27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪੁਲਿਸ ਥਾਣਾ ਹਠੂਰ ਵਿਖੇ ਨਵੇਂ ਵਰ੍ਹੇ ਦੀ ਆਮਦ ਮੌਕੇ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 02-01-2026
ਹਠੂਰ, 1 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਨਵੇਂ ਵਰ੍ਹੇ ਮੌਕੇ ਪੁਲਿਸ ਥਾਣਾ ਹਠੂਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਇੰਚਾਰਜ ਕੁਲਜਿੰਦਰ ਸਿੰਘ ਐੱਸ.ਐੱਚ.ਓ. ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕਰਵਾਏ ਗਏ | ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਆ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਉੱਪ ਪੁਲਿਸ ਕਪਤਾਨ ਰਾਏਕੋਟ ਹਰਜਿੰਦਰ ਸਿੰਘ, ਟਰੱਕ ਯੂਨੀਅਨ ਹਠੂਰ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਹਠੂਰ, ਟਰੱਕ ਯੂਨੀਅਨ ਜਗਰਾਉਂ ਦੇ ਸਾਬਕਾ ਪ੍ਰਧਾਨ ਬਿੰਦਰ ਸਿੰਘ ਮਨੀਲਾ, ਗੁਰਸਿਮਰਨ ਸਿੰਘ ਰਸੂਲਪੁਰ ਹਲਕਾ ਜਗਰਾਉਂ ਇੰਚਾਰਜ ਭਾਜਪਾ ਅਤੇ ਪ੍ਰੋ. ਸੁਖਵਿੰਦਰ ਸਿੰਘ ਆਮ ਆਦਮੀ ਪਾਰਟੀ ਆਗੂ ਉੱਚੇਚੇ ਤੌਰ 'ਤੇ ਪੁੱਜੇ | ਇਸ ਮੌਕੇ ਸੰਬੋਧਨ ਕਰਦਿਆਂ ਦਵਿੰਦਰ ਸਿੰਘ ਗਰੇਵਾਲ ਨੇ ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਅਤੇ ਪੁਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਐਡਵੋਕੇਟ ਸਰਪੰਚ ਜਸਵੀਰ ਸਿੰਘ ਦੇਹੜਕਾ, ਸਰਪੰਚ ਹਰਪੀਤ ਸਿੰਘ ਹੈਪੀ ਮਾਣੂੰਕੇ, ਸਰਪੰਚ ਜਸਕਮਲਪ੍ਰੀਤ ਸਿੰਘ ਨਿੱਪਾ ਹਠੂਰ, ਐਡਵੋਕੇਟ ਕਰਮ ਸਿੰਘ ਸਿੱਧੂ, ਐੱਸ.ਆਈ. ਜਗਜੀਤ ਸਿੰਘ, ਏ.ਐੱਸ.ਆਈ. ਸੁਲੱਖਣ ਸਿੰਘ, ਏ.ਐੱਸ.ਆਈ. ਗੀਤਇੰਦਰਪਾਲ ਸਿੰਘ, ਏ.ਐੱਸ.ਆਈ ਕੁਲਵੰਤ ਸਿੰਘ, ਮੁਨਸ਼ੀ ਜਸਵਿੰਦਰ ਸਿੰਘ ਹੈੱਡ ਕਾਂਸਟੇਬਲ, ਗੁਰਮੀਤ ਸਿੰਘ ਪੱਪੂ, ਬਲਜੀਤ ਸਿੰਘ ਦੇਹੜਕਾ, ਪ੍ਰਮਿੰਦਰ ਸਿੰਘ ਹਠੂਰ ਮੈਂਬਰ ਬਲਾਕ ਸੰਮਤੀ, ਤਰਸੇਮ ਸਿੰਘ, ਚੇਤਵੀਰ ਸਿੰਘ, ਬੱਬੂ ਪੰਡਤ, ਸੂਬੇਦਾਰ ਸੁਖਦੇਵ ਸਿੰਘ ਲੱਖਾ, ਬੱਬੂ ਸਿੰਘ ਹਠੂਰ, ਐਡਵੋਕੇਟ ਗੁਰਮੇਲ ਸਿੰਘ ਭੰਮੀਪੁਰਾ, ਭੁਪਿੰਦਰ ਸਿੰਘ, ਮੁਨੀਸ਼ ਜੋਸ਼ੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੱਕ ਕਲਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਅਗਲੀ ਖ਼ਬਰ ਪਿੰਡ ਸਿੱਧਵਾਂ ਕਲਾਂ ਦਾ ਕਿ੍ਕਟ ਟੂਰਨਾਮੈਂਟ ਨੂਰਪੁਰ ਬੇਟ ਦੀ ਟੀਮ ਨੇ ਜਿੱਤਿਆ
Ad Position 24