27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸ੍ਰੀ ਰਾਮ ਕਾਲਜ ਡੱਲਾ ਦੇ ਰੈਸਲਿੰਗ ਦੇ ਦੋ ਖਿਡਾਰੀ ਆਲ ਇੰਡੀਆ ਇੰਟਰਵਰਸਿਟੀ ਟੂਰਨਾਮੈਂਟ ਲਈ ਹੋਏ ਨਾਮਜ਼ਦ

Ad Position 21
No active advertisement
ਅਜੀਤ ਡੈਸਕ 02-01-2026
ਹਠੂਰ, 1 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਆਲ ਇੰਡੀਆ ਇੰਟਰਵਰਸਿਟੀ ਟੂਰਨਾਮੈਂਟ ਲਈ ਕਰਵਾਏ ਟਰਾਇਲ ਦੌਰਾਨ ਸ੍ਰੀ ਰਾਮ ਕਾਲਜ ਡੱਲਾ ਦੇ ਦੋ ਖਿਡਾਰੀ ਚੁਣੇ ਗਏ ਹਨ | ਇਸ ਸਬੰਧੀ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਕਾਲਜ ਦੇ ਪਿ੍ੰਸੀਪਲ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਟਰਾਇਲਜ਼ 'ਚ ਸ੍ਰੀ ਰਾਮ ਕਾਰਜ ਡੱਲਾ ਦੇ ਦੋ ਖਿਡਾਰੀ ਪ੍ਰਦੀਪ ਸਿੰਘ (ਬੀ.ਏ ਭਾਗ ਪਹਿਲਾ) ਦੇ ਖਿਡਾਰੀ ਨੇ 79 ਕਿੱਲੋ ਭਾਰ ਵਰਗ 'ਚ ਅਤੇ ਨਮਨ (ਬੀ.ਏ ਭਾਗ ਤੀਜਾ) ਦੇ ਖਿਡਾਰੀ ਨੇ 74 ਕਿੱਲੋ ਭਾਰ ਵਰਗ 'ਚ ਜਿੱਤ ਪ੍ਰਾਪਤ ਕਰਕੇ ਇਸ ਟੂਰਨਾਮੈਂਟ ਲਈ ਆਪਣੇ ਆਪ ਨੂੰ ਨਾਮਜ਼ਦ ਕਰਵਾਇਆ | ਜਿਸ ਲਈ ਉਕਤ ਖਿਡਾਰੀ ਵਧਾਈ ਦੇ ਪਾਤਰ ਹਨ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ੍ਰੀ ਦੇਵੀ ਚੰਦ ਸ਼ਰਮਾ, ਮੈਂਬਰ ਹੈੱਡ ਮਾਸਟਰ ਅਵਤਾਰ ਸਿੰਘ, ਮਾਸਟਰ ਭਗਵੰਤ ਸਿੰਘ, ਸੈਕਟਰੀ ਕਿਰਨਜੀਤ ਸਿੰਘ ਨੇ ਜੇਤੂ ਖਿਡਾਰੀਆਂ ਅਤੇ ਡੀ. ਪੀ. ਪ੍ਰੋਫੈਸਰ ਗੁਰਜੀਤ ਸਿੰਘ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਇਹ ਖਿਡਾਰੀ ਆਲ ਇੰਡੀਆ ਇੰਟਰਵਰਸਿਟੀ ਟੂਰਨਾਮੈਂਟ 'ਚ ਵੀ ਚੰਗਾ ਪ੍ਰਦਰਸ਼ਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਸਮਾਗਮ ਕਰਵਾ ਕੇ ਨਵੇਂ ਸਾਲ ਨੂੰ ਜੀ ਆਇਆਂ ਆਖਿਆ ਅਗਲੀ ਖ਼ਬਰ ਪਿੰਡ ਰਾਜੋਆਣਾ ਕਲਾਂ ਵਿਖੇ ਨਗਰ ਕੀਰਤਨ ਸਜਾਇਆ
Ad Position 24