ਰਾਏਕੋਟ, 1 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਆਗਾਮੀ ਨਗਰ ਕੌਂਸਲ ਚੋਣਾਂ ਦੇ ਸਬੰਧ 'ਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਵਲੋਂ ਪਾਰਟੀਆਂ ਨਾਲ ਤੋੜ-ਵਿਛੋੜਾ ਕਰਕੇ ਹੋਰਨਾਂ ਪਾਰਟੀਆਂ ਦਾ ਹਿੱਸਾ ਬਣਿਆ ਜਾ ਰਿਹਾ ਹੈ | ਜਿਸ ਤਹਿਤ ਸ਼ਹਿਰ ਦੇ ਵਪਾਰੀ ਆਗੂ ਯਸ਼ਪਾਲ ਬਿੱਟੂ ਜੈਨ (ਸਾਬਕਾ ਪ੍ਰਧਾਨ ਮਨਿਆਰੀ ਯੂਨੀਅਨ ਰਾਏਕੋਟ) 2 ਦਰਜਨ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਯਸ਼ਪਾਲ ਬਿੱਟੂ ਜੈਨ ਤੇ ਹੋਰਨਾਂ ਸਾਥੀਆਂ ਦਾ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬਾ ਵਾਸੀਆਂ ਪ੍ਰਤੀ ਦੂਰਅੰਦੇਸ਼ੀ ਸੋਚ ਤੇ ਸੇਵਾ-ਭਾਵਨਾ ਨੂੰ ਦੇਖਦੇ ਹੋਏ ਲੋਕ 'ਆਪ' ਸਰਕਾਰ ਪ੍ਰਤੀ ਆਪਣਾ ਝੁਕਾਅ ਕਰ ਰਹੇ ਹਨ | ਜਿਸ ਤਹਿਤ ਅੱਜ ਰਾਏਕੋਟ ਦੇ ਵਪਾਰੀ ਆਗੂ ਸਮੇਤ ਵਰਕਰਾਂ ਨੇ ਆਮ ਆਦਮੀ ਪਾਰਟੀ ਦਾ ਝੰਡਾ ਚੁੱਕਿਆ ਹੈ, ਜਿੰਨ੍ਹਾਂ ਨੂੰ ਪਾਰਟੀ ਵਲੋਂ ਬਣਦੇ ਮਾਣ-ਸਤਿਕਾਰ ਤੋਂ ਇਲਾਵਾ ਯੋਗ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ | ਇਸ ਸਮੇਂ 'ਆਪ' ਪਾਰਟੀ ਵਿਚ ਸ਼ਾਮਿਲ ਹੋਏ ਯਸ਼ਪਾਲ ਬਿੱਟੂ ਜੈਨ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਵਲੋਂ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਚੁਣਿਆ ਗਿਆ | ਇਸ ਮੌਕੇ ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, 'ਆਪ' ਦੇ ਸ਼ਹਿਰੀ ਪ੍ਰਧਾਨ ਰਾਮ ਕੁਮਾਰ ਛਾਪਾ, ਪੀ.ਏ. ਕਮਲ ਸੁਖਾਣਾ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ, ਜੱਸ ਸਿੰਘ ਹਲਵਾਰਾ, ਮਨੋਹਰ ਲਾਲ ਲਾਡੀ, ਡਾ. ਸ਼ਾਮ ਸੁੰਦਰ ਅਰੋੜਾ, ਬਲਾਕ ਪ੍ਰਧਾਨ ਈਸ਼ੂ ਪਾਸੀ, ਜਗਰੂਪ ਸਿੰਘ ਧਾਲੀਵਾਲ, ਅਮਰਜੀਤ ਸਿੰਘ ਪੱਪੂ, ਅਵਤਾਰ ਸਿੰਘ ਪ੍ਰਧਾਨ ਐੱਸ.ਸੀ ਵਿੰਗ ਸ਼ਹਿਰੀ ਰਾਏਕੋਟ, ਸੁਨੀਤ ਜੈਨ, ਰਮੇਸ਼ ਜੈਨ, ਰਜੇਸ਼ ਜਿੰਦਲ, ਅਸ਼ੀਮ ਕੁਰੈਸ਼ੀ, ਅਸ਼ੋਕ ਜੈਨ, ਸਾਬਿਦ ਕੁਰੈਸ਼ੀ, ਵਿਸ਼ਾਲ ਜੈਨ, ਪ੍ਰਦੀਪ ਜਿੰਦਲ, ਰਾਕੇਸ਼ ਜਿੰਦਲ, ਸੋਨੀ ਪਰੂਥੀ, ਸਮੀਰ ਕੁਰੈਸ਼ੀ, ਕੇਵਲ ਕਿ੍ਸ਼ਨ ਨਾਰੰਗ, ਸੰਤੋਸ਼ ਕੁਮਾਰ ਕਾਕਾ, ਰਾਜਨ ਪਰੂਥੀ ਆਦਿ ਹਾਜ਼ਰ ਸਨ |