05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਵੁੱਡਲੈਂਡ ਓਵਰਸੀਜ਼ ਸਕੂਲ ਦੇ ਵਿਦਿਆਰਥੀਆਂ ਨੇ ਜਲੰਧਰ ਸਹੋਦਿਆ ਅੰਤਰ-ਸਕੂਲ ‘ਕਲਰ ਮੋਜ਼ੇਕ’ ਰੰਗੋਲੀ ਮੁਕਾਬਲੇ ਵਿਚ ‘ਜਿਊਰੀ ਸਪੈਸ਼ਲ ਕੰਸੋਲੇਸ਼ਨ ਐਵਾਰਡ’ ਜਿੱਤਿਆ

ਹੁਸ਼ਿਆਰਪੁਰ, 5 ਨਵੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ, ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਜਲੰਧਰ ਸਹੋਦਿਆ ਅੰਤਰ-ਸਕੂਲ ਕਲਰ ਮੋਜ਼ੇਕ ਰੰਗੋਲੀ ਮੁਕਾਬਲੇ’ ਵਿਚ ਆਪਣੀ ਰਚਨਾਤਮਿਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ‘ਜਿਊਰੀ ਸਪੈਸ਼ਲ ਕੰਸੋਲੇਸ਼ਨ ਐਵਾਰਡ’ ਜਿੱਤ ਕੇ ਆਪਣਾ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸ੍ਰੀ ਹਨੁਮੰਤ ਇੰਟਰਨੈਸ਼ਨਲ ਪਬਲਿਕ ਸਕੂਲ, ਗੋਰਾਇਆ’ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ’ਚ ਲਗਭਗ 31 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।

Ad Position 21
No active advertisement
ਜਲੰਧਰ ’ਚ ਹੋਏ ਮੁਕਾਬਲਿਆਂ ’ਚ ‘ਜਿਊਰੀ ਸਪੈਸ਼ਲ ਕੰਸੋਲੇਸ਼ਨ ਐਵਾਰਡ’ ਜਿੱਤਣ ਵਾਲੇ ਵੁਡਲੈਂਡ ਸਕੂਲ ਦੇ ਜਸਵਿਨ ਕੰਵਰ ਰਾਜਪੁਰੋਹਿਤ ਤੇ ਜਸਤੇਜ ਸਿੰਘ ਨਾਲ ਡੀਨ ਸਿਮਰਜੀਤ ਕੌਰ ਗਿੱਲ ਤੇ ਹੋਰ। ਤਸਵੀਰ : ਹਮਸ਼ਾਇਨ ਸਟੂਡੀਓ 06-11-2026
ਹੁਸ਼ਿਆਰਪੁਰ, 5 ਨਵੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ, ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਜਲੰਧਰ ਸਹੋਦਿਆ ਅੰਤਰ-ਸਕੂਲ ਕਲਰ ਮੋਜ਼ੇਕ ਰੰਗੋਲੀ ਮੁਕਾਬਲੇ’ ਵਿਚ ਆਪਣੀ ਰਚਨਾਤਮਿਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ‘ਜਿਊਰੀ ਸਪੈਸ਼ਲ ਕੰਸੋਲੇਸ਼ਨ ਐਵਾਰਡ’ ਜਿੱਤ ਕੇ ਆਪਣਾ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸ੍ਰੀ ਹਨੁਮੰਤ ਇੰਟਰਨੈਸ਼ਨਲ ਪਬਲਿਕ ਸਕੂਲ, ਗੋਰਾਇਆ’ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ’ਚ ਲਗਭਗ 31 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵੁੱਡਲੈਂਡ ਓਵਰਸੀਜ਼ ਸਕੂਲ ਦੀ ਨੁਮਾਇੰਦਗੀ ਕਰਦਿਆਂ 11ਵੀਂ ਜਮਾਤ ਦੇ ਜਸਵਿਨ ਕੰਵਰ ਰਾਜਪੁਰੋਹਿਤ ਅਤੇ 12ਵੀਂ ਜਮਾਤ ਦੇ ਜਸਤੇਜ ਸਿੰਘ ਨੇ ਸੁੰਦਰ ਅਤੇ ਮਨਮੋਹਕ ਰੰਗੋਲੀ ਬਣਾ ਕੇ ਜਿਊਰੀ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਆਪਣੀ ਕਲਾਤਮਕ ਨਿਪੁੰਨਤਾ ਅਤੇ ਨਵੀਨਤਾਕਾਰੀ ਵਿਚਾਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਅੰਤਰ-ਸਕੂਲ ਮੁਕਾਬਲੇ ਵਿਚ ਦੋਵਾਂ ਵਿਦਿਆਰਥੀਆਂ ਨੂੰ ਇਕ ਪ੍ਰਸ਼ੰਸਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ’ਵੁੱਡਲੈਂਡ ਓਵਰਸੀਜ਼ ਸਕੂਲ, ਹੁਸ਼ਿਆਰਪੁਰ’ ਦੇ ਵਿਦਿਆਰਥੀ ਪੜ੍ਹਾਈ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਆਪਣੀ ਉੱਤਮਤਾ ਲਈ ਜਾਣੇ ਜਾਂਦੇ ਹਨ। ਸਕੂਲ ਵਿਚ ਬਿਹਤਰੀਨ ਅਤੇ ਆਧੁਨਿਕ ਬੁਨਿਆਦੀ ਢਾਂਚਾ ਮੌਜੂਦ ਹੈ, ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ, ਪੂਜਾ ਧੀਮਾਨ ਨੇ ਪੁਰਸਕਾਰ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿਚ ਵਿਦਿਆਰਥੀਆਂ ਨੂੰ ਮਿਲਣ ਵਾਲਾ ਮਾਣ-ਸਨਮਾਨ ਇਸ ਗੱਲ ਦਾ ਪ੍ਰਮਾਣ ਹੈ ਕਿ ‘ਵੁੱਡਲੈਂਡ ਓਵਰਸੀਜ਼ ਸਕੂਲ, ਹੁਸ਼ਿਆਰਪੁਰ’ ਕਿਸ ਤਰ੍ਹਾਂ ਲਗਾਤਾਰ ਇੱਕ ਸਰਬਪੱਖੀ ਪਹੁੰਚ ਨੂੰ ਉਤਸ਼ਾਹਿਤ ਕਰਦਾ ਹੈ। ਜਿਸ ਵਿਚ ਰਸਮੀ ਸਿੱਖਿਆ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀਆਂ, ਖੇਡਾਂ, ਨੈਤਿਕ ਕਦਰਾਂ-ਕੀਮਤਾਂ, ਵਾਤਾਵਰਨ ਸੰਭਾਲ ਅਤੇ ਕਲਾਵਾਂ ਦਾ ਸੁਮੇਲ ਸ਼ਾਮਲ ਹੈ।
Ad Position 22
No active advertisement
ਪਿਛਲੀ ਖ਼ਬਰ ਸੁਸ਼ੀਲ ਪਿੰਕੀ ਦੇ ਦਫ਼ਤਰ ਵਿਖੇ ਕਲਸ਼ ਯਾਤਰਾ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਸਿਵਲ ਸਰਜਨ ਵਲੋਂ ਪਟਾਕਿਆਂ ਅਤੇ ਪ੍ਰਦੂਸ਼ਣ ਰਹਿਤ ਗ੍ਰੀਨ ਦੀਵਾਲੀ ਮਨਾਉਣ ਦੀ ਅਪੀਲ
Ad Position 24