17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਹੇਰਾਂ ਤੋਂ ਅਗਲੇ ਪੜਾਅ ਲਈ ਰਵਾਨਾ

Ad Position 21
No active advertisement
ਅਜੀਤ ਡੈਸਕ 03-01-2026

• ਦਸਵੇਂ ਪਾਤਿਸ਼ਾਹ ਜੀ ਵਲੋਂ ਸਰਬੰਸ ਵਾਰਨ ਨੂੰ ਭੁਲਾਇਆ ਨਹੀਂ ਜਾ ਸਕਦਾ-ਭਾਈ ਕੁਲਵੰਤ ਸਿੰਘ ਲੱਖਾ
ਗੁਰੂਸਰ ਸੁਧਾਰ, 2 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਅਨੰਦਗੜ੍ਹ ਦਾ ਕਿਲਾ ਛੱਡਣ ਦੇ ਸਬੰਧ ਵਿਚ ਸੱਚਖੰਡ ਵਾਸੀ ਬਾਬਾ ਜੋਰਾ ਸਿੰਘ ਲੱਖਾ ਤੋਂ ਵਰੋਸਾਏ ਭਾਈ ਕੁਲਵੰਤ ਸਿੰਘ ਲੱਖਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ 31ਵੇਂ ਅਲੌਕਿਕ ਦਸਮੇਸ਼ ਪੈਦਲ ਮਾਰਚ ਰੂਪੀ ਵਿਸ਼ਾਲ ਨਗਰ ਕੀਰਤਨ ਰਾਤਰੀ ਵਿਸ਼ਰਾਮ ਉਪਰੰਤ ਅੱਜ ਪਿੰਡ ਹੇਰਾਂ ਤੋਂ ਅਗਲੇ ਪੜਾਅ ਲਈ ਰਵਾਨਾ ਹੋ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਸਿੰਘ ਸਾਹਿਬਾਨਾਂ ਦੀ ਯੋਗ ਅਗਵਾਈ ਵਿਚ ਦੇਰ ਰਾਤ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਦਸਵੀਂ ਪਿੰਡ ਹੇਰਾਂ ਵਿਖੇ ਪਹੁੰਚੇ ਇਸ ਵਿਸ਼ਾਲ ਪੈਦਲ ਮਾਰਚ ਤੇ ਨਗਰ ਕੀਰਤਨ ਦਾ ਮੈਨੇਜਰ ਨਿਰਭੈ ਸਿੰਘ ਚੀਮਨਾ ਤੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਭਰਵਾਂ ਸਵਾਗਤ ਕੀਤਾ | ਅੱਜ ਅਗਲੇ ਪੜਾਅ ਲਈ ਰਵਾਨਗੀ ਤੋਂ ਪਹਿਲਾਂ ਸੰਬੋਧਨ ਕਰਦਿਆਂ ਭਾਈ ਕੁਲਵੰਤ ਸਿੰਘ ਲੱਖਾ ਨੇ ਕਿਹਾ ਕਿ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਰਬੰਸ ਵਾਰਨ ਦੀ ਕੀਤੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਮੈਨੇਜਰ ਨਿਰਭੈ ਸਿੰਘ ਚੀਮਨਾ ਅਤੇ ਹੋਰਨਾਂ ਵਲੋਂ ਇਸ ਮੌਕੇ ਪੰਜ ਪਿਆਰੇ ਸਾਹਿਬਾਨ ਤੇ ਭਾਈ ਕੁਲਵੰਤ ਸਿੰਘ ਲੱਖਾ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ | ਇਸ ਮੌਕੇ ਜਥੇਦਾਰ ਕੇਵਲ ਸਿੰਘ ਬਾਦਲ, ਮੈਨੇਜਰ ਨਿਰਭੈ ਸਿੰਘ ਚੀਮਨਾ, ਪ੍ਰਧਾਨ ਦਰਸ਼ਨ ਸਿੰਘ, ਮਲਕੀਤ ਸਿੰਘ, ਹਰਦੇਵ ਸਿੰਘ ਮਲਾਇਆ ਵਾਲੇ, ਭਾਈ ਜਸਮੇਲ ਸਿੰਘ ਬੱਦੋਵਾਲ, ਹੈੱਡ ਗ੍ਰੰਥੀ ਭਾਈ ਜੈਪਾਲ ਸਿੰਘ, ਜਸਪਾਲ ਸਿੰਘ ਖ਼ਜ਼ਾਨਚੀ ਬਰਨਾਲਾ, ਈਸ਼ਰ ਸਿੰਘ ਸਟੋਰ ਕੀਪਰ, ਹਰਵਿੰਦਰ ਸਿੰਘ ਰਿਕਾਰਡ ਕੀਪਰ, ਸੁਖਦੇਵ ਸਿੰਘ ਸੁੱਖਾ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਜਗਪ੍ਰੀਤ ਸਿੰਘ ਸੁਖਾਣਾ, ਇੰਸਪੈਕਟਰ ਜਸਵੀਰ ਸਿੰਘ, ਕੰਵਲਜੀਤ ਸਿੰਘ, ਅਜੀਤਪਾਲ ਸਿੰਘ, ਕੁਲਵੰਤ ਸਿੰਘ, ਪ੍ਰਭਜੋਤ ਸਿੰਘ ਹੇਰਾਂ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | 

Ad Position 22
No active advertisement
ਪਿਛਲੀ ਖ਼ਬਰ ਪੰਥ ਤੇ ਪੰਜਾਬ ਦੇ ਭਲੇ ਲਈ ਹਊਮੈ ਦਾ ਤਿਆਗ ਕਰਕੇ ਪੰਥਕ ਏਕਤਾ ਜ਼ਰੂਰੀ-ਇਯਾਲੀ ਅਗਲੀ ਖ਼ਬਰ ਸਹਿਕਾਰੀ ਸਭਾ ਡੱਲਾ ਨੂੰ ਯੂਰੀਆ ਖਾਦ ਨਾ ਦਿੱਤੇ ਜਾਣ ਕਾਰਨ ਕਿਸਾਨਾਂ ਵਲੋਂ ਧਰਨਾ
Ad Position 24