ਵਿਧਾਇਕ ਘੁੰਮਣ ਦੀ ਅਗਵਾਈ ’ਚ ਪਿੰਡ ਬਰਿੰਗਲੀ ਦੇ ਕਈ ਪਰਿਵਾਰ ‘ਆਪ’ ਵਿਚ ਸ਼ਾਮਿਲ
ਤਲਵਾੜਾ, 11 ਨਵੰਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਬਰਿੰਗਲੀ ਵਿਖੇ ਇੱਕ ਸਮਾਗਮ ਦੌਰਾਨ ਕਈ ਪਰਿਵਾਰ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ। ਵਿਧਾਇਕ ਐਡ.
ਤਲਵਾੜਾ, 11 ਨਵੰਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਬਰਿੰਗਲੀ ਵਿਖੇ ਇੱਕ ਸਮਾਗਮ ਦੌਰਾਨ ਕਈ ਪਰਿਵਾਰ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ। ਵਿਧਾਇਕ ਐਡ. ਘੁੰਮਣ ਵਲੋਂ ‘ਆਪ’ ’ਚ ਸ਼ਾਮਿਲ ਹੋਣ ਵਾਲੇ ਭਾਜਪਾ ਨੂੰ ਛੱਡ ਕੇ ਆਏ ਅਨਿਲ, ਮੰਜੂ ਬਾਲਾ ਸਾਬਕਾ ਪੰਚ, ਬਰਿੰਦਰ ਸ਼ਰਮਾ, ਸ਼ਮੀ ਸ਼ਰਮਾ, ਸਾਬਕਾ ਸਰਪੰਚ ਜੀਤ ਰਾਮ ਨੂੰ ਪਾਰਟੀ ਦਾ ਮਫ਼ਲਰ ਪਾ ਕੇ ਸਨਮਾਨਿਤ ਕੀਤਾ ਗਿਆ। ਵਿਧਾਇਕ ਐਡ. ਘੁੰਮਣ ਨੇ ਕਿਹਾ ਕਿ 2027 ਵਿਚ ਪੰਜਾਬ ਵਿਚ ਮੁੜ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਇਸ ਮੌਕੇ ਸਰਪੰਚ ਬਰਿੰਗਲੀ ਵਿਕਾਸ ਕਰਵਾਇਆ ਗਿਆ ਹੈ। ਇਸ ਮੌਕੇ ਸਰਪੰਚ ਬਰਿੰਗਲੀ ਵਿਨੋਦ ਕੁਮਾਰ, ਅਨਿਲ ਕੁਮਾਰ ਪੰਚ, ਸੁਮਿਤ ਜੋਸ਼ੀ, ਪੰਚ ਦਿਰਨ, ਵਿਸ਼ਾਲ ਸ਼ਰਮਾ, ਸੋਮਾ ਦੇਵੀ, ਡਾ. ਸ਼ਿਵ ਦੱਤ, ਬਕੀਲ ਸਿੰਘ ਬਟਵਾੜਾ, ਮਹਿਲਾ ਵਿੰਗ ਪ੍ਰਧਾਨ ਸੁਮਨ ਰਾਜਪੂਤ, ਸਰਪੰਚ ਧਰਮਵੀਰ ਸਿੰਘ, ਵਿਕਰਾਂਤ ਯੋਤੀ, ਅਜੈ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ‘ਆਪ’ ਆਗੂ ਅਤੇ ਪਿੰਡ ਵਾਸੀ ਹਾਜ਼ਰ ਸਨ।