27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਵਲੋਂ ਪੈਦਲ ਯਾਤਰਾ ਆਰੰਭ

Ad Position 21
No active advertisement
ਅਜੀਤ ਡੈਸਕ 02-01-2026
ਸਮਾਣਾ, 1 ਜਨਵਰੀ (ਹਰਵਿੰਦਰ ਸਿੰਘ ਟੋਨੀ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਭ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ 14 ਮਹੀਨਿਆ ਤੋਂ ਸਮਾਣਾ ਦੇ ਬੀ.ਐਸ.ਐਨ.ਐਲ ਦੇ 400 ਫੁੱਟ ਉਚੇ ਟਾਵਰ 'ਤੇ ਮੋਰਚਾ ਲਾਈ ਬੈਠੇ ਭਾਈ ਗੁਰਜੀਤ ਸਿੰਘ ਖਾਲਸਾ, ਸਰਕਾਰ ਵੱਲੋਂ ਕਾਨੂੰਨ ਨਾ ਬਣਾਏ ਜਾਣ ਕਾਰਨ ਅੱਜ ਵੀ ਟਾਵਰ 'ਤੇ ਡੱਟ ਕੇ ਮੋਰਚਾ ਲਾਈ ਬੈਠਾ ਹੋਇਆ ਹੈ | ਇਸ ਮੋਰਚੇ ਨੂੰ ਸਿਖਰ ਤੇ ਪਹੁੰਚਾਉਣ ਲਈ ਨਵੇਂ ਸਾਲ ਦੀ ਆਰੰਭਤਾ ਮੌਕੇ 1 ਜਨਵਰੀ ਦਿਨ ਵੀਰਵਾਰ ਨੂੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆ ਦੀ ਅਗਵਾਈ ਵਿਚ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚੇ ਦੇ ਬੈਨਰ ਹੇਠ ਟਾਵਰ ਮੋਰਚਾ ਸਮਾਣਾ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਰਦਾਸ ਬੇਨਤੀ ਕਰਕੇ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਲਈ ਪੈਦਲ/ਵਹੀਰ ਯਾਤਰਾ (ਨਗਰ ਕੀਰਤਨ ਦੇ ਰੂਪ ਵਿਚ) ਆਰੰਭ ਹੋਈ | ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ | ਇਸ ਮੌਕੇ ਮੋਰਚਾ ਕੋਆਡੀਨੇਟਰ ਗੁਰਪ੍ਰੀਤ ਸਿੰਘ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਤਲਵਿੰਦਰ ਸਿੰਘ ਅੋਲਖ ਨੇ ਦੱਸਿਆ ਕਿ ਕੁੰਭ ਕਰਨੀਨੀਂਦ ਸੁਤੀ ਪੰਜਾਬ ਸਰਕਾਰ ਨੂੰ ਉਠਾਉਣ ਲਈ ਵੱਖ-ਵੱਖ ਪੜਾਵਾਂ 'ਚ ਵਿਸ਼ਰਾਮ ਕਰਦੀ ਹੋਈ ਇਹ ਯਾਤਰਾ 15 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਪਹੁੰਚੇਗੀ | ਇਸ ਮੌਕੇ ਰਾਮ ਸਿੰਘ ਰਾਣਾ(ਗੋਲਡਨ ਹੱਟ), ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਅਮਤੋਜ ਮਾਨ, ਐਡਵੋਕੇਟ ਸਿਮਰਨਜੀਤ ਸਿੰਘ, ਗੁਰਨਾਮ ਸਿੰਘ ਝੰਡੂਨੀ, ਬਾਬਾ ਸੁਖਦੇਵ ਸਿੰਘ, ਜਗਦੀਪ ਸਿੰਘ ਹਰਿਆਊ, ਬਾਬਾ ਰਾਜਾ ਰਾਜ ਸਿੰਘ, ਬਾਬਾ ਅਮਰਜੀਤ ਸਿੰਘ ਮਰਿਯਾਦਾ, ਮਨਦੀਪ ਸਿੰਘ ਭਰਾਤਾ ਸੰਦੀਪ ਸਿੰਘ ਸੰਨੀ ਨੇ ਕਾਨੂੰਨ ਨੂੰ ਸਖਤ ਬਣਾਉਣ ਲਈ ਭਾਈ ਗੁਰਜੀਤ ਸਿੰਘ ਖਾਲਸਾ ਵਲੋਂ 400 ਫੁੱਟ ਉੱਚੇ ਟਾਵਰ ਤੇ ਜੋ ਮੋਰਚਾ ਸਖਤ ਕਾਨੂੰਨ ਬਣਾਉਣ ਲਈ ਲਾਇਆ ਹੋਇਆ ਹੈ, ਉਸ ਕਾਨੂੰਨ ਨੂੰ ਬਣਾਉਣ ਲਈ ਸਰਕਾਰਾਂ ਕੋਈ ਤਵੱਜੋ ਨਹੀਂ ਦੇ ਰਹੀਆਂ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਰਵਿਦਾਸ ਸਮਾਣਾ 'ਚ ਨਵੇਂ ਸਾਲ ਦੀ ਆਮਦ 'ਤੇ ਸਮਾਗਮ, ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਅਗਲੀ ਖ਼ਬਰ ਮੁਨਿਆਰੀ ਯੂਨੀਅਨ ਦੇ ਸਾਬਕਾ ਪ੍ਰਧਾਨ ਬਿੱਟੂ ਜੈਨ 2 ਦਰਜਨ ਪਰਿਵਾਰਾਂ ਸਮੇਤ 'ਆਪ' ਪਾਰਟੀ 'ਚ ਸ਼ਾਮਿਲ
Ad Position 24