15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸ਼ੂਗਰ ਮਿੱਲ ਮੁਕੇਰੀਆਂ ਅੱਗੇ ਧਰਨਾ

ਐਮਾਂ ਮਾਂਗਟ, 15 ਨਵੰਬਰ (ਗੁਰਾਇਆ)- ਸਾਂਝੀ ਗੰਨਾ ਸੰਘਰਸ਼ ਕਮੇਟੀ ਵਲੋਂ ਗੰਨੇ ਦੇ ਰੇਟ ਵਿਚ ਵਾਧੇ, ਗੰਨਾ ਕਾਸ਼ਤਕਾਰਾਂ ਦੇ ਖੰਡ ਮਿੱਲਾਂ ਵੱਲ ਖੜ੍ਹੇ ਕਰੀਬ 7 ਕਰੋੜ ਦੇ ਬਕਾਏ, ਖੰਡ ਮਿੱਲਾਂ ਚਲਾਉਣ ਬਾਰੇ ਨੋਟੀਫ਼ਿਕੇਸ਼ਨ ਕਰਨ ਅਤੇ ਗੰਨੇ ਦੀ ਅਦਾਇਗੀ ਇੱਕ ਕਾਉਂਟਰ ’ਤੇ ਕਰਨ ਦੀ ਮੰਗ ਲਈ ਮੁਕੇਰੀਆਂ ਖੰਡ ਮਿੱਲ ਮੂਹਰੇ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਦੀ ਅਗਵਾਈ ਸਤਨਾਮ ਸਿੰਘ ਬਾਗੜੀਆਂ, ਗੁਰਨਾਮ ਸਿੰਘ ਜਹਾਨਪੁਰ, ਵਿਜੇ ਸਿੰਘ ਬਹਿਬਲਮੰਝ, ਅਮਰਜੀਤ ਸਿੰਘ ਰੜ੍ਹਾ, ਉਂਕਾਰ ਸਿੰਘ ਪੁਰਾਣਾ ਭੰਗਾਲਾ, ਗੁਰਪ੍ਰਤਾਪ ਸਿੰਘ, ਜਗਦੀਸ਼ ਸਿੰਘ ਰਾਜਾ ਆਦਿ ਨੇ ਕੀਤੀ।

Ad Position 21
No active advertisement
ਸਰਕਾਰੀ ਮਿਡਲ ਸਕੂਲ ਪੰਡੋਰੀ ਬਾਵਾ ਦਾਸ ਵਿਖੇ ਬਾਲ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਹਾਜ਼ਰ ਵਿਦਿਆਰਥੀਆਂ ਨਾਲ ਬੀ. ਆਰ. ਸੀ. ਸੰਦੀਪ ਕੁਮਾਰ, ਸਕੂਲ ਇੰਚਾਰਜ ਸੰਦੀਪ ਸਿੰਘ ਤੇ ਹੋਰ। ਤਸਵੀਰ: ਲੁਗਾਣਾ 16-11-2026
ਐਮਾਂ ਮਾਂਗਟ, 15 ਨਵੰਬਰ (ਗੁਰਾਇਆ)- ਸਾਂਝੀ ਗੰਨਾ ਸੰਘਰਸ਼ ਕਮੇਟੀ ਵਲੋਂ ਗੰਨੇ ਦੇ ਰੇਟ ਵਿਚ ਵਾਧੇ, ਗੰਨਾ ਕਾਸ਼ਤਕਾਰਾਂ ਦੇ ਖੰਡ ਮਿੱਲਾਂ ਵੱਲ ਖੜ੍ਹੇ ਕਰੀਬ 7 ਕਰੋੜ ਦੇ ਬਕਾਏ, ਖੰਡ ਮਿੱਲਾਂ ਚਲਾਉਣ ਬਾਰੇ ਨੋਟੀਫ਼ਿਕੇਸ਼ਨ ਕਰਨ ਅਤੇ ਗੰਨੇ ਦੀ ਅਦਾਇਗੀ ਇੱਕ ਕਾਉਂਟਰ ’ਤੇ ਕਰਨ ਦੀ ਮੰਗ ਲਈ ਮੁਕੇਰੀਆਂ ਖੰਡ ਮਿੱਲ ਮੂਹਰੇ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਦੀ ਅਗਵਾਈ ਸਤਨਾਮ ਸਿੰਘ ਬਾਗੜੀਆਂ, ਗੁਰਨਾਮ ਸਿੰਘ ਜਹਾਨਪੁਰ, ਵਿਜੇ ਸਿੰਘ ਬਹਿਬਲਮੰਝ, ਅਮਰਜੀਤ ਸਿੰਘ ਰੜ੍ਹਾ, ਉਂਕਾਰ ਸਿੰਘ ਪੁਰਾਣਾ ਭੰਗਾਲਾ, ਗੁਰਪ੍ਰਤਾਪ ਸਿੰਘ, ਜਗਦੀਸ਼ ਸਿੰਘ ਰਾਜਾ ਆਦਿ ਨੇ ਕੀਤੀ। ਆਗੂਆਂ ਨੇ ਕਿਹਾ ਕਿ ਖੰਡ ਮਿੱਲਾਂ ਵੱਲ ਗੰਨਾ ਕਾਸ਼ਤਕਾਰਾਂ ਦਾ ਪਿਛਲੇ ਸਾਲ ਦਾ ਕਰੀਬ 7 ਕਰੋੜ ਦਾ ਬਕਾਇਆ ਖੜ੍ਹਾ ਹੈ, ਪਰ ਸਰਕਾਰ ਜਾਂ ਕੇਨ ਕਮਿਸ਼ਨਰ ਵਲੋਂ ਇਹ ਅਦਾਇਗੀ ਯਕੀਨੀ ਬਣਾਉਣ ਲਈ ਕੋਈ ਚਾਰਾਜੋਈ ਨਹੀਂ ਕੀਤੀ ਗਈ। ਆਗੂਆਂ ਨੇ ਕਿਹਾ ਕਿ ਗੰਨੇ ਦਾ ਰੇਟ ਕੇਵਲ ਖੰਡ ਦੀ ਕੀਮਤ ਉੱਤੇ ਨਿਰਧਾਰਿਤ ਕੀਤਾ ਜਾਂਦਾ ਹੈ, ਜਦੋਂ ਕਿ ਗੰਨੇ ਤੋਂ ਖੰਡ ਤੋਂ ਇਲਾਵਾ ਪੈੱਸ ਮੱਡ, ਬਗਾਸ, ਸੀਰਾ ਅਤੇ ਬਨਣ ਵਾਲੀ ਬਿਜਲੀ ਤੋਂ ਖੰਡ ਮਿੱਲਾਂ ਮੁਨਾਫ਼ਾ ਕਮਾਉਂਦੀਆਂ ਹਨ। ਦੇਸ਼ ਦੇ ਗੰਨਾ ਖੋਜ ਕੇਂਦਰਾਂ ਅਨੁਸਾਰ ਪ੍ਰਤੀ ਕੁਇੰਟਲ ਗੰਨੇ ਉੱਤੇ ਲਾਗਤ ਖ਼ਰਚ 392 ਰੁਪਏ ਆਉਂਦਾ ਹੈ ਪਰ ਕੇਂਦਰ ਸਰਕਾਰ ਵਲੋਂ ਗੰਨੇ ਦਾ ਰੇਟ ਪ੍ਰਤੀ ਕੁਇੰਟਲ 365 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਪਰ ਸੂਬਾ ਸਰਕਾਰ ਅਤੇ ਖੰਡ ਮਿੱਲਾਂ ਵਲੋਂ ਮਿਲ ਕੇ ਗੰਨਾ ਕਾਸ਼ਤਕਾਰਾਂ ਨੂੰ 391 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਂਦਾ ਹੈ ਗੰਨੇ ਦੀ ਫ਼ਸਲ ਖੇਤਾਂ ਵਿਚ ਪੱਕ ਕੇ ਤਿਆਰ ਹੈ ਅਤੇ ਸਰਕਾਰ ਵਲੋਂ ਮੀਟਿੰਗਾਂ ਵਿਚ ਦਿੱਤੇ ਭਰੋਸੇ ਦੇ ਬਾਵਜੂਦ ਹਾਲੇ ਤੱਕ ਖੰਡ ਮਿੱਲਾਂ ਚਲਾਉਣ ਦੀ ਤਾਰੀਖ਼ ਵੀ ਨਿਸ਼ਚਿਤ ਨਹੀਂ ਕੀਤੀ ਗਈ ਅਤੇ ਨਾ ਹੀ ਗੰਨੇ ਦੇ ਵਾਜਬ ਰੇਟ ਬਾਰੇ ਨੋਟੀਫ਼ਿਕੇਸ਼ਨ ਕੀਤਾ ਗਿਆ ਹੈ। ਖੰਡ ਮਿੱਲਾਂ ਵੱਲ ਖੜ੍ਹੇ ਪਿਛਲੇ ਬਕਾਏ ਬਾਰੇ ਸਰਕਾਰ ਜਾਂ ਕੇਨ ਕਮਿਸ਼ਨਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬਕਾਏ ਦੀ ਰਾਸ਼ੀ ਤੁਰੰਤ ਅਦਾ ਕਰੇ, ਖੰਡ ਮਿੱਲਾਂ ਚਲਾਉਣ ਦੀ ਤਾਰੀਖ਼ ਦਾ ਐਲਾਨ ਕਰੇ ਅਤੇ ਗੰਨੇ ਦੀ ਅਦਾਇਗੀ ਇੱਕ ਕਾਉਂਟਰ ’ਤੇ ਕੀਤੀ ਜਾਵੇ ਅਤੇ ਸਾਰੀਆਂ ਮੰਗਾਂ ਨੂੰ ਧਿਆਨ ਵਿਚ ਰੱਖ ਕੇ ਕਿਸਾਨਾਂ ਨੂੰ ਗੰਨੇ ਦਾ ਰੇਟ 600 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ। ਇਸ ਦੌਰਾਨ ਗੰਨਾ ਕਿਸਾਨਾਂ ਦੀ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਗੰਨਾ ਅਧਿਕਾਰੀਆਂ ਨਾਲ ਮੀਟਿੰਗ ਹੋਈ ਪਰ ਕੋਈ ਹੱਲ ਨਾ ਨਿਕਲਣ ਕਾਰਨ ਇਹ ਧਰਨਾ ਅਣਮਿਥੇ ਸਮੇਂ ਲਈ ਸ਼ੁਰੂ ਕਰ ਦਿੱਤਾ ਗਿਆ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਉਹ 17 ਨਵੰਬਰ ਨੂੰ ਕੌਮੀ ਮਾਰਗ ਜਾਮ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਮਨਦੀਪ ਸਿੰਘ, ਨੰਬਰਦਾਰ ਬਲਜੀਤ ਸਿੰਘ ਨੀਟਾ, ਸਕੱਤਰ ਸਿੰਘ, ਰਿੱਕੀ ਠਾਕੁਰ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ ਸੰਧੂ, ਗੁਰਪ੍ਰਤਾਪ ਲੁਡਿਆਣੀ, ਦਵਿੰਦਰ ਬਸਰਾ, ਸੱਤਪਾਲ ਬੱਲ, ਮਲਕੀਤ ਢੱਟ, ਨਾਨਕ ਸਿੰਘ, ਬਲਜਿੰਦਰ ਸਿੰਘ, ਗੁਰਮੁਖ ਸਿੰਘ, ਕੁਲਵਿੰਦਰ ਸਿੰਘ, ਚਰਨਜੀਤ ਸਿੰਘ, ਜਸਪ੍ਰੀਤ ਸਿੰਘ, ਗਿੰਦਰ ਸਿੰਘ, ਜੈਮਲ ਸਿੰਘ, ਬੱਗਾ ਸਿੰਘ, ਸਲਿੰਦਰ ਸਿੰਘ, ਲਖਵੀਰ ਸਿੰਘ, ਅਮਰਜੀਤ ਸਿੰਘ, ਸਮਸ਼ੇਰ ਸਿੰਘ, ਮੋਹਣ ਸਿੰਘ, ਜਗਜੀਤ ਸਿੰਘ, ਬਲਜਿੰਦਰ ਚੀਮਾ, ਸੁਰਜੀਤ ਸਿੰਘ, ਬਲਜੀਤ ਸਿੰਘ, ਹਰਜੀਤ ਸਿੰਘ, ਸਮਿੰਦਰ ਸਿੰਘ, ਹਰਭਿੰਦਰ ਸਿੰਘ, ਬੱਬੂ ਬੇਗੋਵਾਲ, ਰਣਯੋਧ ਸਿੰਘ, ਕਮਲਜੀਤ ਸਿੰਘ, ਗੁਰਮੀਤ ਸਿੰਘ ਅਤੇ ਮਨਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਨੰਦ ਲਾਲ ਸਰਵਹਿੱਤਕਾਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਹੁਸ਼ਿਆਰਪੁਰ ਦੇ ਭੰਗੀ ਚੋਅ ਪੁਲ ਤੇ ਮਾਤਾ ਚਿੰਤਪੁਰਨੀ ਮਾਰਗ ’ਤੇ ਟਰੈਫ਼ਿਕ ਸਮੱਸਿਆ ਬਣੀ ਜਟਿਲ
Ad Position 24