15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦੀ ਤਰਜ਼ 'ਤੇ ਬੰਦੀ ਸਿੰਘਾਂ ਦੀ ਰਿਹਾਈ ਵੀ ਹੋਵੇੇ-ਸੰਤ ਜਸਦੇਵ ਸਿੰਘ ਲੋਹਟਬੱਦੀ

Ad Position 21
No active advertisement
ਅਜੀਤ ਡੈਸਕ 05-01-2026
ਲੋਹਟਬੱਦੀ, 4 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਬੰਦੀ ਸਿੰਘਾਂ ਦੀ ਰਿਹਾਈ ਵੱਲ ਕੋਈ ਧਿਆਨ ਨਾ ਦੇ ਕੇ ਵੱਖ-ਵੱਖ ਸੰਗੀਨ ਅਪਰਾਧਾਂ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰਾਂ ਵਲੋਂ ਵਾਰ-ਵਾਰ ਪੈਰੋਲ 'ਤੇ ਰਿਹਾਅ ਕਰਕੇ ਖੁੱਲ੍ਹਾ ਛੱਡਣ ਕਾਰਨ ਸਿੱਖ ਕੌਮ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸੰਨ 2007 ਤੋਂ 2017 ਤੱਕ ਸਿੱਖੀ ਸਿਧਾਂਤਾਂ ਖ਼ਿਲਾਫ਼ ਕੋਝੀਆਂ ਹਰਕਤਾਂ ਕਰਨ ਅਤੇ ਔਰਤ ਜਾਤੀ ਦਾ ਅਪਮਾਨ ਕਰਨ ਵਾਲੇ ਡੇਰਾ ਮੁਖੀ ਨੂੰ ਕਰੀਬ 14ਵੀਂ ਵਾਰ ਜੇਲ੍ਹ ਤੋਂ ਪੈਰੋਲ ਦਿੱਤੀ ਜਾਣ ਦੀ ਕਾਰਵਾਈ ਹਰ ਭਾਰਤੀ ਨੂੰ ਹੈਰਾਨ ਕਰਨ ਵਾਲੀ ਹੀ ਨਹੀਂ ਸਗੋਂ ਇਸ ਨੂੰ ਸਿੱਖ ਕੌਮ ਦਾ ਅਪਮਾਨ ਮੰਨਿਆ ਜਾ ਰਿਹਾ ਹੈ | ਇਹ ਵਿਚਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਨਿਰਮਲੇ ਸੰਪਰਦਾਇ ਦੇ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ (ਸੰਚਾਲਕ ਗੁਰਦੁਆਰਾ ਬਾਬਾ ਬੁੱਢਾ ਸਰ ਲੋਹਟਬੱਦੀ) ਵਾਲਿਆਂ ਨੇ ਪ੍ਰਗਟ ਕੀਤੇ | ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਵੀ ਰਾਜਸੀ ਲੋਕਾਂ ਨੇ ਇਸ ਮਾਮਲੇ 'ਚ ਅਣ-ਗਹਿਲੀ ਕੀਤੀ ਹੈ ਉਨ੍ਹਾਂ ਨੂੰ ਆਪਣਾ ਰਾਜ ਭਾਗ ਗੁਆ ਕੇ ਹਾਸ਼ੀਏ 'ਤੇ ਆਉਣਾ ਪਿਆ ਹੈ | ਉਨ੍ਹਾਂ ਤੋਂ ਇਲਾਵਾ ਮਹੰਤ ਰੇਸ਼ਮ ਸਿੰਘ ਪਟਿਆਲਾ ਮੁਖੀਏ ਸ੍ਰੀ ਮਹੰਤ ਪੰਚਾਇਤੀ ਅਖਾੜਾ, ਸ੍ਰੀ ਮਹੰਤ ਸੰਤ ਕਸ਼ਮੀਰ ਸਿੰਘ ਸੇਖਵਾਂ, ਸੰਤ ਕਮਲਜੀਤ ਸਿੰਘ ਸੁਖਾ ਨੰਦ, ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਸੰਤ ਚਮਕੌਰ ਸਿੰਘ ਲੋਹਗੜ੍ਹ, ਸੰਤ ਬਲਜਿੰਦਰ ਸਿੰਘ ਕਾਉਂਕੇ, ਸੰਤ ਹਰਬੰਸ ਸਿੰਘ ਸੰਦੌੜ, ਰਾਗੀ ਦਰਬਾਰਾ ਸਿੰਘ, ਰਾਗੀ ਭਰਪੂਰ ਸਿੰਘ, ਕੈਪਟਨ ਦਰਬਾਰਾ ਸਿੰਘ ਆਦਿ ਨੇ ਡੇਰਾ ਸਿਰਸਾ ਮੁਖੀ ਦੀ ਪੈਰੋਲ ਨੂੰ ਗਲਤ ਕਰਾਰ ਦਿੰਦਿਆਂ ਸਾਲਾਂ ਬੱਧੀ ਜੇਲ੍ਹਾਂ 'ਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਪੁਰਜ਼ੋਰ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪੰਜੂਆਣਾ ਸਾਹਿਬ ਪਾਤਿਸ਼ਾਹੀ 10ਵੀਂ ਪਿੰਡ ਲੰਮਾ-ਜੱਟਪੁਰਾ ਦੇ ਸਾਲਾਨਾ ਜੋੜ ਮੇਲੇ ਦੀਆਂ ਤਾਰੀਕਾਂ ਦਾ ਐਲਾਨ ਅਗਲੀ ਖ਼ਬਰ ਦਲਜੀਤ ਸਿੰਘ/ਬਲਵੰਤ ਸਿੰਘ ਧਨੋਆ ਨੂੰ ਸਦਮਾ, ਮਾਤਾ ਰਜਿੰਦਰ ਕੌਰ ਮੁੱਲਾਂਪੁਰ ਦਾ ਦਿਹਾਂਤ
Ad Position 24