15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਦਲਜੀਤ ਸਿੰਘ/ਬਲਵੰਤ ਸਿੰਘ ਧਨੋਆ ਨੂੰ ਸਦਮਾ, ਮਾਤਾ ਰਜਿੰਦਰ ਕੌਰ ਮੁੱਲਾਂਪੁਰ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 05-01-2026
ਮੁੱਲਾਂਪੁਰ-ਦਾਖਾ, 4 ਜਨਵਰੀ (ਧਾਲੀਵਾਲ)-ਟਰਾਸਪੋਰਟ ਵਿੰਗ ਕਾਂਗਰਸ ਪੰਜਾਬ ਲਈ ਜਨਰਲ ਸਕੱਤਰ ਬਲਵੰਤ ਸਿੰਘ ਧਨੋਆ, ਦਲਜੀਤ ਸਿੰਘ ਧਨੋਆ ਚਾਰਟਿਡ ਅਕਾਊਟੈਟ (ਸੀ.ਏ.) ਸਰੀ ਕਨੇਡਾ ਸਮੂਹ ਧਨੋਆ ਪਰਿਵਾਰ ਮੁੱਲਾਂਪੁਰ ਨੂੰ ਉਦੋਂ ਅਸਹਿ ਸਦਮਾ ਲੱਗਾ, ਜਦ ਪਰਿਵਾਰ ਮੁਖੀ ਬੇਬੇ ਰਜਿੰਦਰ ਕੌਰ ਧਨੋਆ ਪਤਨੀ ਸਵ: ਮਹਾਂ ਸਿੰਘ ਧਨੋਆ ਟ੍ਰਾਂਸਪੋਟਰ ਅਕਾਲ ਚਲਾਣਾ ਕਰ ਗਈ | ਮਾਤਾ ਰਜਿੰਦਰ ਕੌਰ ਦੇ ਅਕਾਲ ਚਲਾਣਾ 'ਤੇ ਧਨੋਆ ਨਿਵਾਸ ਪਿੰਡ ਮੁੱਲਾਂਪੁਰ ਬਲਵੰਤ ਸਿੰਘ ਧਨੋਆ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਹਾਊਸਫੈੱਡ ਪੰਜਾਬ ਦੇ ਸਾਬਕਾ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ, ਜਗਦੀਪ ਸਿੰਘ ਸਿੱਧ, ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਜੱਥੇਦਾਰ ਮੱਘਰ ਸਿੰਘ ਬੜੈਚ, ਮਾਰਕਫੈੱਡ ਪੰਜਾਬ ਡਾਇਰੈਕਟਰ ਕਰਨੈਲ ਸਿੰਘ ਗਿੱਲ, ਸਾਬਕਾ ਸਰਪੰਚ ਸਾਧੂ ਸਿੰਘ ਕਲੇਰ, ਮੈਂਬਰ ਬਲਾਕ ਸੰਮਤੀ ਮਨਵੀਰ ਸਿੰਘ ਮੁੱਲਾਂਪੁਰ, ਨਗਰ ਕੌਸ਼ਲ ਦੇ ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਗੁਰੂ ਘਰ ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਪ੍ਰਧਾਨ ਮਨਿੰਦਰ ਸਿੰਘ ਗਿੱਲ ਭਰੋਵਾਲ ਖੁਰਦ, ਹਰਵੀਰ ਸਿੰਘ ਇਯਾਲੀ, ਹੋਰਨਾਂ ਦੁੱਖ ਪ੍ਰਗਟਾਇਆ | ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਇੰਚਾਰਜ) ਹਲਕਾ ਦਾਖਾ ਕੈਪਟਨ ਸੰਦੀਪ ਸੰਧੂ ਵਲੋਂ ਬਲਵੰਤ ਸਿੰਘ ਧਨੋਆ ਦੀ ਮਾਤਾ ਸਰਦਾਰਨੀ ਰਜਿੰਦਰ ਕੌਰ ਦੇ ਅਕਾਲ ਚਲਾਣਾ 'ਤੇ ਮਾਤਾ ਦੇ ਸਪੁੱਤਰ ਬਲਵੰਤ ਸਿੰਘ, ਦਲਜੀਤ ਸਿੰਘ, ਧੀ ਜਸਪਾਲ ਕੌਰ ਗਿੱਲ ਨਾਲ ਫੋਨ 'ਤੇ ਦੁੱਖ ਸਾਂਝਾ ਕੀਤਾ | ਮਾਤਾ ਦੇ ਪੋਤਰੇ ਹਰਜੋਤ ਸਿੰਘ, ਰਹਿਮਤ ਸਿੰਘ, ਹਰਮਨਦੀਪ ਸਿੰਘ, ਗਗਨਜੀਤ ਸਿੰਘ ਅਨੁਸਾਰ ਉਨ੍ਹਾਂ ਦੀ ਦਾਦਾ ਮਾ. ਰਜਿੰਦਰ ਕੌਰ ਧਨੋਆ ਨਮਿੱਤ ਆਰੰਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ ਅੰਤਿਮ ਅਰਦਾਸ ਦਿਨ ਮੰਗਲਵਾਰ, 6 ਜਨਵਰੀ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਂਪੁਰ (ਲੁਧਿ:) ਵਿਖੇ ਦੁਪਹਿਰ 1 ਵਜੇ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦੀ ਤਰਜ਼ 'ਤੇ ਬੰਦੀ ਸਿੰਘਾਂ ਦੀ ਰਿਹਾਈ ਵੀ ਹੋਵੇੇ-ਸੰਤ ਜਸਦੇਵ ਸਿੰਘ ਲੋਹਟਬੱਦੀ ਅਗਲੀ ਖ਼ਬਰ 'ਆਪ' ਸਰਕਾਰ ਪੱਤਰਕਾਰਾਂ 'ਤੇ ਝੂਠੇ ਪਰਚੇ ਦਰਜ ਕਰਕੇ ਸੱਚ ਦੀ ਆਵਾਜ਼ ਦਬਾ ਨਹੀਂ ਸਕੇਗੀ-ਖ਼ਾਲਸਾ
Ad Position 24