27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

31ਵਾਂ ਅਲੌਕਿਕ ਪੈਦਲ ਨਗਰ ਕੀਰਤਨ ਪਿੰਡ ਮੋਹੀ ਤੋਂ ਅਗਲੇ ਪੜਾਅ ਲਈ ਰਵਾਨਾ

Ad Position 21
No active advertisement
ਅਜੀਤ ਡੈਸਕ 02-01-2026

ਪੰਜ ਪਿਆਰਿਆਂ ਦੇ ਨਾਲ ਭਾਈ ਕੁਲਵੰਤ ਸਿੰਘ ਨੂੰ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਹਰਵਿੰਦਰ ਸਿੰਘ ਜੱਸੋਵਾਲ ਵਲੋਂ ਸਿਰੋਪਾਓ ਭੇਟ
ਮੁੱਲਾਂਪੁਰ-ਦਾਖਾ, 1 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੇ ਵੈਰਾਗਮਈ ਪਲਾਂ ਨੂੰ ਦਰਸਾਉਂਦਾ ਅਲੌਕਿਕ ਦਸਮੇਸ਼ ਪੈਦਲ ਮਾਰਚ (ਨਗਰ ਕੀਰਤਨ) ਗੁਰੂ ਗੋਬਿੰਦ ਸਿੰਘ ਮਾਰਗ ਰਾਹੀਂ ਗੁਰਦੁਆਰਾ ਛੱਲਾ ਸਾਹਿਬ ਪਾਤਿਸ਼ਾਹੀ ਦਸਵੀਂ ਪਿੰਡ ਮੋਹੀ ਪਹੁੰਚਿਆ | ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਵਿਚ ਸੁਸ਼ੋੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ | ਨਗਰ ਕੀਰਤਨ ਦੇ ਪੂਰੇ ਪ੍ਰਬੰਧਾਂ ਲਈ ਸੰਜੀਦਾ ਭਾਈ ਕੁਲਵੰਤ ਸਿੰਘ ਲੱਖਾ ਅਨੁਸਾਰ 6-7 ਪੋਹ ਤੋਂ ਸ਼ੁਰੂ ਸਾਲਾਨਾ ਪੈਦਲ ਯਾਤਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਛੱਡਣ ਤੋਂ ਲੈ ਕੇ ਗੁਰਦੁਆਰਾ ਪਰਿਵਾਰ ਵਿਛੋੜਾ, ਭੱਠਾ ਸਾਹਿਬ ਰੋਪੜ, ਚਮਕੌਰ ਸਾਹਿਬ, ਝਾੜ ਸਾਹਿਬ, ਗੁਰਦੁਆਰਾ ਚਰਨਕੰਵਲ ਸਾਹਿਬ ਮਾਛੀਵਾੜਾ, ਕਟਾਣਾ ਸਾਹਿਬ, ਰੇਰੂੰ ਸਾਹਿਬ, ਗੁਰਦੁਆਰਾ ਮੰਜੀ ਸਾਹਿਬ ਆਲਮਗੀਰ, ਗੁਰਦੁਆਰਾ ਟਾਹਲੀ ਸਾਹਿਬ ਰਤਨ ਹੁੰਦਾ ਹੋਇਆ ਪਿੰਡ ਮੋਹੀ ਗੁਰਦੁਆਰਾ ਛੱਲਾ ਸਾਹਿਬ ਪਾਤਿਸ਼ਾਹੀ ਦਸਵੀਂ ਪਹੁੰਚਿਆ | ਨਗਰ ਮੋਹੀ ਤੋਂ ਅੱਗੇ ਹੇਰਾਂ, ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ, ਲੰਮੇ-ਜੱਟਪੁਰਾ ਹੁੰਦਾ ਹੋਇਆ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਮੈਹਦੇਆਣਾ ਸਾਹਿਬ ਪਹੁੰਚੇਗਾ | ਗੁਰਦੁਆਰਾ ਛੱਲਾ ਸਾਹਿਬ ਪਾਤਿਸ਼ਾਹੀ ਦਸਵੀਂ ਮੋਹੀ ਵਿਖੇ ਮੁੱਖ ਸੇਵਾਦਾਰ ਦੀਆਂ ਸੇਵਾਵਾਂ ਨਿਭਾਅ ਰਹੇ ਭਾਈ ਹਰਵਿੰਦਰ ਸਿੰਘ ਜੱਸੋਵਾਲ, ਭਾਈ ਕੁਲਵੰਤ ਸਿੰਘ ਲੱਖਾ, ਭਾਈ ਕੁਲਦੀਪ ਸਿੰਘ ਮੱਲ੍ਹੀ, ਗੁਰੂ ਘਰ ਦੇ ਵਜ਼ੀਰ ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ ਥਿੰਦ ਮੋਹੀ, ਸਾਬਕਾ ਸਰਪੰਚ ਗੁਰਮਿੰਦਰ ਸਿੰਘ ਮੋਹੀ, ਹੋਰਨਾਂ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਪਾਏ ਗਏ | ਨਗਰ ਕੀਰਤਨ ਦੀ ਸ਼ੋਭਾ ਵਧਾਉਣ ਲਈ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਦੀਆਂ ਤਸਵੀਰਾਂ ਵਾਲੇ ਵਾਹਨ, ਊਠ-ਘੋੜੇ ਮਸਤ ਚਾਲ ਚੱਲ ਰਹੇ ਸਨ | ਇਲਾਕੇ ਦੇ ਪਿੰਡਾਂ ਦੀ ਸੰਗਤ ਦਾ 31ਵੇਂ ਅਲੌਕਿਕ ਪੈਦਲ ਨਗਰ ਕੀਰਤਨ ਦੇ ਦਰਸ਼ਨਾਂ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ | ਜ਼ਿਕਰਯੋਗ ਹੈ ਕਿ ਗੁਰੂ ਸਾਹਿਬ ਦੀ ਚਰਨਛੋਹ ਧਰਤੀ ਗੁਰਦੁਆਰਾ ਮੈਹਦੇਆਣਾ ਸਾਹਿਬ ਨਾਲ ਜੁੜਿਆ ਇਹ ਨਗਰ ਕੀਰਤਨ ਕਈ ਦਹਾਕਿਆਂ ਤੋਂ ਸ਼ੁਰੂ ਹੈ, ਪਹਿਲਾਂ ਪਹਿਲ ਇਸ ਦੇ ਪ੍ਰਬੰਧ ਬ੍ਰਹਮਲੀਨ ਬਾਬਾ ਜੋਰਾ ਸਿੰਘ ਲੱਖਾ ਵਲੋਂ ਹੋਇਆ ਕਰਦੇ ਸੀ, ਹੁਣ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਇਹ ਸੇਵਾ ਨਿਭਾਅ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਦੇ ਸਾਲਾਨਾ ਜੋੜ ਮੇਲੇ ਦੌਰਾਨ 'ਦਸਤਾਰ ਕੈਂਪ' ਭਲਕੇ ਅਗਲੀ ਖ਼ਬਰ ਪਿੰਡ ਸਲੇਮਪੁਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਚੋਣ
Ad Position 24