ਪੰਜਾਬ ’ਚ ਨਸ਼ੇ ਰੋਕਣ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ’ਚ ਬੰਦ ਕਰਕੇ ਭਾਜਪਾ ਨਸ਼ੇ ਰੋਕਣ ਦਾ ਵਿਖਾਵਾ ਬੰਦ ਕਰੇ-ਸ਼ੁਤਰਾਣਾ
ਪਾਤੜਾਂ, 26 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਪ੍ਰੈਸ ਨੂੰ ਜਾਰੀ ਬਿਆਨ ’ਚ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਹਲਕਾ ਸ਼ੁਤਰਾਣਾਂ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸ਼ੁਤਰਾਣਾ ਨੇ ਕਿਹਾ ਹੈ ਕਿ ਪੰਜਾਬ ਵਿਚ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰ ਦੀ ਦੇਣ ਸਨਥੈਟਿਕ ਨਸ਼ੇ ਨੂੰ ਬੰਦ ਕਰਨ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਦਾ ਮੁੱਫਤ ਇਲਾਜ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਮੈਬਰ ਲੋਕ ਸਭਾ ਨੂੰ ਜੇਲ ਵਿਚ ਬੰਦ ਕਰਕੇ ਹੁਣ ਭਾਜਪਾ ਪੰਜਾਬ ਦੀਆਂ ਵੋਟਾਂ ਲੈਣ ਲਈ ਨਸ਼ਿਆਂ ਦੇ ਖਿਲ਼ਾਫ ਯਾਤਰਾ ਕੱਢਣ ਦੇ ਡਰਾਮੇ ਕਰ ਰਹੀ ਹੈ। ਉਨ੍ਹਾਂ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਅੰਦਰ ਨਸ਼ਿਆ ਵਿਰੁੱਧ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਦੀਆਂ ਬੰਦਰਗਾਹਾਂ ਅਤੇ ਸਰਹੱਦਾਂ ਤੋਂ ਹੋ ਰਹੀ ਨਸ਼ਿਆਂ ਦੀ ਸਮੱਗਲਿੰਗ ਬੰਦ ਨਹੀਂ ਕੀਤੀ ਜਾ ਰਹੀ ਹੈ ਅਤੇ ਕੇਂਦਰ ਵਿਚ ਹਕੂਮਤ ਕਰ ਰਹੀ ਭਾਰਤੀ ਜਨਤਾ ਪਾਰਟੀ ਨੂੰ ਚੋਣਾਂ ਨੇੜੇ ਆਉਣ ਸਾਰ ਹੀ ਕਿਉਂ ਪੰਜਾਬ ਵਿਚ ਫੈਲਿਆ ਨਸ਼ਾ ਨਜ਼ਰ ਆਉਣ ਲੱਗ ਪਿਆ ਹੈ ਜਦੋਂ ਕਿ ਗੁਜਰਾਤ ਵਿਚ ਦੇਸ਼ ਦੇ ਮੁੱਖ ਕਾਰਪੋਰੇਟ ਘਰਾਣੇ ਦੀ 3000 ਕੁਇੰਟਲ ਹੈਰੋਇਨ ਸਬੰਧੀ ਵੀ ਇਸ ਦੇ ਮੁੱਖ ਦੋਸ਼ੀਆਂ ਦੇ ਖਿਲਾਫ ਕੇਂਦਰ ਅਤੇ ਸੂਬੇ ਦੀ ਭਾਜਪਾ ਸਰਕਾਰ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਗਈ ਹੈ।
ਪਾਤੜਾਂ, 26 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਪ੍ਰੈਸ ਨੂੰ ਜਾਰੀ ਬਿਆਨ ’ਚ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਹਲਕਾ ਸ਼ੁਤਰਾਣਾਂ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸ਼ੁਤਰਾਣਾ ਨੇ ਕਿਹਾ ਹੈ ਕਿ ਪੰਜਾਬ ਵਿਚ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰ ਦੀ ਦੇਣ ਸਨਥੈਟਿਕ ਨਸ਼ੇ ਨੂੰ ਬੰਦ ਕਰਨ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਦਾ ਮੁੱਫਤ ਇਲਾਜ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਮੈਬਰ ਲੋਕ ਸਭਾ ਨੂੰ ਜੇਲ ਵਿਚ ਬੰਦ ਕਰਕੇ ਹੁਣ ਭਾਜਪਾ ਪੰਜਾਬ ਦੀਆਂ ਵੋਟਾਂ ਲੈਣ ਲਈ ਨਸ਼ਿਆਂ ਦੇ ਖਿਲ਼ਾਫ ਯਾਤਰਾ ਕੱਢਣ ਦੇ ਡਰਾਮੇ ਕਰ ਰਹੀ ਹੈ। ਉਨ੍ਹਾਂ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਅੰਦਰ ਨਸ਼ਿਆ ਵਿਰੁੱਧ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਦੀਆਂ ਬੰਦਰਗਾਹਾਂ ਅਤੇ ਸਰਹੱਦਾਂ ਤੋਂ ਹੋ ਰਹੀ ਨਸ਼ਿਆਂ ਦੀ ਸਮੱਗਲਿੰਗ ਬੰਦ ਨਹੀਂ ਕੀਤੀ ਜਾ ਰਹੀ ਹੈ ਅਤੇ ਕੇਂਦਰ ਵਿਚ ਹਕੂਮਤ ਕਰ ਰਹੀ ਭਾਰਤੀ ਜਨਤਾ ਪਾਰਟੀ ਨੂੰ ਚੋਣਾਂ ਨੇੜੇ ਆਉਣ ਸਾਰ ਹੀ ਕਿਉਂ ਪੰਜਾਬ ਵਿਚ ਫੈਲਿਆ ਨਸ਼ਾ ਨਜ਼ਰ ਆਉਣ ਲੱਗ ਪਿਆ ਹੈ ਜਦੋਂ ਕਿ ਗੁਜਰਾਤ ਵਿਚ ਦੇਸ਼ ਦੇ ਮੁੱਖ ਕਾਰਪੋਰੇਟ ਘਰਾਣੇ ਦੀ 3000 ਕੁਇੰਟਲ ਹੈਰੋਇਨ ਸਬੰਧੀ ਵੀ ਇਸ ਦੇ ਮੁੱਖ ਦੋਸ਼ੀਆਂ ਦੇ ਖਿਲਾਫ ਕੇਂਦਰ ਅਤੇ ਸੂਬੇ ਦੀ ਭਾਜਪਾ ਸਰਕਾਰ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਗਈ ਹੈ। ਦੇਸ਼ ਦੀਆਂ ਸਰਹੱਦਾਂ ਤੇ ਵੀ ਕੇਂਦਰ ਦੇ ਅਧੀਨ ਹੀ ਸਰੁੱਖਿਆ ਬਲ ਹਨ ਇਸ ਲਈ ਨਸ਼ਿਆਂ ਨੂੰ ਰੋਕਣ ਵਿੱਚ ਅਸਫਲ ਰਹੀ ਭਾਜਪਾ ਦੀਆਂ ਚਾਲ੍ਹਾਂ ਲੋਕ ਪੰਜਾਬ ਵਿਚ ਸਫਲ ਨਹੀ ਹੋਣ ਦੇਣਗੇ।।ਇਸ ਮੌਕੇ ਉਨ੍ਹਾਂ ਨਾਲ ਨਰਿੰਦਰ ਸਿੰਘ ਵਿਰਕ, ਗੋਬਿੰਦਪ੍ਰੀਤ ਸਿੰਘ ਸਧਾਰਨਪੁਰ, ਸਾਬਕਾ ਸਰਪੰਚ ਦਲੇਰ ਸਿੰਘ ਸ਼ੁਤਰਾਣਾ, ਗੁਰਜੰਟ ਸਿੰਘ ਦੋਗਲਾ, ਭੁਪਿੰਦਰ ਸਿੰਘ ਪਾਤੜਾਂ, ਪ੍ਰੋ. ਹਰਭਜਨ ਸਿੰਘ, ਨਰਿੰਦਰ ਸਿੰਘ ਸਾਬਕਾ ਸਰਪੰਚ ਲਾਲਵਾ, ਸੁਨੀਲ ਕੁਮਾਰ ਸਾਬਕਾ ਸਰਪੰਚ ਸ਼ੁਤਰਾਣਾ, ਸਾਬਕਾ ਸਰਪੰਚ ਨਿਰਮਲ ਸਿੰਘ ਮੌਲਵੀਵਾਲਾ, ਯਾਦਵਿੰਦਰ ਸਿੰਘ ਸਾਬਕਾ ਸਰਪੰਚ ਕਾਹਨਗੜ੍ਹ, ਗੁਰਵਿੰਦਰ ਸਿੰਘ ਸਾਬਕਾ ਸਰਪੰਚ ਖਾਸਪੁਰ, ਸਾਬਕਾ ਸਰਪੰਚ ਗੁਰਮੀਤ ਸਿੰਘ, ਬਲਜਿੰਦਰ ਸਿੰਘ ਜਲਾਲਪੁਰ, ਸੁਖਜੀਤ ਪਾਤੜਾਂ, ਦਿਲਪ੍ਰੀਤ ਅਰਨੇਟੂ, ਜੋਧ ਸਿੰਘ ਅਰਨੇਟੂ, ਗੁਰਜੀਤ ਖਾਂਗ , ਸੰਦੀਪ ਜੋਗੇਵਾਲਾ, ਅਮਨਦੀਪ ਸ਼ੁਤਰਾਣਾ, ਡਾ. ਪ੍ਰੀਤਮ ਸਿੰਘ ਮੋਮੀਆਂ ,ਮੇਜਰ ਜੈਖਰ, ਸੁਖਵਿੰਦਰ ਸ਼ੁਤਰਾਣਾ ਅਨਮੋਲਪ੍ਰੀਤ ਪਾਤੜਾਂ, ਸੰਦੀਪ ਕਕਰਾਲਾ, ਸੁਰਜੀਤ ਕਕਰਾਲਾ ਆਦਿ ਮੌਜੂਦ ਸਨ।