28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ’ਤੇ ਹੁਣ ਵਿਧਾਇਕ ਦੇ ਭੂਮੀ ਪੂਜਨ ਨਾਲ ਕਿਵੇਂ ਹੋਵੇਗਾ ਸਰਕਾਰੀ ਕਾਲਜ ਦਾ ਨਿਰਮਾਣ- ਸੂਦ

ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਵਿਧਾਇਕ ਨੇ ਸਿਵਲ ਹਸਪਤਾਲ ਕੈਂਪਸ ’ਚ ਇਕ ਮੈਡੀਕਲ ਕਾਲਜ ਦੀ ਉਸਾਰੀ ਲਈ ਨੀਂਹ ਪੱਥਰ ਸਮਾਗਮ ਕਰਵਾਇਆ ਤੇ ਕਿਹਾ ਸੀ ਕਿ ਇਸ 276 ਕਰੋੜ ਰੁਪਏ ਦੇ ਪ੍ਰਾਜੈਕਟ ’ਚੋਂ 146 ਕਰੋੜ ਰੁਪਏ ਹਸਪਤਾਲ ਦੀ ਉਸਾਰੀ ’ਤੇ ਖ਼ਰਚ ਕੀਤੇ ਜਾਣਗੇ ਅਤੇ ਇਹ ਪ੍ਰਾਜੈਕਟ 2 028 ਵਿਚ ਪੂਰਾ ਹੋ ਜਾਵੇਗਾ। ਜਿਸ ਤੋਂ ਸਾਫ਼ ਹੈ ਕਿ ਵਿਧਾਇਕ ਸੰਭਾਵਿਕ ਤੌਰ ’ਤੇ ਚੋਣਾਂ ਨੂੰ ਪਾਰ ਕਰਨ ਲਈ ਨੀਂਹ ਪੱਥਰ ਸਮਾਗਮ ਦੀ ਕਾਗ਼ਜ਼ੀ ਕਿਸ਼ਤੀ ਦੀ ਵਰਤੋਂ ਕਰਨ ਦੀ ਉਮੀਦ ਕਰ ਰਹੇ ਹਨ, ਹਾਲਾਂਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ।

Ad Position 21
No active advertisement
ਅਜੀਤ ਡੈਸਕ 29-11-2026
ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਵਿਧਾਇਕ ਨੇ ਸਿਵਲ ਹਸਪਤਾਲ ਕੈਂਪਸ ’ਚ ਇਕ ਮੈਡੀਕਲ ਕਾਲਜ ਦੀ ਉਸਾਰੀ ਲਈ ਨੀਂਹ ਪੱਥਰ ਸਮਾਗਮ ਕਰਵਾਇਆ ਤੇ ਕਿਹਾ ਸੀ ਕਿ ਇਸ 276 ਕਰੋੜ ਰੁਪਏ ਦੇ ਪ੍ਰਾਜੈਕਟ ’ਚੋਂ 146 ਕਰੋੜ ਰੁਪਏ ਹਸਪਤਾਲ ਦੀ ਉਸਾਰੀ ’ਤੇ ਖ਼ਰਚ ਕੀਤੇ ਜਾਣਗੇ ਅਤੇ ਇਹ ਪ੍ਰਾਜੈਕਟ 2 028 ਵਿਚ ਪੂਰਾ ਹੋ ਜਾਵੇਗਾ। ਜਿਸ ਤੋਂ ਸਾਫ਼ ਹੈ ਕਿ ਵਿਧਾਇਕ ਸੰਭਾਵਿਕ ਤੌਰ ’ਤੇ ਚੋਣਾਂ ਨੂੰ ਪਾਰ ਕਰਨ ਲਈ ਨੀਂਹ ਪੱਥਰ ਸਮਾਗਮ ਦੀ ਕਾਗ਼ਜ਼ੀ ਕਿਸ਼ਤੀ ਦੀ ਵਰਤੋਂ ਕਰਨ ਦੀ ਉਮੀਦ ਕਰ ਰਹੇ ਹਨ, ਹਾਲਾਂਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ। ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਹੁਸ਼ਿਆਰਪੁਰ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਕਤ ਪ੍ਰਾਜੈਕਟ ਦੇ ਤੱਥਾਂ ਅਨੁਸਾਰ ਪੰਜਾਬ ’ਚ 16 ਮੈਡੀਕਲ ਕਾਲਜ ਕੇਂਦਰ ਸਰਕਾਰ ਵਲੋਂ ਪੰਜਾਬ ਲਈ ਸਬੰਧਿਤ ਲੋਕ ਸਭਾ ਮੈਂਬਰਾਂ ਨੂੰ ਸਿਫ਼ਾਰਿਸ਼ ’ਤੇ ਮਨਜ਼ੂਰ ਕੀਤੇ ਗਏ ਸਨ ਅਤੇ ਉਸ ਸਮੇਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਨੇ ਇਸ ਪ੍ਰਾਜੈਕਟ ਨੂੰ 60:40 ਦੇ ਅਨੁਪਾਤ ਦੇ ਖ਼ਰਚ ’ਤੇ ਮਨਜ਼ੂਰੀ ਦਿੱਤੀ ਸੀ, ਜਿਸ ’ਤੇ 325 ਕਰੋੜ ਰੁਪਏ ਦਾ ਖਰਚਾ ਆਉਣਾ ਸੀ, ਜਿਸ ’ਚੋਂ 195 ਕਰੋੜ ਰੁਪਏ ਕੇਂਦਰ ਸਰਕਾਰ ਅਤੇ 130 ਕਰੋੜ ਰੁਪਏ ਪੰਜਾਬ ਸਰਕਾਰ ਵਲੋਂ ਖ਼ਰਚ ਕੀਤੇ ਜਾਣੇ ਸਨ। ਉਸ ਸਮੇਂ ਪੰਜਾਬ ’ਚ ਕਾਂਗਰਸ ਸਰਕਾਰ ਸੱਤਾ ਵਿਚ ਸੀ ਅਤੇ ਮਨਜ਼ੂਰੀ ਉਪਰੰਤ 14-04-2021 ਨੂੰ ਤਤਕਾਲੀ ਸਿਹਤ ਮੰਤਰੀ ਓ.ਪੀ. ਸੋਨੀ ਨੇ ਇਸ ਦਾ ਨੀਂਹ ਪੱਥਰ ਜੁਲਾਈ 2021 ਤੱਕ ਉਸ ਸਮੇਂ ਦੇ ਮੁੱਖ ਮੰਤਰੀ ਕੈਪ: ਅਮਰਿੰਦਰ ਸਿੰਘ ਵਲੋਂ ਰੱਖੇ ਜਾਣ ਦਾ ਕਿਹਾ ਗਿਆ ਸੀ। ਸੂਦ ਨੇ ਦੱਸਿਆ ਕਿ ਕੈਪ: ਅਮਰਿੰਦਰ ਸਿੰਘ ਵਲੋਂ ਨੀਂਹ ਪੱਥਰ ਰੱਖਣ ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਅਗਲੇ ਸੈਸ਼ਨ ’ਚ ਇੱਥੇ ਕਲਾਸਾਂ ਸ਼ੁਰੂ ਕਰਨ ਦਾ ਕਿਹਾ ਸੀ, ਪ੍ਰੰਤੂ ਕਾਂਗਰਸ ਸਰਕਾਰ ਚਲੀ ਗਈ ਤੇ ਪ੍ਰਾਜੈਕਟ ਸ਼ੁਰੂ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ 18-11-2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨੀਂਹ ਪੱਥਰ ਰੱਖਿਆ ਅਤੇ ਕਾਲਜ ਦਾ ਨਾਂਅ ਸ਼ਹੀਦ ਊਧਮ ਸਿੰਘ ਦੇ ਨਾਂਅ ’ਤੇ ਰੱਖਿਆ ਸੀ ਅਤੇ ਕਿਹਾ ਸੀ ਕਿ ਇਸ ਪ੍ਰਾਜੈਕਟ ’ਤੇ 550 ਕਰੋੜ ਰੁਪਏ ਦਾ ਖਰਚਾ ਆਵੇਗਾ, ਪ੍ਰੰਤੂ ਨਵੰਬਰ 2026 ਤੱਕ ਇਸ ਪ੍ਰਾਜੈਕਟ ਸੰਬੰਧੀ ਕੋਈ ਕੰਮ ਨਹੀਂ ਸ਼ੁਰੂ ਕੀਤਾ ਗਿਆ, ਜਦਕਿ ਕੇਂਦਰ ਸਰਕਾਰ ਵਲੋਂ ਆਪਣੇ ਹਿੱਸੇ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਕਾਲਜ ਦੇ ਨਿਰਮਾਣ ਲਈ ਟੈਂਡਰ 1 ਸਾਲ ਪਹਿਲਾਂ ਲਗਾਇਆ ਸੀ, ਪ੍ਰੰਤੂ ਉਸ ਦਾ ਕੁੱਝ ਪਤਾ ਨਹੀਂ, ਜਦਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਥੇ ਕਲਾਸਾਂ ਸ਼ੁਰੂ ਕਰਨ ਦਾ ਵਾਅਦਾ ਕਰ ਚੁੱਕੇ ਹਨ। ਸੂਦ ਨੇ ਕਿਹਾ ਕਿ ਸਰਕਾਰ ਦੇ 5 ਸਾਲ ਖ਼ਤਮ ਹੋਣ ’ਤੇ ਹੁਣ ਹਲਕਾ ਵਿਧਾਇਕ ਵਲੋਂ ਚੋਣਾਂ ਆਉਣ ’ਤੇ ਕੀਤੇ ਸਿਰਫ਼ ਫ਼ਰਜ਼ੀ ਭੂਮੀ ਪੂਜਨ ਨਾਲ ਕਿਵੇਂ ਕਾਲਜ ਦਾ ਨਿਰਮਾਣ ਹੋ ਜਾਵੇਗਾ। ਇਸ ਮੌਕੇ ਸਾਬਕਾ ਮੇਅਰ ਸ਼ਿਵ ਸੂਦ, ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਪਠਾਣੀਆ, ਸਾਬਕਾ ਕੌਂਸਲਰ ਸੁਰੇਸ਼ ਭਾਟੀਆ, ਸੰਦੀਪ ਤਿਵਾੜੀ, ਯਸ਼ਪਾਲ ਸ਼ਰਮਾ, ਸ਼ਿਵ ਕੁਮਾਰ ਕਾਕੂ, ਸੁਖਬੀਰ ਸਿੰਘ ਨੰਦਨ, ਜਸਵਿੰਦਰ ਸਿੰਘ, ਜੀਵਨ ਜੋਤੀ ਕਾਲੀਆ, ਪੀ.ਕੇ. ਰਾਣਾ, ਮੋਹਿਤ ਕੈਂਥ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਨਵੀਂ ਬਸੀ ਪੁਲ ਹੇਠੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਯਾਦਵਿੰਦਰ ਸਿੰਘ ਮਿਨਹਾਸ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ ਨਿਯੁਕਤ
Ad Position 24