11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਰਾਮਗੜ੍ਹੀਆ ਵਿਸ਼ਵਕਰਮਾ ਸਭਾ ਨੇ ਭਗਵਾਨ ਸ੍ਰੀ ਵਿਸ਼ਵਕਰਮਾ ਦਿਵਸ ਮਨਾਇਆ

ਮੁਕੇਰੀਆਂ, 11 ਨਵੰਬਰ (ਰਾਮਗੜ੍ਹੀਆ)- ਭਗਵਾਨ ਸ੍ਰੀ ਵਿਸ਼ਵਕਰਮਾ ਜੀ ਜੋ ਸ੍ਰਿਸ਼ਟੀ ਦੇ ਪਹਿਲੇ ਸ਼ਿਲਪਕਾਰ ਅਤੇ ਹੁਨਰ ਤੇ ਕਲਾ ਦੇ ਦੇਵਤਾ ਹਨ, ਦਾ ਪੂਜਨ ਦਿਵਸ ਰਾਮਗੜ੍ਹੀਆ ਵਿਸ਼ਵਕਰਮਾ ਸਭਾ ਵਲੋਂ ਬੜੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਿਸ਼ਵਕਰਮਾ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਕੀਤੀ।

Ad Position 21
No active advertisement
ਅਜੀਤ ਡੈਸਕ 12-11-2026
ਮੁਕੇਰੀਆਂ, 11 ਨਵੰਬਰ (ਰਾਮਗੜ੍ਹੀਆ)- ਭਗਵਾਨ ਸ੍ਰੀ ਵਿਸ਼ਵਕਰਮਾ ਜੀ ਜੋ ਸ੍ਰਿਸ਼ਟੀ ਦੇ ਪਹਿਲੇ ਸ਼ਿਲਪਕਾਰ ਅਤੇ ਹੁਨਰ ਤੇ ਕਲਾ ਦੇ ਦੇਵਤਾ ਹਨ, ਦਾ ਪੂਜਨ ਦਿਵਸ ਰਾਮਗੜ੍ਹੀਆ ਵਿਸ਼ਵਕਰਮਾ ਸਭਾ ਵਲੋਂ ਬੜੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਿਸ਼ਵਕਰਮਾ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਕੀਤੀ। ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਸਭ ਤੋਂ ਪਹਿਲਾਂ ਪਾਠ ਅਤੇ ਹਵਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਸਿੰਘ ਪਲਾਹਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਭਗਵਾਨ ਵਿਸ਼ਵਕਰਮਾ ਮੰਦਰ ਵਿਖੇ ਨਤਮਸਤਕ ਹੋਏ। ਪਾਠ ਅਤੇ ਹਵਨ ਉਪਰੰਤ ਪ੍ਰਦੀਪ ਸਿੰਘ ਪਲਾਹਾ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ। ਪ੍ਰਦੀਪ ਸਿੰਘ ਪਲਾਹਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਭਗਵਾਨ ਬ੍ਰਹਮਾ ਜੀ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਉਨ੍ਹਾਂ ਨੇ ਭਗਵਾਨ ਵਿਸ਼ਵਕਰਮਾ ਜੀ ਨੂੰ ਸ੍ਰਿਸ਼ਟੀ ਵਿੱਚ ਮਨੁੱਖੀ ਸੁੱਖ-ਸਹੂਲਤਾਂ ਲਈ ਹਰ ਪ੍ਰਕਾਰ ਦੇ ਨਿਰਮਾਣ ਕਾਰਜਾਂ ਦੀ ਸਿਰਜਣਾ ਦੀ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਕਿਹਾ ਕਿ ਸ਼ਿਲਪਕਲਾ, ਇਮਾਰਤਸਾਜ਼ੀ, ਧਾਤੂਆਂ ਦੀ ਬਣਤਰ, ਸੂਈ ਤੋਂ ਲੈ ਕੇ ਸਮੁੰਦਰੀ ਜਹਾਜ਼ ਤੱਕ, ਤੀਰ ਤੋਂ ਲੈ ਕੇ ਬ੍ਰਹਮਾਸਤਰ ਤੱਕ ਅਤੇ ਪ੍ਰਾਚੀਨ ਵਿਗਿਆਨ ਤੋਂ ਲੈ ਕੇ ਆਧੁਨਿਕ ਵਿਗਿਆਨ ਤੱਕ, ਹਰ ਵਸਤੂ ਦੀ ਸਿਰਜਣਾ ਅਤੇ ਨਿਰਮਾਣ ਦੀ ਨੀਂਹ ਭਗਵਾਨ ਵਿਸ਼ਵਕਰਮਾ ਜੀ ਨਾਲ ਜੁੜੀ ਹੋਈ ਹੈ। ਦੇਵਤਿਆਂ ਲਈ ਮਾਇਆ ਮਹਿਲ, ਅਸਤ੍ਰ-ਸ਼ਸਤ੍ਰ ਅਤੇ ਦਿਵਯ ਉਪਕਰਣਾਂ ਤੋਂ ਲੈ ਕੇ ਰਾਵਣ ਦੀ ਸੋਨੇ ਦੀ ਲੰਕਾ ਅਤੇ ਪਾਂਡਵਾਂ ਦੇ ਇੰਦਰਪ੍ਰਸਥ ਤੱਕ ਦੇ ਰਚਨਹਾਰ ਭਗਵਾਨ ਵਿਸ਼ਵਕਰਮਾ ਜੀ ਹੀ ਮੰਨੇ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿੱਚ ਵਿਸ਼ਵਕਰਮਾ ਦਿਵਸ ਮੌਕੇ ਹਰ ਤਰ੍ਹਾਂ ਦੇ ਸ਼ਿਲਪਕਾਰਾਂ ਅਤੇ ਨਿਰਮਾਣ ਕਾਰਜਾਂ ਨਾਲ ਜੁੜੇ ਕਾਰੀਗਰਾਂ ਤੋਂ ਲੈ ਕੇ ਵੱਡੇ-ਵੱਡੇ ਕਾਰਖਾਨਿਆਂ ਅਤੇ ਫੈਕਟਰੀਆਂ ਵਿੱਚ ਮਸ਼ੀਨਾਂ ਤੇ ਔਜ਼ਾਰਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਇੱਕ ਦਿਨ ਦਾ ਵਿਸ਼ਰਾਮ ਦਿੱਤਾ ਜਾਂਦਾ ਹੈ। ਦੇਸ਼ ਦੀਆਂ ਸੁਰੱਖਿਆ ਸੈਨਾਵਾਂ ਵੱਲੋਂ ਵੀ ਆਪਣੇ ਹਥਿਆਰਾਂ ਅਤੇ ਆਯੁਧ ਸਾਧਨਾਂ ਦੀ ਪੂਜਾ ਕਰਕੇ ਇਹ ਦਿਹਾੜਾ ਮਨਾਇਆ ਜਾਂਦਾ ਹੈ। ਇਸ ਮੌਕੇ ਜਸਪ੍ਰੀਤ ਸਿੰਘ, ਮੁਖਤਿਆਰ ਸਿੰਘ, ਹਰਭਜਨ ਸਿੰਘ, ਪਰਮਿੰਦਰ ਸਿੰਘ ਪਲਾਹਾ, ਨੱਥਾ ਰਾਮ ਧੀਮਾਨ, ਹਰੀਸ਼ ਕਾਲਾ ਐਰੀ ਅਤੇ ਹੋਰ ਸਾਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨੇ ਜ਼ਿਲ੍ਹਾ, ਬਲਾਕ ਤੇ ਸ਼ਹਿਰ ਪੱਧਰ ’ਤੇ ਅਹੁਦੇਦਾਰਾਂ ਦੀਆਂ ਕੀਤੀਆਂ ਨਿਯੁਕਤੀਆਂ ਅਗਲੀ ਖ਼ਬਰ ਜਥੇਦਾਰ ਚੱਕ ਵਲੋਂ ਮੁਕੇਰੀਆਂ ਖੇਤਰ ਦੇ ਗੁਰਦੁਆਰਿਆਂ ਦਾ ਦਸਤਾਵੇਜ਼ੀ ਸਰਵੇਖਣ ਸਰਾਹਨਾਯੋਗ ਕਦਮ - ਮਾਸਟਰ ਮਹਿੰਗਾ ਸਿੰਘ
Ad Position 24