ਚੌਂਕੀਮਾਨ, 1 ਜਨਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਸਿੱਧਵਾਂ ਕਲਾਂ ਵਿਖੇ ਗ੍ਰਾਮ ਪੰਚਾਇਤ, ਐੱਨ.ਆਰ.ਆਈਜ ਤੇ ਸਮੂਹ ਨਗਰ ਨਿਵਾਸੀਆਂ ਵਲੋਂ 7 ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ 24 ਟੀਮਾਂ ਨੇ ਹਿੱਸਾ ਲਿਆ | ਜਿਸ ਦਾ ਉਦਘਾਟਨ ਸਮਾਜ ਸੇਵੀ ਦਲਜੀਤ ਸਿੰਘ ਮਨੀਲਾ ਤੇ ਅਰਸਵੀਰ ਸਿੰਘ ਮਨੀਲਾ ਵਲੋਂ ਸਾਂਝੇ ਤੌਰ 'ਤੇ ਰੀਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਰਛਪਾਲ ਸਿੰਘ ਸਿੱਧਵਾਂ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਨੂਰਪੁਰ ਬੇਟ ਨੇ ਪਹਿਲਾ ਤੇ ਜੋਧਾਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਟੂਰਨਾਮੈਂਟ ਵਿਚ ਬੈਸਟ ਵੈਟਸਮੈਨ ਧੰਨਾ ਲੁਧਿਆਣਾ ਤੇ ਬੈਸਟ ਬਾਲਰ ਜਸ ਨੂਰਪੁਰ ਬੇਟ ਬਣੇ | ਇਸ ਮੌਕੇ ਅਮਨਦੀਪ ਸਿੰਘ ਅਮਨਾ ਸਵੱਦੀ, ਅਰਸਵੀਰ ਸਿੰਘ ਮਨੀਲਾ, ਜਸਮੇਲ ਸਿੰਘ ਪੁੜੈਣ ਤੇ ਮਨਿੰਦਰ ਸਿੰਘ ਸਿੱਧਵਾਂ ਦੀ ਅਗਵਾਈ ਵਿਚ ਪ੍ਰਬੰਧਕੀ ਕਮੇਟੀ ਵਲੋਂ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ | ਜਿਸ ਨਾਲ ਨੌਜਵਾਨ ਮੋਬਾਇਲਾਂ ਨੂੰ ਛੱਡ ਕੇ ਖੇਡ ਗਰਾਊਾਡਾਂ ਨਾਲ ਜੁੜਨ | ਇਸ ਮੌਕੇ ਗਗਨਦੀਪ ਸਿੰਘ ਕੈਨੇਡਾ, ਅਨਮੋਲ ਸਿੰਘ, ਨਿਰਮਲ ਸਿੰਘ, ਚਰਨਪਾਲ ਸਿੱਧਵਾਂ, ਵਿੱਕੀ ਸਿੱਧਵਾਂ, ਰਾਜਪ੍ਰੀਤ ਸਿੰਘ ਲੀਲਾ, ਅਜੈਪ੍ਰਤਾਪ ਸਿੰਘ ਗਰੇਵਾਲ, ਸੁਖਪ੍ਰੀਤ ਸਿੰਘ ਆਦਿ ਹਾਜ਼ਰ ਸਨ |