11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਖੇਡਾਂ ਵਤਨ ਪੰਜਾਬ ਦੀਆਂ ’ਚ ਰਾਜ ਪੱਧਰੀ ਕਰਾਟੇ ਮੁਕਾਬਲਿਆਂ ’ਚ ਜੇਤੂ ਜ਼ਿਲ੍ਹਾ ਹੁਸ਼ਿਆਰਪੁਰ ਦੇ ਖਿਡਾਰੀ ਆਪਣੇ ਚੀਫ਼ ਕਰਾਟੇ ਕੋਚ ਜਗਮੋਹਨ ਵਿੱਜ ਨਾਲ। ਖੇਡਾਂ ਵਤਨ ਪੰਜਾਬ ਦੀਆਂ ਦੇ ਕਰਾਟੇ ਮੁਕਾਬਲਿਆਂ ’ਚ ਜਗਮੋਹਨਸ ਇੰਸਟੀਚਿਊਟ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ, 11 ਨਵੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਕਰਾਟੇ ਖੇਡ ਦੇ ਰਾਜ ਪੱਧਰੀ ਮੁਕਾਬਲੇ ਮੁਹਾਲੀ ਵਿਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਜਗਮੋਹਨਸ ਇੰਸਟੀਚਿਊਟ ਆਫ਼ ਟਰੈਡੀਸ਼ਨਲ ਕਰਾਟੇ (ਜੇ.

Ad Position 21
No active advertisement
ਅਜੀਤ ਡੈਸਕ 12-11-2026
ਹੁਸ਼ਿਆਰਪੁਰ, 11 ਨਵੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਕਰਾਟੇ ਖੇਡ ਦੇ ਰਾਜ ਪੱਧਰੀ ਮੁਕਾਬਲੇ ਮੁਹਾਲੀ ਵਿਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਜਗਮੋਹਨਸ ਇੰਸਟੀਚਿਊਟ ਆਫ਼ ਟਰੈਡੀਸ਼ਨਲ ਕਰਾਟੇ (ਜੇ.ਆਈ.ਟੀ.ਕੇ) ਦੇ ਕਰਾਟੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂਅ ਰੌਸ਼ਨ ਕੀਤਾ। ਵਰਣਨ ਯੋਗ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਕਰਾਟੇ ਟੀਮ ਦੇ ਵਿਚ ਇੰਸਟੀਚਿਊਟ ਦੇ 6 ਖਿਡਾਰੀ ਚੁਣੇ ਗਏ ਸਨ। ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਰਾਟਿਕ ਕੋਚ ਅਤੇ ਇੰਟਰਨੈਸ਼ਨਲ ਰੈਫ਼ਰੀ ਜਗਮੋਹਨ ਵਿੱਜ ਤੋਂ ਕਰਾਟੇ ਦੀ ਸਿਖਲਾਈ ਪ੍ਰਾਪਤ ਕਰ ਰਹੇ ਕਰਾਟੇਕਾ ਰਿਆਨ ਬਰਪੱਗਾ, ਸੁਖਨੀਤ ਸਿੰਘ ਹਰਨੂਰ ਕੌਰ, ਨਾਇਰਾ ਵਰਮਾ, ਰਜਤ ਕੁਮਾਰ ਅਤੇ ਕਰਨ ਪ੍ਰੀਤ ਸਿੰਘ ਚਾਹਲ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਇਨ੍ਹਾਂ ਪਹਿਲਾ ਸਥਾਨ ਪ੍ਰਾਪਤ ਕਰਕੇ ਰਾਜ ਪੱਧਰੀ ਮੁਕਾਬਲਿਆਂ ਦੇ ਵਿਚ ਭਾਗ ਲੈਣ ਦੀ ਪਾਤਰਤਾ ਹਾਸਿਲ ਕੀਤੀ। ਇਨ੍ਹਾਂ ਵਿਚ ਸਬ ਜੂਨੀਅਰ ਲੜਕੀਆਂ ਦੇ 14 ਸਾਲ ਵਰਗ ਦੇ 50 ਕਿੱਲੋ ਤੋਂ ਘੱਟ ਦੇ ਮੁਕਾਬਲਿਆਂ ਵਿਚ ਜੇ.ਆਈ.ਟੀ.ਕੇ ਦੀ ਨਾਇਰਾ ਵਰਮਾ ਨੇ ਆਪਣੇ ਮੁਕਾਬਲੇ ਜਿੱਤ ਕੇ ਜ਼ਿਲ੍ਹਾ ਹੁਸ਼ਿਆਰਪੁਰ ਲਈ ਕਰਾਟੇ ਖੇਡ ਵਿਚ ਪਹਿਲਾ ਮੈਡਲ ਜਿੱਤਿਆ ਅਤੇ ਬਰੋਨਜ਼ ਮੈਡਲ ਹਾਸਿਲ ਕੀਤਾ, ਜਦਕਿ ਇੰਸਟੀਚਿਊਟ ਦੇ ਕਰਾਟੇਕਾ ਕਰਨਪ੍ਰੀਤ ਸਿੰਘ ਚਾਹਲ ਨੇ 19 ਸਾਲ ਤੋਂ ਘੱਟ ਲੜਕਿਆਂ ਦੇ ਮਾਈਨਸ 50 ਕਿੱਲੋ ਭਾਰ ਵਰਗ ਵਿਚ ਸਿਲਵਰ ਮੈਡਲ ਜਿੱਤਣ ਦਾ ਮਾਣ ਹਾਸਿਲ ਕੀਤਾ। ਜ਼ਿਲ੍ਹਾ ਹੁਸ਼ਿਆਰਪੁਰ ਲਈ ਕਰਾਟੇ ਕਾ ਰਜਤ ਕੁਮਾਰ ਨੇ ਪਲਸ 84 ਕਿੱਲੋ ਭਾਰ ਵਰਗ ਵਿਚ ਕਾਂਸੇ ਦਾ ਤਗਮਾ ਜਿੱਤਿਆ। ਕਰਾਟੇ ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਾਪਤੀ ਤੇ ਖ਼ੁਸ਼ੀ ਦਾ ਪ੍ਰਗਟਾਇਆ ਪ੍ਰਗਟਾਵਾ ਕਰਦਿਆਂ ਹੋਇਆ ਚੀਫ਼ ਕਰਾਟੇ ਕੋਚ ਜਗਮੋਹਨ ਵਿਜ ਨੇ ਸਾਰੇ ਤਗਮਾ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਹੁਸ਼ਿਆਰਪੁਰ ਪਰਤਣ ਤੇ ਡੋਜੋ ਵਿਚ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਦੇ ਸਾਬਕਾ ਵਿਦਿਆਰਥੀ ਲਖਬੀਰ ਪਾਲ ਸਿੰਘ ਸੈਣੀ ਵਲੋਂ ਸੰਸਥਾ ਨੂੰ ਚਾਰ ਕਨਾਲ ਜ਼ਮੀਨ ਦਾਨ ਅਗਲੀ ਖ਼ਬਰ ਵਿਧਾਇਕ ਘੁੰਮਣ ਦੀ ਅਗਵਾਈ ’ਚ ਪਿੰਡ ਬਰਿੰਗਲੀ ਦੇ ਕਈ ਪਰਿਵਾਰ ‘ਆਪ’ ਵਿਚ ਸ਼ਾਮਿਲ
Ad Position 24