ਸਵੇਰ-ਸ਼ਾਮ ਲੱਗਦੇ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ
ਗੜ੍ਹਸ਼ੰਕਰ, 28 ਨਵੰਬਰ (ਧਾਲੀਵਾਲ)-ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਇਲਾਕੇ ਵਿਚ ਸਵੇਰੇ ਅਤੇ ਸ਼ਾਮ ਸਮੇਂ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਹਨ। ਪਿਛਲੇ ਕਈ ਦਿਨਾਂ ਤੋਂ ਗੜ੍ਹਸ਼ੰਕਰ ਨਾਲ ਲੱਗਦੇ ਪੇਂਡੂ ਖੇਤਰ ਵਿਚ ਸਵੇਰੇ ਦਿਨ ਚੜ੍ਹਦੇ ਸਾਰ ਹੀ ਰੋਜ਼ਾਨਾ ਬਿਜਲੀ ਦਾ ਕੱਟ ਲੱਗਣ ਨਾਲ ਲੋਕਾਂ ਦੇ ਰੁਟੀਨ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ।
ਗੜ੍ਹਸ਼ੰਕਰ, 28 ਨਵੰਬਰ (ਧਾਲੀਵਾਲ)-ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਇਲਾਕੇ ਵਿਚ ਸਵੇਰੇ ਅਤੇ ਸ਼ਾਮ ਸਮੇਂ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਹਨ। ਪਿਛਲੇ ਕਈ ਦਿਨਾਂ ਤੋਂ ਗੜ੍ਹਸ਼ੰਕਰ ਨਾਲ ਲੱਗਦੇ ਪੇਂਡੂ ਖੇਤਰ ਵਿਚ ਸਵੇਰੇ ਦਿਨ ਚੜ੍ਹਦੇ ਸਾਰ ਹੀ ਰੋਜ਼ਾਨਾ ਬਿਜਲੀ ਦਾ ਕੱਟ ਲੱਗਣ ਨਾਲ ਲੋਕਾਂ ਦੇ ਰੁਟੀਨ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਸਵੇਰ ਸਮੇਂ ਪਾਣੀ ਦੀ ਵਰਤੋਂ ਲਈ ਸਬਮਰਸੀਬਲ ਪੰਪ ਚਲਾਉਣ, ਬੱਚਿਆਂ ਨੂੰ ਸਕੂਲਾਂ ਵਾਸਤੇ ਤਿਆਰ ਕਰਨ ਅਤੇ ਨੌਕਰੀ ’ਤੇ ਜਾਣ ਵਾਲੇ ਲੋਕਾਂ ਨੂੰ ਬਿਜਲੀ ਕੱਟ ਦੌਰਾਨ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਹਾਲ ਬਿਜਲੀ ਕੱਟਾਂ ਦਾ ਸ਼ਾਮ ਸਮੇਂ ਦੇਖਣ ਨੂੰ ਮਿਲ ਰਿਹਾ ਹੈ। ਸ਼ਾਮ ਸਮੇਂ ਲੋਕਾਂ ਦੇ ਘਰਾਂ ਦੇ ਕੰਮਾਂ ਦੌਰਾਨ ਬਿਜਲੀ ਦੇ ਕੱਟ ਲੱਗਣੇ ਲੋਕਾਂ ਨੂੰ ਮੁਸੀਬਤ ਵਿਚ ਪਾਉਣ ਤੋਂ ਘੱਟ ਨਹੀਂ। ਸਰਦੀ ਦੇ ਮੌਸਮ ਵਿਚ ਵੀ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਔਖੇ ਲੋਕਾਂ ਆਉਣ ਵਾਲੀਆਂ ਚੋਣਾਂ ਵਿਚ ਆਪਣਾ ਗ਼ੁਬਾਰ ਕੱਢ ਸਕਦੇ ਹਨ।