ਚੌਂਕੀਮਾਨ, 1 ਜਨਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਪੰਡੋਰੀ ਵਿਖੇ ਨਿਰਮਲ ਸਿੰਘ ਪੰਡੋਰੀ (ਪ੍ਰਧਾਨ ਖੇਤੀਬਾੜੀ ਸਹਿਕਾਰੀ ਸਭਾ) ਦੇ ਗ੍ਰਹਿ ਵਿਖੇ ਮੇਜਰ ਸਿੰਘ ਦਿਉਲ ਯੂ.ਐੱਸ.ਏ (ਪਿੰਡ ਬੋਪਾਰਾਏ) ਵਲੋਂ ਸਾਬਕਾ ਸਰਪੰਚ ਕੁਲਵੰਤ ਸਿੰਘ ਬੋਪਰਾਏ ਕਲਾਂ ਤੇ ਸਾਬਕਾ ਸਰਪੰਚ ਇੰਦਰਜੀਤ ਸਿੰਘ ਬੋਪਾਰਾਏ ਅਤੇ ਉਸ ਦੇ ਸਾਥੀਆਂ ਦੇ ਜ਼ਰੀਏ ਲੋੜਵੰਦਾਂ ਪਰਿਵਾਰਾਂ ਨੂੰ ਕੰਬਲ ਵੰਡੇ ਗਏ | ਇਸ ਮੌਕੇ ਸਾਬਕਾ ਸਰਪੰਚ ਕੁਲਵੰਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਹਰ ਸਾਲ ਮੇਜਰ ਸਿੰਘ ਦਿਉਲ ਯੂ.ਐੱਸ.ਏ. ਵਲੋਂ ਪਿੰਡ ਪੰਡੋਰੀ, ਜੱਸੋਵਾਲ (ਕੁਲਾਰ), ਬੋਪਾਰਾਏ ਕਲਾਂ ਸਮੇਤ ਹੋਰ ਪਿੰਡਾਂ ਵਿਚ ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਜਾਂਦੇ ਹਨ | ਇਸ ਮੌਕੇ ਸਰਪੰਚ ਰੁਲਦਾ ਸਿੰਘ ਪੰਡੋਰੀ ਤੇ ਪ੍ਰਧਾਨ ਨਿਰਮਲ ਸਿੰਘ ਪੰਡੋਰੀ ਨੇ ਗ੍ਰਾਮ ਪੰਚਾਇਤ, ਖੇਤੀਬਾੜੀ ਸਹਿਕਾਰੀ ਸਭਾ ਦੀ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਮੇਜਰ ਸਿੰਘ ਦਿਉਲ ਯੂ.ਐੱਸ.ਏ. ਦਾ ਧੰਨਵਾਦ ਕੀਤਾ ਜੋ ਹਰ ਸਾਲ ਵੱਡਾ ਉਪਰਾਲਾ ਕਰਦੇ ਹਨ | ਇਸ ਮੌਕੇ ਸੁਖਦੇਵ ਸਿੰਘ, ਗੁਰਦੀਪ ਸਿੰਘ ਪੰਡੋਰੀ, ਗੁਰਜੋਤ ਸਿੰਘ, ਫੁੰਮਣ ਸਿੰਘ, ਗੁਰਸਿੰਦਰ ਸਿੰਘ, ਦਲਵੀਰ ਸਿੰਘ, ਮਨਜੀਤ ਸਿੰਘ, ਸੋਹਣ ਸਿੰਘ, ਰਛਪਾਲ ਸਿੰਾਘ, ਸਾਧੂ ਸਿੰਘ, ਸਤਨਾਮ ਸਿੰਘ, ਲਖਿੋਵੰਦਰ ਸਿੰਘ ਆਦਿ ਹਾਜਰ ਸਨ |