21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਅੱਡਾ ਝੁੰਗੀਆਂ ’ਚ ਦਿਨੋ-ਦਿਨ ਵਧਦੀ ਜਾ ਰਹੀ ਹੈ ਟ੍ਰੈਫਿਕ ਸਮੱਸਿਆ

ਬੀਣੇਵਾਲ, 21 ਨਵੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ 27 ਪਿੰਡਾਂ ਸਣੇ ਹਿਮਾਚਲ ਪ੍ਰਦੇਸ਼ ਦੇ ਬਹੁਤ ਸਾਰੇ ਪਿੰਡਾਂ ਦੇ ਮੁੱਖ ਵਪਾਰਕ ਕੇਂਦਰ ਅੱਡਾ ਝੁੰਗੀਆਂ ਵਿਚ ਲਗਾਤਾਰ ਵਧ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਪਰ ਟ੍ਰੈਫਿਕ ਨੂੰ ਕੰਟਰੋਲ ਕਰਨ ਤੇ ਸੁਚਾਰੂ ਰੂਪ ਨਾਲ ਵਾਹਨਾਂ ਨੂੰ ਜਾਮ ਤੋਂ ਬਾਹਰ ਕੱਢਣ ਲਈ ਇੱਕ ਵੀ ਪੁਲਿਸ ਮੁਲਾਜਮ ਅੱਡੇ ਵਿਚ ਤਾਇਨਾਤ ਨਹੀ ਹੁੰਦਾ। ਹਾਲਾਂ ਕਿ ਇਸ ਅੱਡੇ ਵਿਚ ਪੁਲਿਸ ਚੌਕੀ ਮੌਜੂਦ ਹੈ।

Ad Position 21
No active advertisement
ਅੱਡਾ ਝੁੰਗੀਆਂ ’ਚ ਰੱਬ ਆਸਰੇ ਚਲ ਰਹੀ ਟ੍ਰੈਫਿਕ ਜਾਮ ’ਚ ਆਪ ਮੁਹਾਰੇ ਜਲਦੀ ਵਿਚ ਨਿਕਲਣ ਦੀ ਕੋਸ਼ਿਸ਼ ਕਰਦੇ ਜਾਮ ’ਚ ਫਸੇ ਛੋਟੇ ਵੱਡੇ ਵਾਹਨ । ਤਸਵੀਰ : ਬੈਜ ਚੌਧਰੀ 22-11-2026
ਬੀਣੇਵਾਲ, 21 ਨਵੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ 27 ਪਿੰਡਾਂ ਸਣੇ ਹਿਮਾਚਲ ਪ੍ਰਦੇਸ਼ ਦੇ ਬਹੁਤ ਸਾਰੇ ਪਿੰਡਾਂ ਦੇ ਮੁੱਖ ਵਪਾਰਕ ਕੇਂਦਰ ਅੱਡਾ ਝੁੰਗੀਆਂ ਵਿਚ ਲਗਾਤਾਰ ਵਧ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਪਰ ਟ੍ਰੈਫਿਕ ਨੂੰ ਕੰਟਰੋਲ ਕਰਨ ਤੇ ਸੁਚਾਰੂ ਰੂਪ ਨਾਲ ਵਾਹਨਾਂ ਨੂੰ ਜਾਮ ਤੋਂ ਬਾਹਰ ਕੱਢਣ ਲਈ ਇੱਕ ਵੀ ਪੁਲਿਸ ਮੁਲਾਜਮ ਅੱਡੇ ਵਿਚ ਤਾਇਨਾਤ ਨਹੀ ਹੁੰਦਾ। ਹਾਲਾਂ ਕਿ ਇਸ ਅੱਡੇ ਵਿਚ ਪੁਲਿਸ ਚੌਕੀ ਮੌਜੂਦ ਹੈ। ਸਾਰਾ ਸਾਰਾ ਦਿਨ ਟ੍ਰੈਫਿਕ ਜਾਮ ਲੱਗਾ ਰਹਿੰਦਾ ਹੈ। ਦੁਪਹਿਰ ਤੇ ਸ਼ਾਮ ਵੇਲੇ ਤਾਂ ਹਾਲਾਤ ਬਹੁਤ ਨਾਜ਼ੁਕ ਹੋ ਜਾਂਦੇ ਹਨ। ਇਕੱਤਰ ਜਾਣਕਾਰੀ ਮੁਤਾਬਿਕ ਇਹ ਅੱਡਾ ਜਿਸ ‘ਚ ਕਰੀਬ ਪੰਜ ਸੌ ਤੋਂ ਵਧ ਦੁਕਾਨਾਂ ਹਨ। ਇਹ ਗੜ੍ਹਸ਼ੰਕਰ ਨੰਗਲ ਮੇਨ ਰੋਡ ਤੇ ਸਥਿਤ ਹੈ। ਨੰਗਲ ਊਨਾ ਸਮੇਤ ਹਿਮਾਚਲ ਪ੍ਰਦੇਸ਼ ਦੇ ਬਹੁਤੇ ਧਾਰਮਿਕ ਅਸਥਾਨਾਂ ਨੂੰ ਜਾਣ ਵਾਸਤੇ ਇਹ ਮੁੱਖ ਰਸਤਾ ਹੈ। ਪੰਜਾਬ ਦੇ ਵੀ ਬਹੁਤੇ ਸ਼ਹਿਰਾਂ ਤੋਂ ਹਿਮਾਚਲ ਪ੍ਰਦੇਸ਼ ਜਾਣ ਲਈ ਵੀ ਇਹ ਮਾਤਰ ਸ਼ਾਰਟ ਇਕ ਰਸਤਾ ਹੈ। ਇਸ ਸੜਕ ‘ਤੇ ਵਾਹਨਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਅਤੇ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਆਉਣ ਵਾਲੇ ਟਿੱਪਰਾਂ ਲਈ ਵੀ ਇਹ ਹੀ ਇੱਕ ਮਾਤਰ ਰਸਤਾ ਹੈ। ਬੇਸ਼ੱਕ ਮਾਈਨਿੰਗ ਸਮੱਗਰੀ ਲੈ ਕੇ ਆਉਣ ਵਾਲੇ ਟਿੱਪਰਾਂ ਤੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਚੱਲਣ ‘ਤੇ ਡੀ.ਸੀ. ਹੁਸ਼ਿਆਰਪੁਰ ਵਲੋਂ ਪਾਬੰਦੀ ਲਗਾਈ ਗਈ ਹੈ, ਪਰ ਇਹ ਟਿੱਪਰ ਦਿਨ ਵੇਲੇ ਵੀ ਲੰਘਦੇ ਰਹਿੰਦੇ ਹਨ। ਇਸ ਤੋਂ ਇਲਾਵਾ ਧਾਰਮਿਕ ਅਸਥਾਨਾਂ ਨੂੰ ਜਾਮ ਵਾਲੇ ਸ਼ਰਧਾਲੂਆਂ ਤੇ ਹੋਰ ਹਿਮਾਚਲ ਨੂੰ ਜਾਣ ਵਾਲੇ ਮੁਸਾਫਿਰਾਂ ਦੀਆਂ ਗੱਡੀਆਂ ਵੀ ਕਈ ਕਈ ਘੰਟੇ ਜਾਮ ਵਿਚ ਫਸ ਕੇ ਲੇਟ ਹੋ ਜਾਂਦੀਆਂ ਹਨ। ਹਾਲਾਤ ਇਹ ਹਨ ਜਾਮ ਵੇਲੇ ਹਰ ਗੱਡੀ ਦਾ ਦੋ ਦੋ ਘੰਟੇ ਲੇਟ ਹੋਣਾ ਆਮ ਗੱਲ ਹੈ । ਇਹ ਸੜਕ ਤੇ ਸਾਰਾ ਦਿਨ ਟ੍ਰੈਫਿਕ ਰੱਬ ਆਸਰੇ ਚਲਦੀ ਹੈ। ਸਗੋਂ ਜਿਸ ਗੱਡੀ ਵਾਲੇ ਨੂੰ ਜਿਸ ਪਾਸੇ ਰਸਤਾ ਮਿਲਦਾ ਹੈ ਉਹ ਗੱਡੀ ਮੋੜ ਲੈਂਦਾ ਹੈ ਜਿਸ ਨਾਲ ਜਾਮ ਦੇ ਹਾਲਾਤ ਹੋਰ ਵਿਗੜ ਜਾਂਦੇ ਹਨ। ਲੋਕਾਂ ਦੀ ਮੰਗ ਹੈ ਕਿ ਇਸ ਅੱਡੇ ਵਿਚ ਇੱਕ ਤਾਂ ਦਿਨ ਵੇਲੇ ਟਿੱਪਰ ਪੂਰੀ ਤਰਾਂ ਸਖ਼ਤੀ ਨਾਲ ਬੰਦ ਕੀਤੇ ਜਾਣ ਅਤੇ ਅੱਡੇ ਵਿਚ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਪੁਲਿਸ ਮੁਲਾਜਮ ਤਾਇਨਾਤ ਕੀਤੇ ਜਾਣ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਧਾਮੀ ਦੇ 6ਵੀਂ ਵਾਰ ਪ੍ਰਧਾਨ ਬਣਨ ਨਾਲ ਸਿੱਖ ਪੰਥ ’ਚ ਖ਼ੁਸ਼ੀ ਦੀ ਲਹਿਰ-ਐਡ: ਘੁੰਮਣ ਅਗਲੀ ਖ਼ਬਰ ਐਡ. ਧਾਮੀ ਦੇ ਪ੍ਰਧਾਨ ਬਣਨ ’ਤੇ ਪ੍ਰਿੰਸੀਪਲ ਅਤੇ ਸਟਾਫ਼ ਨੇ ਦਿੱਤੀ ਵਧਾਈ
Ad Position 24