28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਦਰਬਾਰ-ਏ-ਔਲੀਆ ਹਜ਼ੂਰ ਅਹਿਮਦ ਸ਼ਾਹ ਸਖੀ ਹਰਦੋਥਲਾ ਵਿਖੇ 2 ਰੋਜ਼ਾ ਅੰਤਰਰਾਸ਼ਟਰੀ ਮੇਲਾ ਕਰਵਾਇਆ

ਦਸੂਹਾ, 28 ਨਵੰਬਰ (ਭੁੱਲਰ)-ਦਰਬਾਰ-ਏ-ਔਲੀਆ ਹਜ਼ੂਰ ਅਹਿਮਦ ਸ਼ਾਹ ਸਖੀ ਸਰਵਰ ਆਰ ਏ ਪਿੰਡ ਹਰਦੋਥਲਾ ਵਿਖੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਬਾਬਾ ਮਨਜੀਤ ਸ਼ਾਹ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਦੋ ਰੋਜ਼ਾ ਅੰਤਰਰਾਸ਼ਟਰੀ ਮੇਲਾ ਕਰਵਾਇਆ ਗਿਆ। ਲਗਾਤਾਰ ਦਿਨ ਰਾਤ ਚੱਲੇ ਇਸ ਮੇਲੇ ਵਿਚ ਬੀਤੇ ਕੱਲ੍ਹ ਚਿਰਾਗ਼ ਦੀ ਰਸਮ ਹੋਈ ਅਤੇ ਕੱਵਾਲੀਆਂ ਦਾ ਦੌਰ ਸ਼ੁਰੂ ਹੋਇਆ।

Ad Position 21
No active advertisement
ਅਜੀਤ ਡੈਸਕ 29-11-2026
ਦਸੂਹਾ, 28 ਨਵੰਬਰ (ਭੁੱਲਰ)-ਦਰਬਾਰ-ਏ-ਔਲੀਆ ਹਜ਼ੂਰ ਅਹਿਮਦ ਸ਼ਾਹ ਸਖੀ ਸਰਵਰ ਆਰ ਏ ਪਿੰਡ ਹਰਦੋਥਲਾ ਵਿਖੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਬਾਬਾ ਮਨਜੀਤ ਸ਼ਾਹ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਦੋ ਰੋਜ਼ਾ ਅੰਤਰਰਾਸ਼ਟਰੀ ਮੇਲਾ ਕਰਵਾਇਆ ਗਿਆ। ਲਗਾਤਾਰ ਦਿਨ ਰਾਤ ਚੱਲੇ ਇਸ ਮੇਲੇ ਵਿਚ ਬੀਤੇ ਕੱਲ੍ਹ ਚਿਰਾਗ਼ ਦੀ ਰਸਮ ਹੋਈ ਅਤੇ ਕੱਵਾਲੀਆਂ ਦਾ ਦੌਰ ਸ਼ੁਰੂ ਹੋਇਆ। ਰਾਤ ਨੂੰ ਇਸ ਮੇਲੇ ਦੌਰਾਨ ਪੰਜਾਬ ਦੇ ਮਸ਼ਹੂਰ ਕੱਵਾਲ ਸਲਾਮਤ ਅਲੀ ਮਤੋਲ, ਅਸ਼ਰਫ਼ ਸਾਬਰੀ ਵਲੋਂ ਸੂਫ਼ੀ ਕਲਾਮ ਪੇਸ਼ ਕੀਤੇ ਗਏ ਜਦਕਿ ਮਸ਼ਹੂਰ ਕੱਵਾਲ ਕੁਲਦੀਪ ਕਾਦਰ, ਅਮਾਨ ਅਲੀ ਖ਼ਾਨ ਅਤੇ ਕਮਲ ਖ਼ਾਨ ਵਲੋਂ ਸੂਫ਼ੀ ਕਲਾਮ ਪੇਸ਼ ਕੀਤੇ ਗਏ। ਇਸ ਸਬੰਧੀ ਮੁੱਖ ਪ੍ਰਬੰਧਕ ਤਰਸੇਮ ਸਿੰਘ ਹਰਦੋਥਲਾ ਅਤੇ ਬਾਬਾ ਕੁਲਵਿੰਦਰ ਸ਼ਾਹ ਨੇ ਦਰਬਾਰ-ਏ-ਔਲੀਆ ਹਜ਼ੂਰ ਅਹਿਮਦ ਸ਼ਾਹ ਸਖੀ ਸਰਵਰ ਆਰ ਏ ਦਰਬਾਰ ’ਤੇ ਪਹੁੰਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਗੱਦੀ ਨਸ਼ੀਨ ਬਾਬਾ ਮਨਜੀਤ ਸ਼ਾਹ ਵਲੋਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਹਲਕਾ ਦਸੂਹਾ, ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਹਲਕਾ ਟਾਂਡਾ ਨੇ ਪ੍ਰਬੰਧਕਾਂ ਨੂੰ ਮੇਲੇ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਦਰਬਾਰ-ਏ-ਔਲੀਆ ਹਜ਼ੂਰ ਅਹਿਮਦ ਸ਼ਾਹ ਸਖੀ ਸਰਵਰ ਆਰ ਏ ਸਰਬੱਤ ਦੇ ਭਲੇ ਦੀ ਕਾਮਨਾ ਕਰਦਾ ਹੈ। ਇਸ ਮੌਕੇ ਪੀਰ ਸਈਅਦ ਸ਼ਾਕਰ ਹੁਸੈਨ, ਰਾਜਾ ਬਾਈ, ਪੀਰ ਬਾਬਾ ਬਾਰਗ ਯੂ.ਕੇ, ਡਾਕਟਰ ਕੁਲਵਿੰਦਰ ਸ਼ਾਹ, ਸਰਪੰਚ ਐਡਵੋਕੇਟ ਬਲਜਿੰਦਰ ਸਿੰਘ ਹੁੰਦਲ, ਰਾਜਗੁਲਜਿੰਦਰ ਸਿੰਘ ਸਿੱਧੂ, ਸਾਬਕਾ ਸਰਪੰਚ ਨਰਿੰਦਰ ਸਿੰਘ ਹੁੰਦਲ, ਡਾਕਟਰ ਦਿਲਬਾਗ ਸਿੰਘ ਹੁੰਦਲ, ਐਡਵੋਕੇਟ ਹਰਪ੍ਰੀਤ ਸਿੰਘ, ਸਤਨਾਮ ਸਿੰਘ, ਗੁਰਦੀਪ ਸਿੰਘ, ਵਿਕੀ ਚਿੱਪੜਾ, ਜਾਨਕੀ ਦਾਸ, ਅਮਰੀਕ ਸਿੰਘ ਮਾਹੀ, ਕਰਨੈਲ ਸਿੰਘ, ਬਲਬੀਰ ਸਿੰਘ ਫ਼ੌਜੀ, ਮਨਦੀਪ ਕੌਰ, ਕੁਲਦੀਪ ਕੌਰ, ਰਾਜਵੀਰ ਕੌਰ ਇਲਾਵਾ ਹੋਰ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਨ.ਐਚ.ਐਮ. ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ ਧਰਮਪ੍ਰੀਤ ਸਿੰਘ ਧਾਮੀ ਸੂਬਾ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ 2026 ਦੀ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ’ਚ ਵਾਰੀਅਰਜ਼ ਸ਼ੂਟਿੰਗ ਅਕੈਡਮੀ ਦੇ ਖਿਡਾਰੀਆਂ ਨੇ ਗੱਡੇ ਜਿੱ...
Ad Position 24