28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਵਿਦਿਆਰਥੀਆਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦਾ ਮੁੱਢਲਾ ਫਰਜ-ਡਾ. ਰਵਜੋਤ ਸਿੰਘ

ਬੁੱਲ੍ਹੋਵਾਲ, 28 ਨਵੰਬਰ (ਲੁਗਾਣਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ’ਚ ਸਿੱਖਿਆ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਲਈ ਆਰੰਭੀ ਮੁਹਿੰਮ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸ. ਸ.

Ad Position 21
No active advertisement
ਅਜੀਤ ਡੈਸਕ 29-11-2026
ਬੁੱਲ੍ਹੋਵਾਲ, 28 ਨਵੰਬਰ (ਲੁਗਾਣਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ’ਚ ਸਿੱਖਿਆ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਲਈ ਆਰੰਭੀ ਮੁਹਿੰਮ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸ.ਸ.ਸ.ਸ.ਸਰਹਾਲਾ ਮੂੰਡੀਆਂ ਵਿਖੇ ਡਿਪਟੀ ਡੀ.ਈ.ਓ ਅਮਨਦੀਪ ਸ਼ਰਮਾ ਦੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਸਕੂਲ ਵਿਚ ਉਸਾਰੇ ਗਏ ਐਨ.ਐੱਸ.ਕਿਊ.ਐੱਫ.ਲੈਬ ਦੇ ਕਮਰੇ ਜਿਸ ਦੀ ਲਾਗਤ (26 ਲੱਖ), ਸਪੈਸ਼ਲ ਬੱਚਿਆਂ ਲਈ ਬਣਾਏ ਬਾਥਰੂਮ ਲਈ (2 ਲੱਖ) ਤੇ ਵਿਦਿਆਰਥੀਆਂ ਲਈ ਬਣਾਏ 200 ਮੀਟਰ ਖੇਡ ਟਰੈਕ ਜਿਸ ਦੀ ਲਾਗਤ (2 ਲੱਖ) ਰੁਪਏ ਕੁੱਲ 30 ਲੱਖ ਦੀ ਲਾਗਤ ਨਾਲ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਿਆਂ ਇਨ੍ਹਾਂ ਦਾ ਉਦਘਾਟਨ ਆਪਣੇ ਕਰ ਕਮਲਾ ਨਾਲ ਕੀਤਾ। ਇਸ ਮੌਕੇ ਡਾ. ਰਵਜੋਤ ਸਿੰਘ ਨੂੰ ਡੀ.ਈ.ਓ ਅਮਨਦੀਪ ਸ਼ਰਮਾ ਤੇ ਸਕੂਲ ਸਟਾਫ਼ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਕਰਨ ਵਾਲਿਆ ਵਿਚ ਬੀ.ਐਨ.ਓ ਪ੍ਰਿੰ.ਕੁਲਵੰਤ ਸਿੰਘ, ਪ੍ਰਿੰ. ਦਲਵੀਰ ਕੌਰ, ਪ੍ਰਿੰ. ਅਰਮਨਪ੍ਰੀਤ ਸਿੰਘ ਸਟੇਟ ਐਵਾਰਡੀ, ਬਾਬਾ ਸੁਖਵਿੰਦਰ ਦਾਸ ਸਰਿਹਾਲਾ, ਲੈਕ.ਸਵਰਨ ਸਿੰਘ, ਲੈਕ.ਲਖਜੀਤ ਸਿੰਘ ਓਹੜਪੁਰੀ, ਲੈਕ.ਰਵਿੰਦਰਪਾਲ ਸਿੰਘ ਸਟੇਟ ਐਵਾਰਡੀ, ਲੈਕ. ਮਨਜੀਤ ਸਿੰਘ, ਲੈਕ.ਸਰਬਜੀਤ ਸਿੰਘ, ਨਰੇਸ਼ ਕੁਮਾਰ , ਪਰਮਿੰਦਰ ਕੁਮਾਰ, ਸੇਵਾ ਮੁਕਤ ਲੈਕ.ਜਰਨੈਲ ਸਿੰਘ, ਸਰੂਪ ਲਾਲ ਬੀ.ਐਨ.ਓ, ਸੀ.ਐੱਚ.ਟੀ ਹਰਮੇਸ਼ ਲਾਲ, ਅਮਨਦੀਪ ਸਿੰਘ, ਸੁਰਿੰਦਰ ਸਿੰਘ, ਰਜਨੀ ਅਰੋੜਾ, ਅਨੀਤਾ ਕੁਮਾਰੀ, ਸ਼ਿਮਲਾ ਦੇਵੀ, ਗੁਰਦੇਵ ਕੌਰ, ਸੋਨੀਕਾ ਵਿਰਦੀ, ਮਨਜੀਤ ਕੌਰ, ਪ੍ਰੀਆ, ਡਾ.ਜਸਵੀਰ ਸਿੰਘ ਸ਼ਾਹੀ, ਸਾਬਕਾ ਸਰਪੰਚ ਗੁਰਜੀਤ ਸਿੰਘ ਸ਼ਾਹੀ, ਗੁਰਲਾਲ ਸਿੰਘ ਲਾਲੀ ਸ਼ਾਹੀ, ਅਵਤਾਰ ਸਿੰਘ, ਅਸ਼ੋਕ ਕੁਮਾਰ, ਜਸਵਿੰਦਰ ਸਿੰਘ ਪੰਚ, ਸਲਿੰਦਰ ਸਿੰਘ, ਸੁਖਦੇਵ ਸਿੰਘ ਪੰਚ, ਬਲਵਿੰਦਰ ਸਿੰਘ, ਮੱਖਣ ਸਿੰਘ, ਸਰਕਲ ਪ੍ਰਧਾਨ ਬਲਵਿੰਦਰ ਸਿੰਘ, ਸੰਜੀਵ ਕੁਮਾਰ, ਰਮਨ ਕੁਮਾਰ, ਮਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਕੂਲ ਕਮੇਟੀ ਮੈਂਬਰ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਸਿਹਤ ਵਿਭਾਗ ਵਲੋਂ ਜਾਂਚ ਅਤੇ ਜਾਗਰੂਕਤਾ ਗਤੀਵਿਧੀਆਂ ਅਗਲੀ ਖ਼ਬਰ ਸਪੀਕਰ ਸੰਧਵਾਂ ਨੇ ਆਯੂਸ਼ਮਾਨ ਭਾਰਤ ਹੈਲਥ ਐਂਡ ਵੈਲਨੈੱਸ ਸੈਂਟਰ ਦਾ ਕੀਤਾ ਉਦਘਾਟਨ
Ad Position 24