21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪਿੰਡ ਸਿੰਘੋਵਾਲ ਵਿਖੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 40ਵਾਂ ਖੇਡ ਮੇਲਾ ਸਮਾਪਤ

ਨੰਗਲ ਬਿਹਾਲਾਂ, 21 ਨਵੰਬਰ (ਵਿਨੋਦ ਮਹਾਜਨ)-ਪਿੰਡ ਸਿੰਘੋਵਾਲ ਵਿਖੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 40ਵਾਂ ਖੇਡ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਸ਼ਹੀਦ ਖੇਮ ਸਿੰਘ, ਸ਼ਹੀਦ ਜਰਨੈਲ ਸਿੰਘ ਅਤੇ ਸ਼ਹੀਦ ਨਰੇਸ਼ ਕੁਮਾਰ ਦੀ ਯਾਦ ਨੂੰ ਸਮਰਪਿਤ ਇਹ ਖੇਡ ਮੇਲਾ ਸ਼ਹੀਦ ਖੇਮ ਸਿੰਘ ਸਪੋਰਟਸ ਕਲੱਬ ਸਿੰਘੋਵਾਲ ਵਲੋਂ ਪ੍ਰਧਾਨ ਗਗਨ ਮਨਹਾਸ, ਪਿੰਡ ਦੀ ਸਰਪੰਚ ਸੰਗੀਤਾ ਰਾਮਗੜ੍ਹੀਆ ਦੀ ਅਗਵਾਈ ਹੇਠ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 22-11-2026
ਨੰਗਲ ਬਿਹਾਲਾਂ, 21 ਨਵੰਬਰ (ਵਿਨੋਦ ਮਹਾਜਨ)-ਪਿੰਡ ਸਿੰਘੋਵਾਲ ਵਿਖੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 40ਵਾਂ ਖੇਡ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਸ਼ਹੀਦ ਖੇਮ ਸਿੰਘ, ਸ਼ਹੀਦ ਜਰਨੈਲ ਸਿੰਘ ਅਤੇ ਸ਼ਹੀਦ ਨਰੇਸ਼ ਕੁਮਾਰ ਦੀ ਯਾਦ ਨੂੰ ਸਮਰਪਿਤ ਇਹ ਖੇਡ ਮੇਲਾ ਸ਼ਹੀਦ ਖੇਮ ਸਿੰਘ ਸਪੋਰਟਸ ਕਲੱਬ ਸਿੰਘੋਵਾਲ ਵਲੋਂ ਪ੍ਰਧਾਨ ਗਗਨ ਮਨਹਾਸ, ਪਿੰਡ ਦੀ ਸਰਪੰਚ ਸੰਗੀਤਾ ਰਾਮਗੜ੍ਹੀਆ ਦੀ ਅਗਵਾਈ ਹੇਠ ਕਰਵਾਇਆ ਗਿਆ। ਪਿੰਡ ਵਾਸੀਆਂ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਇਸ ਚਾਰ ਦਿਨਾਂ ਖੇਡ ਮੇਲੇ ਵਿੱਚ ਸਿੰਗਲ ਵਿਕੇਟ ਕ੍ਰਿਕੇਟ ਮੈਚ, ਫੁਟਬਾਲ ਮੈਚ ਅਤੇ ਦੌੜਾਂ ਮੁੱਖ ਆਕਰਸ਼ਣ ਦਾ ਕੇਂਦਰ ਰਹੀਆਂ। ਇਸ ਖੇਡ ਮੇਲੇ ਦਾ ਉਦਘਾਟਨ ਸ਼ਹੀਦ ਖੇਮ ਸਿੰਘ ਦੀ ਧਰਮ ਪਤਨੀ ਸਤਿਆ ਦੇਵੀ ਅਤੇ ਸ਼ਹੀਦ ਨਰੇਸ਼ ਕੁਮਾਰ ਦੇ ਭਰਾ ਦਲਜੀਤ ਸਿੰਘ ਨੇ ਕੀਤਾ, ਜਦੋਂ ਕਿ ਇਨਾਮਾਂ ਦੀ ਵੰਡ ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਨੇ ਕੀਤੀ। ਫੁਟਬਾਲ ਮੁਕਾਬਲਿਆਂ ਵਿੱਚ ਸੈਦੋ ਨੌਸ਼ਹਿਰਾ ਦੀ ਟੀਮ ਪਹਿਲੇ ਸਥਾਨ ’ਤੇ, ਨਿੱਕੁਚਕ ਦੂਜੇ ਸਥਾਨ, ਦੁਰਮੀਵਾਲ ਤੀਜੇ ਅਤੇ ਰਤਨਗੜ੍ਹ (ਦੀਨਾਨਗਰ) ਦੀ ਟੀਮ ਚੌਥੇ ਸਥਾਨ ’ਤੇ ਰਹੀਆਂ। ਇਸ ਖੇਡ ਮੇਲੇ ਵਿਚ ਪਿੰਡ ਵਾਸੀਆਂ ਸਮੇਤ ਐਨ. ਆਰ. ਆਈ. ਭਰਾਵਾਂ ਦਾ ਵੱਡਾ ਸਹਿਯੋਗ ਰਿਹਾ। ਇਨਾਮਾਂ ਦੀ ਵੰਡ ਸਮੇਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਪਿੰਡਾਂ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਖੇਡ ਮੇਲੇ ਸਾਡੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਸਮਰਪਿਤ ਹਨ। ਇਹ ਸਾਨੂੰ ਅਨੂਸਾਸਨ ਵਿਚ ਰਹਿ ਕੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣ ਦੀ ਪ੍ਰੇਰਨਾ ਵੀ ਦਿੰਦੇ ਹਨ। ਇਸ ਮੌਕੇ ਸਰਪੰਚ ਸੰਗੀਤਾ ਰਾਮਗੜ੍ਹੀਆ, ਲੰਬਰਦਾਰ ਜਸਪਾਲ ਸਿੰਘ, ਉਪਦੇਸ਼ ਰਾਣਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਜਗਦੀਪ ਸਿੰਘ ਪੱਪੂ ਪੁੱਤਰ ਸ਼ਹੀਦ ਖੇਮ ਸਿੰਘ, ਸੁਬੇਦਾਰ ਹਰਭਜਨ ਸਿੰਘ ਸੈਣੀ, ਪ੍ਰਧਾਨ ਗਗਨ ਮਨਹਾਸ, ਅਜੇ ਰਾਣਾ, ਰਿੱਕੀ ਰਾਮਗੜ੍ਹੀਆ, ਸੁਬੇਦਾਰ ਰਣਜੀਤ ਸਿੰਘ ਮਨਹਾਸ, ਸੁਰਜੀਤ ਸਿੰਘ, ਸੁਰਿੰਦਰ ਕੁਮਾਰ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਵਰਲਡ ਸਕੂਲ ਸਹੌੜਾ ਡਡਿਆਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਐਡਵੋਕੇਟ ਧਾਮੀ ਦੇ ਪ੍ਰਧਾਨ ਬਣਨ ’ਤੇ ਵੱਖ-ਵੱਖ ਆਗੂਆਂ ਵਲੋਂ ਵਧਾਈ
Ad Position 24