ਰਾਏਕੋਟ, 4 ਜਨਵਰੀ (ਸੁਸ਼ੀਲ)-ਨਜ਼ਦੀਕੀ ਪਿੰਡ ਭੈਣੀ ਦਰੇੜਾ ਦੇ ਜਸਵੰਤ ਸਿੰਘ ਕਾਕਾ ਨੇ 'ਆਪ' ਨੂੰ ਛੱਡ ਕੇ ਅੱਜ ਕਾਂਗਰਸ ਦਾ ਹੱਥ ਫੜ੍ਹ ਲਿਆ ਹੈ | ਪਿੰਡ ਦੇ ਮੋਹਤਵਰ 'ਆਪ' ਆਗੂ ਜਸਵੰਤ ਸਿੰਘ ਕਾਕਾ ਨੂੰ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਤੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਵਲੋਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ | ਇਸ ਮੌਕੇ ਭੈਣੀ ਦਰੇੜਾ ਦੇ ਕਾਂਗਰਸੀ ਆਗੂ ਪ੍ਰਭਜੋਤ ਸਿੰਘ, ਬੂਟਾ ਸਿੰਘ ਪੰਚ ਤੇ ਬਲਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਜਸਵੰਤ ਸਿੰਘ ਕਾਕਾ ਨੇ ਲੰਬਾ ਸਮਾਂ 'ਆਪ' ਲਈ ਕੰਮ ਕੀਤਾ ਹੈ ਅਤੇ ਜ਼ਮੀਨ ਨਾਲ ਜੁੜਿਆ ਆਗੂ ਹੈ | ਉਸਨੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਵਲੋਂ ਕੀਤੇ ਜਾ ਰਹੇ ਕੰਮਾਂ ਤੇ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ | ਇਸ ਮੌਕੇ ਓ.ਐੱਸ.ਡੀ ਜਗਪ੍ਰੀਤ ਸਿੰਘ ਬੁੱਟਰ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਪ੍ਰਭਦੀਪ ਸਿੰਘ ਨਾਰੰਗਵਾਲ, ਬਲਾਕ ਸੰਮਤੀ ਮੈਂਬਰ ਪ੍ਰਦੀਪ ਸਿੰਘ ਗਰੇਵਾਲ, ਸਤਪਾਲ ਸਿੰਘ, ਨਰਾਇਣ ਦੱਤ ਕੌਸ਼ਿਕ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਤਲਵੰਡੀ, ਮੇਜਰ ਸਿੰਘ ਧੂਰਕੋਟ, ਬੰਟੀ ਅੱਚਰਵਾਲ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਬੋਪਾਰਾਏ ਤੇ ਹੋਰ ਹਾਜ਼ਰ ਸਨ |