21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਰਜਿੰਦਰ ਸਿੰਘ ਚੱਕ ਸਿੰਘਾ ਦੀ ਅਗਵਾਈ ’ਚ ਜਥਾ ਗੜ੍ਹਸ਼ੰਕਰ ਤੋਂ ਜੱਲੂਪੁਰ ਖੇੜਾ ਲਈ ਰਵਾਨਾ

ਗੜ੍ਹਸ਼ੰਕਰ, 21 ਨਵੰਬਰ (ਧਾਲੀਵਾਲ)- ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਦੇ ਦਾਦੀ ਮਾਤਾ ਚਰਨ ਕੌਰ ਦੇ ਅੰਤਿਮ ਸਸਕਾਰ ਵਿਚ ਸ਼ਾਮਿਲ ਹੋਣ ਲਈ ਗੜ੍ਹਸ਼ੰਕਰ ਤੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਮੋਹਰੀ ਆਗੂ ਰਜਿੰਦਰ ਸਿੰਘ ਚੱਕ ਸਿੰਘਾ ਜਥਾ ਲੈ ਕੇ ਸਸਕਾਰ ਵਿਚ ਸ਼ਾਮਿਲ ਹੋਣ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਲਈ ਪਿੰਡ ਜੱਲੂਪੁਰ ਖੇੜਾ ਲਈ ਰਵਾਨਾ ਹੋਏ। ਇਥੇ ਚੰਡੀਗੜ• ਰੋਡ ‘ਤੇ ਜਥਾ ਲੈ ਕੇ ਰਵਾਨਾ ਹੋਣ ਸਮੇਂ ਰਜਿੰਦਰ ਸਿੰਘ ਚੱਕ ਸਿੰਘਾ ਨੇ ਮਾਤਾ ਚਰਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸੰਗਤਾਂ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੀ ਝਲਕ ਪਾਉਣ ਲਈ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 22-11-2026
ਗੜ੍ਹਸ਼ੰਕਰ, 21 ਨਵੰਬਰ (ਧਾਲੀਵਾਲ)- ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਦੇ ਦਾਦੀ ਮਾਤਾ ਚਰਨ ਕੌਰ ਦੇ ਅੰਤਿਮ ਸਸਕਾਰ ਵਿਚ ਸ਼ਾਮਿਲ ਹੋਣ ਲਈ ਗੜ੍ਹਸ਼ੰਕਰ ਤੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਮੋਹਰੀ ਆਗੂ ਰਜਿੰਦਰ ਸਿੰਘ ਚੱਕ ਸਿੰਘਾ ਜਥਾ ਲੈ ਕੇ ਸਸਕਾਰ ਵਿਚ ਸ਼ਾਮਿਲ ਹੋਣ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਲਈ ਪਿੰਡ ਜੱਲੂਪੁਰ ਖੇੜਾ ਲਈ ਰਵਾਨਾ ਹੋਏ। ਇਥੇ ਚੰਡੀਗੜ• ਰੋਡ ‘ਤੇ ਜਥਾ ਲੈ ਕੇ ਰਵਾਨਾ ਹੋਣ ਸਮੇਂ ਰਜਿੰਦਰ ਸਿੰਘ ਚੱਕ ਸਿੰਘਾ ਨੇ ਮਾਤਾ ਚਰਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸੰਗਤਾਂ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੀ ਝਲਕ ਪਾਉਣ ਲਈ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਸ਼ਰਤਾਂ ਸਹਿਤ ਕੁਝ ਘੰਟਿਆ ਲਈ ਦਿੱਤੀ ਗਈ ਜ਼ਮਾਨਤ ਨੂੰ ਲੈ ਕੇ ਨਾਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਲੱਖਾਂ ਲੋਕਾਂ ਵਲੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਿਨ੍ਹਾਂ ਸ਼ਰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਜੱਲੂਪੁਰ ਖੇੜਾ ਲਈ ਰਵਾਨਾ ਹੋਣ ਸਮੇਂ ਜੁਝਾਰ ਸਿੰਘ ਚੱਕ ਸਿੰਘਾ, ਬਲਵੀਰ ਸਿੰਘ ਲਾਲੀ ਚੱਕ ਸਿੰਘਾ, ਪਿਆਰਾ ਸਿੰਘ ਚੱਕ ਸਿੰਘਾ, ਨਿਰਮਲ ਸਿੰਘ ਚੱਕ ਹਾਜੀਪੁਰ, ਅਮਰਿੰਦਰ ਸਿੰਘ ਚੱਕ ਹਾਜੀਪੁਰ, ਪਵਨ ਸਿੰਘ ਚੱਕ ਹਾਜੀਪੁਰ, ਸੋਢੀ ਸਿੰਘ ਚੱਕ ਹਾਜੀਪੁਰ, ਸਤਨਾਮ ਸਿੰਘ ਸ਼ਾਮਾ ਚੱਕ ਹਾਜੀਪੁਰ, ਜਸਵੀਰ ਸਿੰਘ ਕਾਲਾ ਨੰਗਲਾ, ਕੁਲਦੀਪ ਸਿੰਘ ਡੇਰੋਂ, ਸਤਨਾਮ ਸਿੰਘ ਹਰਵਾਂ ਨੈਣਵਾਂ, ਕੁਲਰਾਜ ਸਿੰਘ ਮੋਇਲਾ, ਮਨਰਾਜ ਸਿੰਘ ਮੋਇਲਾ, ਜਸਪ੍ਰੀਤ ਸਿੰਘ ਜੱਸਾ ਸਿੰਬਲੀ, ਜੈਪ੍ਰੀਤ ਸਿੰਘ ਸਿੰਬਲੀ, ਸੋਢੀ ਸਿੰਘ ਰਾਮਗੜ੍ਹ ਝੁੰਗੀਆਂ, ਬਿਕਰਮ ਸਿੰਘ ਕੋਕੋਵਾਲ ਮਜਾਰੀ, ਸਰਬਜੀਤ ਸਿੰਘ ਚੱਕ ਹਾਜੀਪੁਰ, ਸੋਨੂੰ ਸਿੰਘ ਮੋਇਲਾ, ਬਿੰਦ ਸਿੰਘ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਧਨੋਆ ਪੱਤਣ ਪੁਲ ਦੀ ਹਾਲਤ ਸੁਧਾਰਨ ਵਾਸਤੇ ਤੁਰੰਤ ਕਾਰਵਾਈ ਕਰਨ ਦੀ ਲੋੜ-ਇੰਜ. ਧਨੋਆ ਅਗਲੀ ਖ਼ਬਰ ਪੋਲਿੰਗ ਬੂਥਾਂ ’ਤੇ ਨਿਯੁਕਤ ਬੀ.ਐਲ.ਓਜ਼ ਵਲੋਂ ਅੱਜ ਵਿਸ਼ੇਸ਼ ਕੈਂਪ ਲਗਾਏ ਜਾਣਗੇ-ਤਹਿਸੀਲਦਾਰ
Ad Position 24