ਮਾਨ ਸਰਕਾਰ ਵਲੋਂ ਪੱਤਰਕਾਰਾਂ ਖ਼ਿਲਾਫ਼ ਦਰਜ ਮਾਮਲਿਆਂ ਦੀ ਕੀਤੀ ਨਿੰਦਾ
ਸਿੱਧਵਾਂ ਬੇਟ, 2 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਪਿਛਲੇ ਦਿਨਾਂ ਤੋਂ ਪੰਥਕ ਏਕਤਾ ਲਈ ਯਤਨ ਕਰ ਰਹੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਲਾਗਲੇ ਪਿੰਡ ਜੰਡੀ ਦੀ ਮਹਿਲਾ ਸਰਪੰਚ ਬੀਬੀ ਅਮਰਜੀਤ ਕੌਰ ਛੀਨਾਂ, ਖੇਤੀਬਾੜੀ ਸਭਾ ਜੰਡੀ ਦੇ ਪ੍ਰਧਾਨ ਭਾਈ ਅਜਮੇਰ ਸਿੰਘ ਖ਼ਾਲਸਾ ਅਤੇ ਸਮੂਹ ਛੀਨਾਂ ਪਰਿਵਾਰ ਵਲੋਂ ਸਰਬੱਤ ਦੇ ਭਲੇ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਰਖਵਾਏ ਗਏ ਸ੍ਰੀ ਸਹਿਜ ਪਾਠਾਂ ਦੇ ਭੋਗਾਂ ਦੀ ਸਮਾਪਤੀ 'ਤੇ ਜੁੜੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਪੰਥ ਅਤੇ ਪੰਜਾਬ ਦੇ ਭਲੇ ਲਈ ਸਾਨੂੰ ਸਭ ਨੂੰ ਹਊਮੈ ਦਾ ਤਿਆਗ ਕਰੇ ਪੰਥਕ ਏਕਤਾ ਕਰ ਲੈਣੀ ਚਾਹੀਦੀ ਹੈ | ਉਨ੍ਹਾਂ ਆਖਿਆ ਕਿ ਪੰਥ ਸਿਰਫ਼ ਇਕ ਪਰਿਵਾਰ ਦਾ ਨਹੀਂ ਸਗੋਂ ਹਰ ਸਿੱਖ ਦਾ ਹੈ, ਪਰ ਕੁਝ ਲੋਕਾਂ ਨੇ ਆਪਣੇ ਸਿਆਸੀ ਹਿੱਤਾਂ ਨੂੰ ਮੁੱਖ ਰੱਖਕੇ ਪੰਥ ਦਾ ਜੋ ਨੁਕਸਾਨ ਕੀਤਾ ਉਸ ਦਾ ਖਮਿਆਜਾ ਹਰ ਸਿੱਖ ਭੁਗਤ ਰਿਹਾ ਹੈ | ਉਨ੍ਹਾਂ ਇਸ ਮੌਕੇ ਸੂਬਾ ਸਰਕਾਰ ਵਲੋਂ ਕੁਝ ਪੱਤਰਕਾਰਾਂ ਦੇ ਖ਼ਿਲਾਫ਼ ਦਰਜ ਕੀਤੇ ਮਾਮਲਿਆਂ ਦੀ ਵੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਆਖਿਆ ਕਿ ਸਮਾਂ ਗਵਾਹ ਹੈ ਕਿ ਕੋਈ ਵੀ ਪਾਰਟੀ ਜਾਂ ਧਿਰ ਪ੍ਰੈੱਸ ਦੀ ਆਜ਼ਾਦੀ ਨੂੰ ਦਬਾ ਕੇ ਸੱਤ੍ਹਾ 'ਤੇ ਕਾਬਜ਼ ਨਹੀਂ ਰਹਿ ਸਕਦੀ ਇਸ ਲਈ ਮਾਨ ਸਰਕਾਰ ਨੂੰ ਤੁਰੰਤ ਪੱਤਰਕਾਰਾਂ ਖ਼ਿਲਾਫ਼ ਦਰਜ ਮਾਮਲਿਆਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ | ਇਸ ਮੌਕੇ ਛੀਨਾਂ ਪਰਿਵਾਰ ਵਲੋਂ ਪ੍ਰਧਾਨ ਅਜਮੇਰ ਸਿੰਘ ਛੀਨਾਂ ਅਤੇ ਸਾਬਕਾ ਪੰਚ ਸੁਖਜੀਤ ਸਿੰਘ ਛੀਨਾਂ ਦੀ ਅਗਵਾਈ ਹੇਠ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਜ਼ਿਲ੍ਹਾ ਪ੍ਰੀਸਦ ਮੈਂਬਰ ਗੁਰਮੀਤ ਸਿੰਘ ਹਾਂਸ ਅਤੇ ਜ਼ੋਨ ਰਾਊਵਾਲ ਤੋਂ ਬਲਾਕ ਸੰਮਤੀ ਮੈਂਬਰ ਅਮਨਦੀਪ ਸਿੰਘ ਜੰਡੀ ਦਾ ਸਨਮਾਨ ਕਰਦਿਆਂ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਕਰਨੈਲ ਸਿੰਘ ਛੀਨਾਂ (ਅਮਰੀਕਾ), ਜਰਨੈਲ ਸਿੰਘ ਛੀਨਾਂ (ਅਮਰੀਕਾ), ਸਰਪੰਚ ਬੀਬੀ ਅਮਰਜੀਤ ਕੌਰ ਛੀਨਾਂ, ਸਾਬਕਾ ਚੇਅਰਮੈਨ ਵਰਦੀਪ ਸਿੰਘ ਸਲੇਮਪੁਰਾ, ਲਖਵਿੰਦਰ ਕੌਰ, ਕੁਲਦੀਪ ਕੌਰ, ਜਸਵਿੰਦਰ ਕੌਰ, ਮਨਜੀਤ ਸਿੰਘ ਮੰਨਾ, ਬਲਜੀਤ ਸਿੰਘ ਪੰਧੇਰ, ਜਗਦੇਵ ਸਿੰਘ ਸਿੱਧੂ, ਸੁਖਮਿੰਦਰ ਸਿੰਘ ਗਰੇਵਾਲ, ਸਾਬਕਾ ਸਰਪੰਚ ਜੋਗਿੰਦਰ ਸਿੰਘ ਰਾਊਵਾਲ, ਮਹਿਮਾ ਸਿੰਘ ਦਿਉ, ਸਰਪੰਚ ਸਿੰਗਾਰਾ ਸਿੰਘ ਭੁਮਾਲ, ਪੰਚ ਪਰਦੀਪ ਸਿੰਘ, ਸੁਖਦੀਪ ਸਿੰਘ ਕੁਲਾਰ, ਗੁਰਵੀਰ ਸਿੰਘ, ਕਮਲਪ੍ਰਤਿ ਸਿੰਘ, ਸਤਵੀਰ ਸਿੰਘ, ਅਮਰੀਕ ਸਿੰਘ, ਪੰਚ ਗੁਰਵੀਰ ਸਿੰਘ, ਕੁਲਜਿੰਦਰ ਸਿੰਘ, ਜਸਮੇਲ ਸਿੰਘ ਤਤਲਾ, ਸੁਖਦੇਵ ਸਿੰਘ ਗੋਰਸੀਆਂ, ਬਲਜੀਤ ਸਿੰਘ ਗੋਰਸੀਆਂ, ਸਾਬਕਾ ਸਰਪੰਚ ਕਰਮਜੀਤ ਸਿੰਘ ਮੁਦਾਰਪੁਰਾ, ਮਨਪ੍ਰੀਤ ਸਿੰਘ ਹੈਪੀ, ਡਾ: ਬਲਬੀਰ ਸਿੰਘ, ਪਲਵਿੰਦਰ ਸਿੰਘ ਤਤਲਾ, ਅਮਰੀਕ ਸਿੰਘ ਦਿਉਲ, ਸੁਖਮਿੰਦਰ ਸਿੰਘ ਪੈਂਟਾ, ਕੁਲਦੀਪ ਸਿੰਘ ਹੀਰੋ, ਸਤਵਿੰਦਰ ਸਿੰਘ ਗਰੇਵਾਲ, ਬਲਦੇਵ ਸਿੰਘ ਦਲੀਪ ਸਿੰਘ, ਹਰਜਿੰਦਰ ਸਿੰਘ ਗਰੇਵਾਲ, ਚੰਦ ਸਿੰਘ, ਰੇਸ਼ਮ ਸਿੰਘ, ਫੂਲਾ ਸਿੰਘ, ਜਗਰੂਪ ਸਿੰਘ, ਗੁਰਬਖਸ਼ ਸਿੰਘ, ਬਰਿੰਦਰ ਸਿੰਘ, ਕੁਲਦੀਪ ਸਿੰਘ, ਸਾਬਕਾ ਸਰਪੰਚ ਲਾਲ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਦਵਿੰਦਰ ਸਿੰਘ ਪੱਪੂ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਈਸ਼ਵਰ ਸਿੰਘ, ਜਸਪਾਲ ਸਿੰਘ ਆਦਿ ਤੋਂ ਇਲਾਵਾ ਕਈ ਹੋਰ ਲੋਕਾਂ ਨੇ ਹਾਜ਼ਰੀ ਭਰੀ |
ਪੰਥ ਤੇ ਪੰਜਾਬ ਦੇ ਭਲੇ ਲਈ ਹਊਮੈ ਦਾ ਤਿਆਗ ਕਰਕੇ ਪੰਥਕ ਏਕਤਾ ਜ਼ਰੂਰੀ-ਇਯਾਲੀ
ਅਜੀਤ ਡੈਸਕ
03-01-2026