12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬਾਬਾ ਹੁਕਮ ਦਾਸ ਕਲੱਬ ਸਲੇਮਪੁਰਾ ਵਲੋਂ ਕਰਵਾਏ ਇਕ ਰੋਜ਼ਾ ਕਬੱਡੀ ਖੇਡ ਮੇਲੇ ਦੌਰਾਨ ਫਾਈਨਲ 'ਚ ਕਾਉਂਕੇ ਕਲਾਂ ਨੇ ਸ਼ੇਰਪੁਰ ਕਲਾਂ ਨੂੰ ਹਰਾਇਆ

Ad Position 21
No active advertisement
ਅਜੀਤ ਡੈਸਕ 04-01-2026
ਸਿੱਧਵਾਂ ਬੇਟ, 3 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਸਲੇਮਪੁਰਾ ਦੇ ਬਾਬਾ ਹੁਕਮ ਦਾਸ ਖੇਡ ਸਟੇਡੀਅਮ ਵਿਖੇ ਪਿੰਡ ਦੀ ਬਾਬਾ ਹੁਕਮ ਦਾਸ ਕਲੱਬ ਵਲੋਂ ਇਕ ਰੋਜ਼ਾ ਖੇਡ ਮੇਲਾ ਕਰਵਾਇਆ ਗਿਆ | ਜਿਸ ਵਿਚ ਕਬੱਡੀ 70 ਕਿੱਲੋ ਵਰਗ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਪਿੰਡ ਕਾਉਂਕੇ ਕਲਾਂ, ਚੂਹੜਚੱਕ, ਸ਼ੇਰਪੁਰ ਕਲਾ, ਜਾਂਗਪੁਰ, ਗਾਲਿਬ ਕਲਾਂ, ਲੋਪੋ, ਸਿੱਧਵਾਂ ਬੇਟ, ਸਦਰਪੁਰਾ, ਮਲਸੀਹਾਂ ਭਾਈਕੇ ਅਤੇ ਸਲੇਮਪੁਰਾ ਦੀਆਂ ਟੀਮਾਂ ਨੇ ਭਾਗ ਲਿਆ | ਜਿੰਨ੍ਹਾਂ ਵਿਚ ਦਿਲਕਸ਼ ਅਤੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ | ਜਦਕਿ ਫਾਈਨਲ ਮੈਚ ਪਿੰਡ ਕਾਉਂਕੇ ਕਲਾਂ ਦੀ ਟੀਮ ਨੇ ਪਿੰਡ ਸ਼ੇਰਪੁਰਾ ਦੀ ਟੀਮ ਨੂੰ ਫਸਵੇਂ ਮੁਕਾਬਲੇ ਵਿਚ ਚਿੱਤ ਕਰਕੇ ਕੇ ਆਪਣੀ ਝੋਲੀ ਪਾਇਆ | ਇਸ ਦੌਰਾਨ ਮੀਤਾ ਕਾਉਂਕੇ ਕਲਾਂ ਨੂੰ ਖੇਡ ਮੇਲੇ ਦਾ ਵਧੀਆ ਧਾਵੀ ਅਤੇ ਅਰਸ਼ ਸ਼ੇਰਪੁਰਾ ਨੂੰ ਵਧੀਆ ਜਾਫ਼ੀ ਦੇ ਖਿਤਾਬ ਨਾਲ ਨਿਵਾਜਿਆ ਗਿਆ | ਫਾਈਨਲ ਦੀ ਜੇਤੂ ਟੀਮ ਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ ਨੇ 7100 ਦੀ ਨਕਦ ਰਾਸ਼ੀ ਅਤੇ ਉੱਪ ਜੇਤੂ ਟੀਮ ਨੂੰ ਬਲਾਕ ਸੰਮਤੀ ਮੈਂਬਰ ਮਨਦੀਪ ਕੌਰ ਦੇ ਪਤੀ ਅਰਸ਼ਪ੍ਰੀਤ ਸਿੰਘ ਥਿੰਦ ਨੇ 6100 ਰੁਪਏ ਦੀ ਨਕਦ ਰਾਸ਼ੀ ਨਾਲ ਨਿਵਾਜਿਆ | ਜਦਕਿ ਗੁਰਮੀਤ ਸਿੰਘ ਹਾਂਸ ਵਲੋਂ ਖਿਡਾਰੀਆਂ ਲਈ ਲੰਗਰ ਦੀ ਸੇਵਾ ਵੀ ਕੀਤੀ ਗਈ | ਉਨ੍ਹਾਂ ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਸਮੇਂ ਨੌਜਵਾਨਾਂ ਨੂੰ ਆਪਣੀ ਮਾਂ ਖੇਡ ਕਬੱਡੀ ਵੱਲ ਮੁੜ ਮੁੜਣ ਦੀ ਅਪੀਲ ਕਰਦੇ ਹੋਏ ਆਖਿਆ ਕਿ ਇਸ ਖੇਡ ਸਟੇਡੀਅਮ ਵਿਚ ਹਰ ਸਾਲ ਕਬੱਡੀ ਖੇਡ ਮੇਲਾ ਕਰਵਾ ਕੇ ਨਾਮਵਰ ਖੇਡ ਟੀਮਾਂ ਨੂੰ ਵੀ ਬੁਲਾਇਆ ਜਾਵੇਗਾ | ਇਸ ਮੌਕੇ ਸਾਬਕਾ ਚੇਅਰਮੈਨ ਵਰਦੀਪ ਸਿੰਘ ਦੀਪਾ ਸਲੇਮਪੁਰਾ ਅਤੇ ਨੰਬਰਦਾਰ ਹਰਿੰਦਰ ਸਿੰਘ ਕਾਕਾ ਨੇ ਵੀ ਕਲੱਬ ਨੂੰ ਆਪਣਾ ਬਣਦਾ ਸਹਿਯੋਗ ਦੇਣ ਦੀ ਗੱਲ ਕਹੀ | ਖੇਡ ਮੇਲੇ ਦੀ ਕੁਮੈਂਟਰੀ ਨਿਆਮਤ ਅਲੀ ਸਿੱਧਵਾਂ ਬੇਟ ਅਤੇ ਅਵਤਾਰ ਸਿੰਘ ਤਾਰੀ ਨੇ ਜਦਕਿ ਰੈਫਰੀ ਦੀ ਭੂਮਿਕਾ ਕਬੀਰ ਸਿੰਘ ਖੰਡਾ, ਤਰਲੋਚਨ ਸਿੰਘ ਤੋਚਾ ਅਤੇ ਬੁੱਧ ਸਿੰਘ ਨੇ ਬਿਨਾਂ ਪੱਖਪਾਤ ਤੋਂ ਬਾਖੂਬੀ ਨਿਭਾਈ | ਇਸ ਮੌਕੇ ਪਰਮਜੀਤ ਸਿੰਘ ਧਾਲੀਵਾਲ, ਕਾਕਾ ਤੂਰ, ਤਰਲੋਚਣ ਸਿੰਘ, ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਲਾਡੀ, ਹਾਕਮ ਸਿੰਘ ਹੈਪੀ, ਭਵਨਜੀਤ ਸਿੰਘ ਮਨੀ, ਕੁਲਵਿੰਦਰ ਸਿੰਘ ਘੁੱਗਾ, ਦੀਪਕ ਸਿੰਘ ਦੀਪੂ, ਸਿਮਰਨਦੀਪ ਸਿੰਘ ਸਿੰਮਾ, ਮੋਰਾ ਚੌਧਰੀ, ਮਨਪ੍ਰੀਤ ਸਿੰਘ ਮਨੀ, ਗਗਨਪ੍ਰੀਤ ਸਿੰਘ ਸਿੱਧੂ, ਇੰਦਰਪਾਲ ਸਿੰਘ ਪਾਲਾ, ਗੁਰਿੰਦਰ ਵਿੱਕੀ (ਸਾਰੇ ਕਮੇਟੀ
Ad Position 22
No active advertisement
ਪਿਛਲੀ ਖ਼ਬਰ ਰਾਜ ਤੇ ਕੇਂਦਰ ਦੋਵੇਂ ਸਰਕਾਰਾਂ ਪੰਜਾਬ ਦੀ ਬਿਹਤਰੀ ਲਈ ਸੰਜੀਦਾ ਨਹੀਂ-ਮਲਕੀਤ ਸਿੰਘ ਦਾਖਾ ਅਗਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਵਿਖੇ ਸਾਲਾਨਾ ਜੋੜ ਮੇਲੇ ਦੌਰਾਨ 'ਦਸਤਾਰਾਂ ਦੇ ਲੰਗਰ' ਲਗਾਏ
Ad Position 24