21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਧਨੋਆ ਪੱਤਣ ਪੁਲ ਦੀ ਹਾਲਤ ਸੁਧਾਰਨ ਵਾਸਤੇ ਤੁਰੰਤ ਕਾਰਵਾਈ ਕਰਨ ਦੀ ਲੋੜ-ਇੰਜ. ਧਨੋਆ

ਮੁਕੇਰੀਆਂ, 21 ਨਵੰਬਰ (ਰਾਮਗੜ੍ਹੀਆ)-ਦਰਿਆ ਬਿਆਸ ’ਤੇ ਬਣਿਆ ਧਨੋਆ ਪੱਤਣ ਦਾ ਪੁਲ ਜਿਸ ਨੂੰ ਤਿਆਰ ਕਰਨ ਤੋਂ ਬਾਅਦ 2016 ਵਿਚ ਇਸ ਦਾ ਉਦਘਾਟਨ ਕਰਕੇ ਉਸ ਵੇਲੇ ਦੀ ਸਰਕਾਰ ਨੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਸੀ। ਇਹ ਪੁਲ ਦੀਆਂ ਸੜਕਾਂ ਨੂੰ ਹੁਸ਼ਿਆਰਪੁਰ ਵਾਲੇ ਪਾਸੇ ਜੀ.

Ad Position 21
No active advertisement
ਅਜੀਤ ਡੈਸਕ 22-11-2026
ਮੁਕੇਰੀਆਂ, 21 ਨਵੰਬਰ (ਰਾਮਗੜ੍ਹੀਆ)-ਦਰਿਆ ਬਿਆਸ ’ਤੇ ਬਣਿਆ ਧਨੋਆ ਪੱਤਣ ਦਾ ਪੁਲ ਜਿਸ ਨੂੰ ਤਿਆਰ ਕਰਨ ਤੋਂ ਬਾਅਦ 2016 ਵਿਚ ਇਸ ਦਾ ਉਦਘਾਟਨ ਕਰਕੇ ਉਸ ਵੇਲੇ ਦੀ ਸਰਕਾਰ ਨੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਸੀ। ਇਹ ਪੁਲ ਦੀਆਂ ਸੜਕਾਂ ਨੂੰ ਹੁਸ਼ਿਆਰਪੁਰ ਵਾਲੇ ਪਾਸੇ ਜੀ.ਟੀ. ਰੋਡ ਨਾਲ ਐਮਾਂ ਮਾਂਗਟ ਨਾਲ ਜੋੜਨ ਅਤੇ ਗੁਰਦਾਸਪੁਰ ਵਾਲੇ ਪਾਸੇ ਸਠਿਆਲੀ ਕਾਹਨੂੰਵਾਨ ਸੜਕ ਨਾਲ ਜੋੜਨ ਵਾਸਤੇ ਵੀ ਕਾਰਵਾਈ ਆਰੰਭੀ ਗਈ ਸੀ ਪਰ ਸਰਕਾਰ ਬਦਲ ਜਾਣ ਕਰਕੇ ਉਹ ਸਾਰਾ ਕੰਮ ਵਿਚ ਹੀ ਲਟਕ ਗਿਆ। 5 ਸਾਲ ਕਾਂਗਰਸ ਸਰਕਾਰ ਅਤੇ ਹੁਣ 4 ਸਾਲ ਤੋਂ ਜ਼ਿਆਦਾ ਮੌਜੂਦਾ ਸਰਕਾਰ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਇਸ ’ਤੇ ਅੱਗੋਂ ਕੋਈ ਕਾਰਵਾਈ ਨਹੀਂ ਹੋਈ। ਹੁਣ ਤਾਂ ਇਸ ਪੁਲ ਦੀ ਹਾਲਤ ਇਹ ਬਣ ਗਈ ਹੈ ਕਿ ਪੁਲ ਦੀ ਟਾਪ ਲੇਅਰ ਥਾਂ-ਥਾਂ ਤੋਂ ਉੱਖੜ ਗਈ ਹੈ, ਪੁਲ ਦੇ ਦੋਹੀਂ ਪਾਸੀਂ ਬਚਾਅ ਵਾਸਤੇ ਲਗਾਈਆਂ ਪਾਈਪਾਂ ਨਸ਼ੇੜੀਆਂ ਵਲੋਂ ਚੋਰੀ ਕਰ ਲਈਆਂ ਗਈਆਂ ਹਨ। 10 ਸਾਲ ਦਾ ਪੁਲ ਨੂੰ ਕੋਈ ਰੰਗ ਰੋਗਨ ਨਹੀਂ ਕੀਤਾ ਗਿਆ। ਪੁਲ ਦੀਆਂ ਸਾਈਡਾਂ ਵਾਲੀਆਂ ਸੜਕਾਂ ਨਸ਼ੇੜੀਆਂ ਦੇ ਅੱਡੇ ਬਣੇ ਹੋਏ ਹਨ ਅਤੇ ਪੁਲ ’ਤੇ ਲਗਾਈਆਂ ਲਾਈਟਾਂ ਤਾਂ ਕਦੇ ਜਗਾਈਆਂ ਹੀ ਨਹੀਂ ਗਈਆਂ। ਟੋਲ ਪਲਾਜ਼ਾ ਜਿੱਥੇ ਦਸੂਹਾ ਅਤੇ ਭੈਣੀ ਮੀਆਂ ਖਾਂ ਦੀਆਂ ਪੁਲਿਸ ਟੁਕੜੀਆਂ ਦਾ ਨਾਕਾ ਹੈ, ਉਸ ਦੀ ਛੱਤ ਜਿੱਥੇ ਟੁੱਟ ਚੁੱਕੀ ਹੈ ਉੱਥੇ ਪੁਲ ਨੂੰ ਦੋਹੀਂ ਪਾਸੇ ਤੋਂ ਜੋੜਦੀਆਂ ਸੜਕਾਂ ਦਾ ਵੀ ਮੰਦਾ ਹਾਲ ਹੈ। ਇਸ ਸਬੰਧੀ ਇਸ ਪੁਲ ਨੂੰ ਬਣਾਉਣ ਵਾਸਤੇ ਵੱਡਾ ਉਪਰਾਲਾ ਕਰਨ ਵਾਲੇ ਵਿਅਕਤੀ ਇੰਜ. ਸਤਨਾਮ ਸਿੰਘ ਧਨੋਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਤਰੁੱਟੀਆਂ ਨੂੰ ਹੱਲ ਕਰਨਾ ਦੋਵੇਂ ਸਰਕਾਰਾਂ ਵਾਸਤੇ ਜ਼ਰੂਰੀ ਸੀ ਪਰ ਵੇਖਣ ਵਿਚ ਆਇਆ ਹੈ ਕਿ ਸਰਕਾਰਾਂ ਇਮਾਰਤਾਂ, ਪੁਲ ਆਦਿ ਤਾਂ ਬਣਾ ਲੈਂਦੀਆਂ ਹਨ ਪਰ ਉਨ੍ਹਾਂ ਦੀ ਦੇਖਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇੰਜ. ਧਨੋਆ ਨੇ ਦੱਸਿਆ ਕਿ ਪਿੰਡ ਧਨੋਆ ਦੀ ਪੰਚਾਇਤ ਅਤੇ ਮੁਹਤਬਰ ਨੌਜਵਾਨਾਂ ਵਲੋਂ ਕਈ ਵਾਰ ਇਸ ਪੁਲ ਦੀ ਸਫ਼ਾਈ ਆਪਣੇ ਖ਼ਰਚੇ ’ਤੇ ਕਾਰਵਾਈ ਗਈ ਹੈ ਪਰ ਸਰਕਾਰਾਂ ਵਲੋਂ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ। ਇੰਜ. ਧਨੋਆ ਨੇ ਅੱਗੋਂ ਦੱਸਿਆ ਕਿ ਇਸ ਪੁਲ ਦੀ ਮੁਰੰਮਤ ਬਾਰੇ ਕਾਰਜਕਾਰੀ ਇੰਜੀਨੀਅਰ ਨਿਰਮਲ ਸਿੰਘ, ਉਪ ਮੰਡਲ ਇੰਜੀਨੀਅਰ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਕਿ ਜਿਨ੍ਹਾਂ ਨੇ ਇਸ ਪੁਲ ਦੀ ਜ਼ਰੂਰੀ ਮੁਰੰਮਤ ਦਾ ਕੰਮ ਕੁੱਝ ਦਿਨਾਂ ਵਿਚ ਹੀ ਸ਼ੁਰੂ ਕਰਨ ਦਾ ਵਿਸ਼ਵਾਸ ਦਿਵਾਇਆ ਹੈ।
Ad Position 22
No active advertisement
ਪਿਛਲੀ ਖ਼ਬਰ ਭੰਗਾਲਾ ਜ਼ੋਨ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਇਕੱਠ ਰੈਲੀ ’ਚ ਹੋਇਆ ਤਬਦੀਲ ਅਗਲੀ ਖ਼ਬਰ ਰਜਿੰਦਰ ਸਿੰਘ ਚੱਕ ਸਿੰਘਾ ਦੀ ਅਗਵਾਈ ’ਚ ਜਥਾ ਗੜ੍ਹਸ਼ੰਕਰ ਤੋਂ ਜੱਲੂਪੁਰ ਖੇੜਾ ਲਈ ਰਵਾਨਾ
Ad Position 24