ਰਾਏਕੋਟ, 1 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪ੍ਰਸਿੱਧ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਰਾਏਕੋਟ ਵਲੋਂ ਜ਼ਿਲ੍ਹਾ ਅੰਮਿ੍ਤਸਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਅੱਧੀ ਦਰਜਨ ਸਕੂਲਾਂ ਦੇ ਬੱਚਿਆਂ ਨੂੰ ਸਰਦੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਗਰਮ ਜਰਸੀਆਂ ਵੰਡਣ ਦੀ ਮੁਹਿੰਮ ਆਰੰਭ ਕੀਤੀ ਗਈ ਹੈ | ਜਿਸ ਤਹਿਤ ਰੋਟਰੀ ਕਲੱਬ ਦੇ ਜ਼ਿਲ੍ਹਾ ਚੇਅਰਮੈਨ ਅਤਰ ਸਿੰਘ ਚੱਢਾ ਦੀ ਯੋਗ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਨੰਗਲ ਸੋਹਲ (ਜ਼ਿਲ੍ਹਾ ਅੰਮਿ੍ਤਸਰ) ਦੇ 78 ਬੱਚਿਆਂ ਨੂੰ ਗਰਮ ਜਰਸੀਆਂ ਵੰਡੀਆਂ ਗਈਆਂ | ਇਸ ਮੌਕੇ ਜ਼ਿਲ੍ਹਾ ਚੇਅਰਮੈਨ ਅਤਰ ਸਿੰਘ ਚੱਢਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਅੰਮਿ੍ਤਸਰ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ, ਜਿਨ੍ਹਾਂ ਵਲੋਂ ਹੜ੍ਹ ਪ੍ਰਭਾਵਿਤ ਇਲਾਕੇ ਵਿਚਲੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅੱਤ ਦੀ ਪੈ ਰਹੀ ਸਰਦੀ ਤੋਂ ਬਚਾਉਣ ਲਈ ਗਰਮ ਜਰਸੀਆਂ ਦੇਣ ਦੇ ਗੱਲ ਆਖੀ ਗਈ ਸੀ | ਜਿਸ ਤਹਿਤ ਰੋਟਰੀ ਕਲੱਬ ਰਾਏਕੋਟ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਸਦਕਾ ਅੱਧੀ ਦਰਜਨ ਸਕੂਲਾਂ ਦੇ ਬੱਚਿਆਂ ਲਈ ਗਰਮ ਜਰਸੀਆਂ ਵੰਡੀਆਂ ਜਾ ਰਹੀਆਂ ਹਨ | ਇਸ ਮੌਕੇ ਰੋਟਰੀ ਕਲੱਬ ਰਾਏਕੋਟ ਦੇ ਪ੍ਰਧਾਨ ਇੰਦਰਜੀਤ ਸਿੰਘ ਤਲਵੰਡੀ, ਤਲਵਿੰਦਰ ਸਿੰਘ ਜੱਸਲ, ਸਾਬਕਾ ਮੈਨੇਜਰ ਸੰਤਰਾਮ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ |