ਸੁਸ਼ੀਲ ਪਿੰਕੀ ਦੇ ਦਫ਼ਤਰ ਵਿਖੇ ਕਲਸ਼ ਯਾਤਰਾ ਦਾ ਨਿੱਘਾ ਸਵਾਗਤ
ਤਲਵਾੜਾ, 5 ਨਵੰਬਰ (ਮਨੀਸ਼ਾ ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਬਰਿੰਗਲੀ ਵਿਖੇ ਸ਼ਿਵ ਪੁਰਾਣ ਕਥਾ ਦਾ ਆਯੋਜਨ ਪੂਰੇ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਕੀਤਾ ਜਾ ਰਿਹਾ ਹੈ। ਉਸੇ ਹੀ ਸਬੰਧ ’ਚ ਅੱਜ ਕਲਸ਼ ਯਾਤਰਾ ਕੱਢੀ ਗਈ ।
ਤਲਵਾੜਾ, 5 ਨਵੰਬਰ (ਮਨੀਸ਼ਾ ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਬਰਿੰਗਲੀ ਵਿਖੇ ਸ਼ਿਵ ਪੁਰਾਣ ਕਥਾ ਦਾ ਆਯੋਜਨ ਪੂਰੇ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਕੀਤਾ ਜਾ ਰਿਹਾ ਹੈ। ਉਸੇ ਹੀ ਸਬੰਧ ’ਚ ਅੱਜ ਕਲਸ਼ ਯਾਤਰਾ ਕੱਢੀ ਗਈ । ਭਾਜਪਾ ਨੇਤਾ ਸੁਸ਼ੀਲ ਪਿੰਕੀ ਦੇ ਡੈਮ ਰੋਡ ਤਲਵਾੜਾ ਸਥਿਤ ਦਫ਼ਤਰ ਵਿਖੇ ਇੰਜ. ਅਦਿੱਤਿਆ ਸ਼ਰਮਾ ਸਪੁੱਤਰ ਸੁਸ਼ੀਲ ਪਿੰਕੀ ਦੀ ਅਗਵਾਈ ਹੇਠ ਸਮੂਹ ਭਾਜਪਾ ਵਰਕਰਾਂ ਵਲੋਂ ਕਲਸ਼ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਮੂਹ ਸੰਗਤ ਨੂੰ ਫ਼ਰੂਟ, ਕੋਲਡ ਡ੍ਰਿੰਕਸ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਵੰਡੀਆਂ ਗਈਆਂ। ਇਸ ਮੌਕੇ ’ਤੇ ਨਿਸ਼ਾਂਤ ਸੋਧੀ, ਨਿੱਕਾ ਸ਼ਰਮਾ, ਅਮਨ ਚਾਵਲਾ, ਡਾ. ਧਰੁਵ ਸਿੰਘ, ਰਮਨ ਕੌਲ, ਨਵੀਨ ਰੇਹਾਨ, ਨਵਪ੍ਰੀਤ ਪਲਿਆਲ, ਕੁਲਦੀਪ ਚੱਤਰੂ, ਅਰਵਿੰਦ ਕੁਮਾਰ, ਮੁਨੀਸ਼, ਸੁਰਿੰਦਰ ਕੁਮਾਰ, ਅਸ਼ਵਨੀ ਕੁਮਾਰ, ਧਰਮ ਚੰਦ, ਰਵਨੀਸ਼ ਕੁਮਾਰ, ਰੌਸ਼ਨ ਲਾਲ, ਪ੍ਰਵੀਨ ਕੁਮਾਰ ਆਦਿ ਭਗਤ ਹਾਜ਼ਰ ਸਨ।