀਪਕ ਮਿੱਤਲ ਨੂੰ ਵੀ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ, ਜਿਸ ’ਤੇ ਦੀਪਕ ਮਿੱਤਲ ਇਸ ਸਮਾਗਮ ’ਚ ਸ਼ਾਮਿਲ ਹੋਏ ਅਤੇ ਉਨ੍ਹਾਂ ਦੀ ਇਸ ਸਮਾਗਮ ’ਚ ਭਾਗੀਦਾਰੀ ਵਪਾਰਕ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਚੋਟੀ ਦੇ ਯੂਰਪੀਅਨ ਉਦਯੋਗਪਤੀਆਂ ਦੇ ਇਕ ਉੱਚ-ਪੱਧਰੀ ਵਫ਼ਦ ਨਾਲ ਐਚ.ਐਸ.ਐਚ. ਕ੍ਰਾਊਨ ਪ੍ਰਿੰਸ ਅਲੋਇਸ ਦੀ ਭਾਰਤ ਫੇਰੀ ਭਾਰਤ ਅਤੇ ਲਿਕਟੇਂਸਟਾਈਨ ਵਿਚਕਾਰ ਤੇਜ਼ੀ ਨਾਲ ਮਜ਼ਬੂਤ ਹੋ ਰਹੇ ਆਰਥਿਕ ਅਤੇ ਰਣਨੀਤਕ ਸੰਬੰਧਾਂ ਨੂੰ ਉਜਾਗਰ ਕਰਦੀ ਹੈ। ਹੈਦਰਾਬਾਦ ਹਾਊਸ ਵਿਖੇ ਇਸ ਵਿਸ਼ੇਸ਼ ਖਾਣੇ ‘ ਚ ਦੀਪਕ ਮਿੱਤਲ ਵਰਗੇ ਪ੍ਰਮੁੱਖ ਭਾਰਤੀ ਉਦਯੋਗਪਤੀਆਂ ਦੀ ਮੌਜੂਦਗੀ ਦੁਵੱਲੇ ਵਪਾਰ ਨੂੰ ਉਤਸ਼ਾਹਿਤ ਕਰਨ, ਤਕਨਾਲੋਜੀ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਭਾਰਤ ਅਤੇ ਮੱਧ ਯੂਰਪੀ ਅਰਥਵਿਵਸਥਾਵਾਂ ਵਿਚਕਾਰ ਮਜ਼ਬੂਤ ਵਪਾਰਕ ਪੁਲ ਬਣਾਉਣ ਵਿਚ ਦੂਰਦਰਸ਼ੀ ਨਿੱਜੀ ਖੇਤਰ ਦੇ ਨੇਤਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਐਸ.ਪੀ.ਐਨ. ਕਾਲਜ ਮੁਕੇਰੀਆਂ ਵਿਖੇ 3 ਰੋਜ਼ਾ ‘ਕੰਢੀ ਬਿਆਸ ਸਾਹਿਤ ਉਤਸਵ’ ਦਾ ਆਗਾਜ਼ ਅਗਲੀ ਖ਼ਬਰ ਪੰਜਾਬ ਸਕੂਲ ਖੇਡਾਂ ਤਹਿਤ ਹੋਏ ਜੂਡੋ ਮੁਕਾਬਲੇ ’ਚ ਵੁੱਡਲੈਂਡ ਸਕੂਲ ਦੀ ਮੇਹਰਪ੍ਰੀਤ ਨੇ ਸੋਨ ਤਗਮਾ ਜਿੱਤਿਆ
Ad Position 24