27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 02-01-2026
ਹਠੂਰ, 1 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਹਰਦੇਵ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋੋਈ | ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਧਨਵੰਤ ਸਿੰਘ ਅੰਮਿ੍ਤਸਰ ਨੇ ਦੱਸਿਆ ਕਿ ਸਮੇਂ ਦੀਆਂ ਹਾਕਮ ਜਮਾਤ ਪਾਰਟੀਆਂ ਆਪਣੇ ਲੋਕ ਵਿਰੋਧੀ ਅਮਲ ਕਾਰਨ ਬੇਪਰਦ ਹੋ ਚੁੱਕੀਆਂ ਹਨ | ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਸੰਘਰਸ਼ ਹੀ ਇਕੋ-ਇਕ ਆਸ ਦੀ ਕਿਰਨ ਹੈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦਾ ਵਾਲ-ਵਾਲ ਕਰਜ਼ੇ ਨਾਲ ਵਿੰਨਿ੍ਹਆ ਪਿਆ | ਜ਼ਰੂਰਤ ਤਾਂ ਕਿਸਾਨਾਂ-ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਕੇ ਲੋਕ ਪੱਖੀ ਨੀਤੀਆਂ ਲਾਗੂ ਕਰਨ ਦੀ ਹੈ, ਉਲਟਾ ਬਜਟ 'ਚ ਹਰ ਸਾਲ ਖੇਤੀਬਾੜੀ 'ਤੇ ਕਟੌਤੀ ਲਾਈ ਜਾ ਰਹੀ ਹੈ | ਰਹਿੰਦੀ ਕਸਰ ਵਪਾਰ ਸਮਝੌਤਿਆਂ ਨੇ ਕੱਢ ਦੇਣੀ ਹੈ | ਪਹਿਲਾਂ ਹੀ ਬਹੁਕੌਮੀ ਕੰਪਨੀਆਂ ਅਸਿੱਧੇ ਤੌਰ 'ਤੇ ਕਾਬਜ਼ ਹਨ | ਇਨ੍ਹਾਂ ਸਮਝੌਤਿਆਂ ਰਾਹੀਂ ਸਿੱਧੇ ਤੌਰ 'ਤੇ ਕਾਬਜ਼ ਹੋ ਜਾਣਗੀਆਂ | ਫ਼ੈਸਲਾ ਹੋਇਆ ਕਿ ਐੱਸ.ਕੇ.ਐੱਮ. ਵਲੋਂ ਵਿਉਂਤੇ ਗਏ ਐਕਸ਼ਨ ਪੂਰੀ ਸਮਰੱਥਾ ਨਾਲ ਲਾਗੂ ਕੀਤੇ ਜਾਣਗੇ | ਇਸ ਮੌਕੇ ਸੂਬਾ ਮੀਤ ਪ੍ਰਧਾਨ ਰਘਬੀਰ ਸਿੰਘ ਜ਼ਿਲ੍ਹਾ ਕਪੂਰਥਲਾ, ਬਲਵਿੰਦਰ ਸਿੰਘ ਬਾਜਵਾ, ਪਰਬਜੀਤ ਸਿੰਘ ਤਿੰਮੋਵਾਲ, ਹਰਪਾਲ ਸਿੰਘ ਛੀਨਾ, ਰਾਜਿੰਦਰ ਸਿੰਘ ਭਲਾ ਪਿੰਡ, ਸਾਥੀ ਵਿਜੇ ਸ਼ਾਹ, ਜਸਪਾਲ ਸਿੰਘ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਮਾਨਵ ਵਿਕਾਸ ਸੰਸਥਾ ਵਲੋਂ ਨਵੇਂ ਸਾਲ ਦੀ ਆਮਦ 'ਤੇ ਠੇਕੇਦਾਰ ਖੇਤੀਬਾੜੀ ਫਾਰਮ 'ਤੇ ਫ਼ਲਦਾਰ ਬੂਟੇ ਲਗਾਏ ਅਗਲੀ ਖ਼ਬਰ ਰੋਟਰੀ ਕਲੱਬ ਰਾਏਕੋਟ ਵਲੋਂ ਹੜ੍ਹ ਪ੍ਰਭਾਵਿਤ ਇਲਾਕੇ ਨਾਲ ਸੰਬੰਧਿਤ ਸਕੂਲ ਦੇ ਬੱਚਿਆਂ ਨੂੰ ਗਰਮ ਜਰਸੀਆਂ ਵੰਡੀਆਂ
Ad Position 24