ਅੰਤਰ ਸਕੂਲ ਹੁਨਰ 2026 ਸਕੂਲ ਮੁਕਾਬਲਿਆਂ ’ਚ ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਸਕੂਲ ਦੀ ਸ਼ਾਨਦਾਰ ਜਿੱਤ
ਮੁਕੇਰੀਆਂ, 13 ਨਵੰਬਰ (ਰਾਮਗੜ੍ਹੀਆ)-ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਦੀਆਂ ਵਿਦਿਆਰਥਣਾਂ ਨੇ 13 ਨਵੰਬਰ 2026 ਨੂੰ ਸੁਆਮੀ ਪ੍ਰੇਮਾ ਨੰਦ ਮਹਾਂ ਵਿਦਿਆਲੇ ਮੁਕੇਰੀਆਂ ਵਿੱਚ ਕਰਵਾਏ ਗਏ ਹੁਨਰ 2026 ਅੰਤਰ ਸਕੂਲ ਮੁਕਾਬਲਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੀਨੀਅਰ ਵਰਗ ਦੀ ਓਵਰਆਲ ਟਰਾਫੀ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਆਪਣੀ ਕਲਾ, ਪ੍ਰਤਿਭਾ ਅਤੇ ਰਚਨਾਤਮਕਤਾ ਦਾ ਲੋਹਾ ਮਨਵਾਇਆ।
ਮੁਕੇਰੀਆਂ, 13 ਨਵੰਬਰ (ਰਾਮਗੜ੍ਹੀਆ)-ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਦੀਆਂ ਵਿਦਿਆਰਥਣਾਂ ਨੇ 13 ਨਵੰਬਰ 2026 ਨੂੰ ਸੁਆਮੀ ਪ੍ਰੇਮਾ ਨੰਦ ਮਹਾਂ ਵਿਦਿਆਲੇ ਮੁਕੇਰੀਆਂ ਵਿੱਚ ਕਰਵਾਏ ਗਏ ਹੁਨਰ 2026 ਅੰਤਰ ਸਕੂਲ ਮੁਕਾਬਲਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੀਨੀਅਰ ਵਰਗ ਦੀ ਓਵਰਆਲ ਟਰਾਫੀ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਆਪਣੀ ਕਲਾ, ਪ੍ਰਤਿਭਾ ਅਤੇ ਰਚਨਾਤਮਕਤਾ ਦਾ ਲੋਹਾ ਮਨਵਾਇਆ। ਵਿਦਿਆਰਥਣਾਂ ਨੇ ਵਰਕਿੰਗ ਮਾਡਲ – ਸੀਨੀਅਰ ਵਰਗ ਵਿੱਚ ਪਹਿਲਾ ਅਤੇ ਤੀਜਾ ਸਥਾਨ। ਪੋਸਟਰ ਡਿਸਪਲੇ – ਸੀਨੀਅਰ ਵਰਗ ਵਿੱਚ ਪਹਿਲਾ ਸਥਾਨ, ਕੋਲਾਜ ਡਿਸਪਲੇ – ਸੀਨੀਅਰ ਵਰਗ ਵਿੱਚ ਪਹਿਲਾ ਅਤੇ ਤੀਜਾ ਸਥਾਨ, ਲੋਕ ਗੀਤ – ਜੂਨੀਅਰ ਅਤੇ ਸੀਨੀਅਰ ਦੋਵਾਂ ਵਰਗਾਂ ਵਿਚ ਪਹਿਲਾ ਸਥਾਨ, ਸੋਲੋ ਡਾਂਸ ਜੂਨੀਅਰ ਵਰਗ ਵਿਚ ਪਹਿਲਾ ਅਤੇ ਸੀਨੀਅਰ ਵਰਗ ਵਿਚ ਦੂਜਾ ਤੇ ਤੀਜਾ ਸਥਾਨ, ਬੈਸਟ ਆਊਟ ਆਫ਼ ਵੇਸਟ – ਸੀਨੀਅਰ ਵਰਗ ਵਿੱਚ ਪਹਿਲਾ ਅਤੇ ਦੂਜਾ ਸਥਾਨ, ਡਿਬੇਟ ਸੀਨੀਅਰ ਵਰਗ ਵਿੱਚ ਦੂਜਾ ਸਥਾਨ ਅਤੇ ਤੀਜਾ ਸਥਾਨ (ਕੰਸੋਲੇਸ਼ਨ ਇਨਾਮ), ਮਹਿੰਦੀ ਸੀਨੀਅਰ ਵਰਗ ਵਿੱਚ ਪਹਿਲਾ ਅਤੇ ਤੀਜਾ ਸਥਾਨ ਅਤੇ ਜੂਨੀਅਰ ਵਰਗ ਵਿਚ ਦੂਜਾ ਸਥਾਨ, ਫਲੇਮਲੈੱਸ ਕੁਕਿੰਗ ਸੀਨੀਅਰ ਵਰਗ ਵਿੱਚ ਦੂਜਾ ਸਥਾਨ, ਕੁਇਜ਼ ਸੀਨੀਅਰ ਵਰਗ ਵਿਚ ਤੀਜਾ ਸਥਾਨ ਬੈਸਟ ਆਊਟ ਆਫ ਬੇਸਟ ਸੀਨੀਅਰ ਵਰਗ ਪਹਿਲਾ ਅਤੇ ਦੂਜਾ ਸੀਨੀਅਰ ਸਥਾਨ ਪ੍ਰਾਪਤ ਕਰਕੇ ਸੌਲਾਂ ਸਕੂਲਾਂ ਵਿਚੋਂ ਸੀਨੀਅਰ ਵਰਗ ਵਿਚ ਪਹਿਲਾ ਸਥਾਨ ਹਾਸਲ ਕਰਦਿਆਂ ਓਵਰਆਲ ਟਰਾਫੀ ਆਪਣੇ ਨਾਮ ਕੀਤੀ। ਇਸ ਸ਼ਾਨਦਾਰ ਜਿੱਤ ’ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਟਰੱਸਟ ਦੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਚੱਕ, ਕਾਲਜ ਪ੍ਰਿੰਸੀਪਲ ਡਾ. ਮੀਤੂ ਮਹਾਜਨ ਅਤੇ ਵਾਈਸ ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਵਿਦਿਆਰਥਣਾਂ ਅਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਨਵੀਆਂ ਬੁਲੰਦੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।