ਹੰਬੜਾਂ, 1 ਜਨਵਰੀ (ਹਰਵਿੰਦਰ ਸਿੰਘ ਮੱਕੜ)-ਨਜ਼ਦੀਕੀ ਪਿੰਡ ਚੱਕ ਕਲਾਂ ਵਿਖੇ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਤੋਂ ਦਸਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ, ਜਿਸ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਇਹ ਨਗਰ ਕੀਰਤਨ ਪਿੰਡ ਵਿਚ ਵੱਖ-ਵੱਖ ਪੜਾਵਾਂ 'ਤੇ ਰੁਕਿਆ, ਜਿੱਥੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਗੌਰਵਮਈ ਸਿੱਖ ਇਤਿਹਾਸ ਸਰਵਣ ਕਰਵਾਇਆ ਗਿਆ | ਨਗਰ ਕੀਰਤਨ ਦੌਰਾਨ ਸੰਗਤਾਂ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ | ਇਸ ਦੌਰਾਨ ਸੇਵਾਦਾਰਾਂ ਵਲੋਂ ਸੰਗਤਾਂ ਵਿਚ ਲੰਗਰ ਵਰਤਾਏ ਗਏ | ਇਸ ਮੌਕੇ ਪ੍ਰਧਾਨ ਹਰਦਿਆਲ ਸਿੰਘ ਉੱਪਲ, ਸਰਪੰਚ ਜਗਮੋਹਨ ਸਿੰਘ, ਚੇਅਰਮੈਨ ਰਾਮ ਆਸਰਾ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ ਧਾਲੀਵਾਲ, ਸਾਬਕਾ ਸਰਪੰਚ ਸੁਖਵੰਤ ਸਿੰਘ ਧਾਲੀਵਾਲ, ਸਾਬਕਾ ਪ੍ਰਧਾਨ ਅਵਤਾਰ ਸਿੰਘ ਉੱਪਲ, ਸਾਬਕਾ ਸਰਪੰਚ ਅਜਮਿੰਦਰ ਸਿੰਘ ਧਾਲੀਵਾਲ, ਪੰਚ ਗੁਰਪ੍ਰੀਤ ਸਿੰਘ ਧਾਲੀਵਾਲ, ਪੰਚ ਤੇਜਿੰਦਰ ਸਿੰਘ ਧਾਲੀਵਾਲ, ਗੁਰਮੋਹਨ ਸਿੰਘ ਬੰਟੀ ਧਾਲੀਵਾਲ, ਤੇਜਿੰਦਰ ਸਿੰਘ ਤੇਜੀ ਮਾਹਲ, ਪੰਚ ਅਵਤਾਰ ਸਿੰਘ ਗਰੇਵਾਲ, ਹਰਨੇਕ ਸਿੰਘ, ਮਾ. ਬਚਿੱਤਰ ਸਿੰਘ, ਕੈਪਟਨ ਬਲਜੀਤ ਸਿੰਘ, ਸਾਬਕਾ ਸੰਮਤੀ ਮੈਂਬਰ ਸੁਖਵਿੰਦਰ ਕੌਰ, ਛਿੰਦਰਪਾਲ ਸਿੰਘ, ਢਾਡੀ ਅਮਰਜੀਤ ਸਿੰਘ ਸਿੱਧਵਾਂ, ਹੈੱਡ ਗ੍ਰੰਥੀ ਹਰਜੀਤ ਸਿੰਘ, ਨਰਿੰਦਰ ਸਿੰਘ ਧਾਲੀਵਾਲ, ਰਣਜੀਤ ਸਿੰਘ ਤੂਰ, ਹੌਲਦਾਰ ਬਲਜੀਤ ਸਿੰਘ, ਮਨਜਿੰਦਰ ਸਿੰਘ ਧਾਲੀਵਾਲ, ਇਕਬਾਲ ਸਿੰਘ ਧਾਲੀਵਾਲ, ਸੀਰਾ ਧਾਲੀਵਾਲ, ਜੰਗ ਸਿੰਘ ਉੱਪਲ, ਮਨਜੋਤ ਸਿੰਘ ਹੇਅਰ, ਪੰਚ ਦਲਜੀਤ ਸਿੰਘ, ਹਰਨੇਕ ਸਿੰਘ ਸਾਹਬਆਣਾ, ਸਾਬਕਾ ਪੰਚ ਦਲਵਿੰਦਰ ਸਿੰਘ ਤੇ ਹੋਰ ਸੰਗਤ ਦੇ ਰੂਪ 'ਚ ਹਾਜ਼ਰ ਸਨ |