11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਡੀ.ਏ.ਵੀ. ਦੇ ਸਾਬਕਾ ਵਿਦਿਆਰਥੀ ਲਖਬੀਰ ਪਾਲ ਸਿੰਘ ਸੈਣੀ ਵਲੋਂ ਸੰਸਥਾ ਨੂੰ ਚਾਰ ਕਨਾਲ ਜ਼ਮੀਨ ਦਾਨ

ਹੁਸ਼ਿਆਰਪੁਰ, 11 ਨਵੰਬਰ (ਬਲਜਿੰਦਰਪਾਲ ਸਿੰਘ)-ਡੀ. ਏ.

Ad Position 21
No active advertisement
ਅਜੀਤ ਡੈਸਕ 12-11-2026
ਹੁਸ਼ਿਆਰਪੁਰ, 11 ਨਵੰਬਰ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਤੋਂ 1962-63 ਵਿਚ ਪ੍ਰੀ-ਮੈਡੀਕਲ ਦੀ ਪੜ੍ਹਾਈ ਕਰਕੇ ਅਤੇ ਮੌਜੂਦਾ ਸਮੇਂ ’ਚ ਯੂ.ਐੱਸ.ਏ. ਵਿਚ ਸਥਾਈ ਨਾਗਰਿਕ ਹੁੰਦਿਆਂ ਵੀ ਸਾਬਕਾ ਵਿਦਿਆਰਥੀ ਡਾ. ਲਖਬੀਰ ਪਾਲ ਸਿੰਘ ਸੈਣੀ ਲੰਬੇ ਸਮੇਂ ਬਾਅਦ ਆਪਣੀ ਸੰਸਥਾ ਦੀ ਮਿੱਟੀ ਅਤੇ ਅਧਿਆਪਕਾਂ ਨੂੰ ਪ੍ਰਣਾਮ ਕਰਨ ਲਈ ਹੁਸ਼ਿਆਰਪੁਰ ਪਹੁੰਚੇ। ਇੰਟਰਵਿਊ ਦੌਰਾਨ ਸੰਸਥਾ ਪ੍ਰਤੀ ਆਪਣਾ ਲਗਾਅ ਪ੍ਰਗਟ ਕਰਦਿਆਂ ਹੁਸ਼ਿਆਰਪੁਰ ਦੇ ਕੱਕੋਂ ਪਿੰਡ ਦੇ ਨੇੜੇ ਪੈਂਦੀ ਚਾਰ ਕਨਾਲ ਆਪਣੀ ਜ਼ਮੀਨ ਸੰਸਥਾ ਨੂੰ ਦਾਨ ਦੇ ਕੇ ਸ਼ੁਕਰਾਨੇ ਅਤੇ ਸਮਰਪਣ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜੋ ਆਉ ਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਪ੍ਰਿੰਸੀਪਲ ਪ੍ਰੋ. ਡਾ. ਵਿਨੇ ਕੁਮਾਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਵਿਹੜੇ ਨੇ ਕਦੇ ਵਿਦਿਆਰਥੀ ਰਹੇ ਡਾ. ਲਖਬੀਰ ਅੰਦਰ ਸਿੱਖਿਆ ਦੇ ਬੀਜ ਬੀਜੇ ਸਨ, ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਸਿਖਾਈਆਂ ਸਨ, ਅੱਜ ਉਸੇ ਸਿੱਖਿਆ ਦੇ ਮੰਦਰ ਦੇ ਵਿਸਥਾਰ ਲਈ ਉਨ੍ਹਾਂ ਨੇ ਆਪਣੀ ਅਨਮੋਲ ਜਾਇਦਾਦ ਸਮਰਪਿਤ ਕਰ ਦਿੱਤੀ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਨੇ ਕਦੇ ਵਿਦਿਆਰਥੀ ਅਤੇ ਹੁਣ ਦਾਨੀ ਸੱਜਣ ਬਣ ਕੇ ਸੰਸਥਾ ਦੇ ਵਿਕਾਸ ’ਚ ਯੋਗਦਾਨ ਪਾਉਣ ਵਾਲੇ ਲਖਬੀਰ ਪਾਲ ਸਿੰਘ ਸੈਣੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਾਨੀ ਸੱਜਣ ਦੀ ਇੱਛਾ ਅਨੁਸਾਰ ਹੀ ਇਸ ਜ਼ਮੀਨ ’ਤੇ ਉਨ੍ਹਾਂ ਦੇ ਦਾਦਾ ਸ਼ੇਰ ਸਿੰਘ ਸਤੌਰੀਆ ਦੇ ਨਾਂਅ ’ਤੇ ਸਪੋਰਟਸ ਕੰਪਲੈਕਸ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਨਿਰਮਾਣ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਸਕੱਤਰ ਆਰ.ਐਮ. ਭੱਲਾ ਨੇ ਵੀ ਸਾਬਕਾ ਵਿਦਿਆਰਥੀ ਦੇ ਸੰਸਥਾ ਪ੍ਰਤੀ ਲਗਾਅ ਅਤੇ ਯੋਗਦਾਨ ਦੀ ਖੁੱਲ੍ਹੇ ਦਿਲ ਨਾਲ ਪ੍ਰਸ਼ੰਸਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੀ ਬਰਸੀ ਸੰਬੰਧੀ ਸਮਾਗਮ ਅੱਜ ਤੋਂ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਰਾਜ ਪੱਧਰੀ ਕਰਾਟੇ ਮੁਕਾਬਲਿਆਂ ’ਚ ਜੇਤੂ ਜ਼ਿਲ੍ਹਾ ਹੁਸ਼ਿਆਰਪੁਰ ਦੇ ਖਿਡਾਰੀ ਆਪਣੇ ਚੀਫ਼ ਕਰਾਟੇ...
Ad Position 24