ਚੌਂਕੀਮਾਨ, 1 ਜਨਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਤਲਵੰਡੀ ਖੁਰਦ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਪੰਚਾਇਤੀ ਗੁਰਦੁਆਰਾ ਦੀ ਪ੍ਰਬੰਧਕੀ ਕਮੇਟੀ ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਨੌਜਵਾਨ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਨਾਲ ਸਜੀ ਪਾਲਕੀ ਵਿਚ ਸੁਸ਼ੋਭਿਤ ਕੀਤਾ ਗਿਆ | ਇਸ ਮੌਕੇ ਬੀਬੀ ਕਿਰਨਜੀਤ ਕੌਰ ਪੰਜੋਲੇ ਵਾਲਿਆਂ ਦੇ ਬੀਬੀਆਂ ਦੇ ਢਾਡੀ ਜਥੇ ਨੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖ ਇਤਿਹਾਸ ਬਾਰੇ ਵਾਰਾਂ ਰਾਹੀਂ ਜਾਣੂੰ ਕਰਵਾਇਆ | ਇਸ ਮੌਕੇ ਭਾਈ ਸੁਖਦਰਸਨ ਸਿੰਘ ਦਾਖਾ ਤੇ ਭਾਈ ਜਤਿੰਦਰ ਸਿੰਘ ਤਲਵੰਡੀ ਦੇ ਕੀਰਤਨੀ ਜਥੇ ਨੇ ਨਗਰ ਕੀਰਤਨ ਵਿਚ ਪ੍ਰਕਰਮਾਂ ਕਰਨ ਵਾਲੀ ਸੰਗਤ ਨੂੰ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰਵਾਕੇ ਗੁਰੂ ਨਾਲ ਜੋੜਿਆ | ਇਸ ਮੌਕੇ ਸਟੇਜ਼ ਸੈਕਟਰੀ ਦੀ ਸੇਵਾ ਗਿਆਨੀ ਜਸਮਿੰਦਰ ਸਿੰਘ ਖ਼ਾਲਸਾ ਤਲਵੰਡੀ ਵਲੋਂ ਨਿਭਾਈ ਗਈ | ਇਸ ਮੌਕੇ ਸਰਪੰਚ ਇੰਸਪੈਕਟਰ ਹਰਮਿੰਦਰ ਸਿੰਘ ਸਰਾਂ ਦੀ ਅਗਵਾਈ ਵਿਚ ਪ੍ਰਬੰਧਕੀ ਕਮੇਟੀ ਤੇ ਗ੍ਰਾਮ ਪੰਚਾਇਤ ਵਲੋਂ ਪੰਜ ਪਿਆਰਿਆਂ, ਨਿਸ਼ਾਨਚੀ ਸਿੰਘਾਂ ਸਮੇਤ ਬੀਬੀ ਕਿਰਨਜੀਤ ਕੌਰ ਪੰਜੋਲੇ ਦੇ ਢਾਡੀ ਜਥੇ ਦਾ ਸਿਰਪਾਉ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਮਨਮੋਹਨ ਸਿੰਘ ਸਰਾਂ, ਜਸਕਰਨਜੀਤ ਸਿੰਘ ਸਰਾਂ, ਜਸਵਿੰਦਰ ਸਿੰਘ ਸਰਾਂ, ਜਸਪਾਲ ਸਿੰਘ ਜੱਸੀ, ਮਨਜਿੰਦਰ ਸਿੰਘ, ਮਨਜੋਤ ਸਿੰਘ, ਪ੍ਰਤਾਪ ਸਿੰਘ, ਮੇਜਰ ਸਿੰਘ, ਡਾ: ਕਿ੍ਪਾਲ ਦਾਸ, ਸੌਦਾਗਰ ਸਿੰਘ, ਮਨਪ੍ਰੀਤ ਸਿੰਘ ਸਰਾਂ, ਸਿੰਗਾਰਾ ਸਿੰਘ, ਜਤਿੰਦਰ ਸਿੰਘ ਖ਼ਾਲਸਾ, ਡਾ: ਹਰਇੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ |