ਜਥੇਦਾਰ ਚੱਕ ਵਲੋਂ ਮੁਕੇਰੀਆਂ ਖੇਤਰ ਦੇ ਗੁਰਦੁਆਰਿਆਂ ਦਾ ਦਸਤਾਵੇਜ਼ੀ ਸਰਵੇਖਣ ਸਰਾਹਨਾਯੋਗ ਕਦਮ - ਮਾਸਟਰ ਮਹਿੰਗਾ ਸਿੰਘ
ਨੰਗਲ ਬਿਹਾਲਾਂ, 11 ਨਵੰਬਰ (ਵਿਨੋਦ ਮਹਾਜਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਰਵਿੰਦਰ ਸਿੰਘ ਚੱਕ ਵਲੋਂ ਮੁਕੇਰੀਆਂ ਖੇਤਰ ਦੇ ਗੁਰਦੁਆਰਿਆਂ ਬਾਰੇ ਦਸਤਾਵੇਜ਼ੀ ਸਰਵੇਖਣ ਕਰਕੇ ਤਿਆਰ ਕੀਤੀ ਗਈ ਕਿਤਾਬ ਸਿੱਖ ਕੌਮ ਦੀ ਮੌਜੂਦਾ ਅਤੇ ਆਉਣ ਵਾਲੀ ਪੀੜ੍ਹੀ ਲਈ ਆਪਣੇ ਖੇਤਰ ਦੇ ਧਾਰਮਿਕ ਸਥਾਨਾਂ ਦੀ ਜ਼ਮੀਨੀ ਹਕੀਕਤ ਨੂੰ ਜਾਣਨ ਲਈ ਇੱਕ ਵੱਡਾ ਉਪਰਾਲਾ ਹੈ। ਜੋ ਕੀ ਭਵਿੱਖ ਵਿਚ ਇਹ ਇੱਕ ਮੀਲ ਪੱਥਰ ਸਾਬਤ ਹੋਵੇਗਾ।
ਨੰਗਲ ਬਿਹਾਲਾਂ, 11 ਨਵੰਬਰ (ਵਿਨੋਦ ਮਹਾਜਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਰਵਿੰਦਰ ਸਿੰਘ ਚੱਕ ਵਲੋਂ ਮੁਕੇਰੀਆਂ ਖੇਤਰ ਦੇ ਗੁਰਦੁਆਰਿਆਂ ਬਾਰੇ ਦਸਤਾਵੇਜ਼ੀ ਸਰਵੇਖਣ ਕਰਕੇ ਤਿਆਰ ਕੀਤੀ ਗਈ ਕਿਤਾਬ ਸਿੱਖ ਕੌਮ ਦੀ ਮੌਜੂਦਾ ਅਤੇ ਆਉਣ ਵਾਲੀ ਪੀੜ੍ਹੀ ਲਈ ਆਪਣੇ ਖੇਤਰ ਦੇ ਧਾਰਮਿਕ ਸਥਾਨਾਂ ਦੀ ਜ਼ਮੀਨੀ ਹਕੀਕਤ ਨੂੰ ਜਾਣਨ ਲਈ ਇੱਕ ਵੱਡਾ ਉਪਰਾਲਾ ਹੈ। ਜੋ ਕੀ ਭਵਿੱਖ ਵਿਚ ਇਹ ਇੱਕ ਮੀਲ ਪੱਥਰ ਸਾਬਤ ਹੋਵੇਗਾ। ਉਕਤ ਗੱਲਾਂ ਦਾ ਪ੍ਰਗਟਾਵਾ ਮਾਸਟਰ ਮਹਿੰਗਾ ਸਿੰਘ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਾਰਡ ਨੰਬਰ 10 ਮੁਕੇਰੀਆਂ ਵਲੋਂ ਨੰਗਲ ਬਿਹਾਲਾਂ ਵਿਖੇ ‘ਅਜੀਤ’ ਨਾਲ ਇੱਕ ਵਿਸ਼ੇਸ਼ ਭੇਟ ਵਾਰਤਾ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਕਿਤਾਬ ਮੁਕੇਰੀਆਂ ਖੇਤਰ ਦੇ 212 ਗੁਰਦੁਆਰਾ ਸਾਹਿਬ ਦੀ ਵਿਸਤਰਿਤ ਜਾਣਕਾਰੀ ਅਨੁਸਾਰ ਗੁਰਦਵਾਰਾ ਸਾਹਿਬ ਦਾ ਇਤਿਹਾਸਕ ਪਿਛੋਕੜ, ਬਣਨ ਦਾ ਸਾਲ, ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੋਂ ਇਲਾਵਾ ਅੰਮ੍ਰਿਤਧਾਰੀ ਸਿੱਖ ਅਤੇ 50 ਸਾਲ ਤੋਂ ਵੱਧ ਉਮਰ ਦੇ ਸਿੱਖਾਂ ਸਮੇਤ ਕੁੱਲ ਸਿੱਖ ਆਬਾਦੀ , ਖੇਤਰਫਲ, ਗ੍ਰੰਥੀ ਸਿੰਘ ਦਾ ਨਾਂ, ਫ਼ੋਨ ਨੰਬਰ ਆਦਿ ਤਮਾਮ ਜਾਣਕਾਰੀਆਂ ਦਾ ਸੰਗ੍ਰਹਿ ਹੈ। ਉਨ੍ਹਾਂ ਕਿਹਾ ਕਿ ਇਹ ਕਿਤਾਬ ਧਾਰਮਿਕ ਪ੍ਰਵਿਰਤੀ ਵਾਲੇ, ਧਾਰਮਿਕ ਸਥਾਨਾਂ ਵਿਚ ਨਿਸ਼ਠਾ ਅਤੇ ਰੁਚੀ ਰੱਖਣ ਵਾਲੇ ਲੋਕਾਂ ਲਈ ਬਹੁਤ ਉਪਯੋਗੀ ਸਾਬਤ ਹੋਵੇਗੀ।