ਰਾਏਕੋਟ, 6 ਜਨਵਰੀ (ਸੁਸ਼ੀਲ)-ਯੰਗ ਸਪੋਰਟਸ ਕਲੱਬ ਰਾਏਕੋਟ ਵਲੋਂ ਕਲੱਬ ਪ੍ਰਧਾਨ ਬੂਟਾ ਸਿੰਘ ਛਾਪਾ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਪੰਜਾਬੀ ਵੀਰਾਂ ਦੇ ਸਹਿਯੋਗ ਨਾਲ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕਰਵਾਇਆ ਗਿਆ 22ਵਾਂ ਸਲਾਨਾ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਇਸ ਖੇਡ ਮੇਲੇ ਦੇ ਆਖ਼ਰੀ ਦਿਨ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਉਚੇਚੇ ਤੌਰ ਤੇ ਹਾਜ਼ਰੀ ਲਗਾਵਾਈ ਗਈ , ਉਨ੍ਹਾਂ ਤੋਂ ਇਲਾਵਾ ਸਾਬਕਾ ਸੰਸਦੀ ਸਕੱੱਤਰ ਬਿਕਰਮਜੀਤ ਸਿੰਘ ਖਾਲਸਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱੱਲਾ ਅਤੇ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਤੋਂ ਇਲਾਵਾ ਇਲਾਕੇ ਦੀਆਂ ਹੋਰ ਕਈ ਮੋੋਹਤਬਰ ਸ਼ਖ਼ਸੀਅਤਾਂ ਵਲੋਂ ਸ਼ਮੂਲੀਅਤ ਕੀਤੀ ਗਈ | ਟੂਰਨਾਮੈਂਟ ਦੇ ਆਖ਼ਰੀ ਦਿਨ ਖੇਡੇ ਗਏ ਨਿਰੋਲ ਕਬੱਡੀ ਓਪਨ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਰੌਂਤਾ ਪਿੰਡ ਦੀ ਟੀਮ ਨੇ ਲੌਂਗੋਵਾਲ ਦੀ ਟੀਮ ਨੂੰ ਹਰਾ ਕੇ ਹਾਸਲ ਕੀਤਾ | ਜੇਤੂ ਟੀਮ ਨੂੰ 61 ਹਜ਼ਾਰ ਅਤੇ ਉਪਜੇਤੂ ਟੀਮ ਨੂੰ 41 ਹਜ਼ਾਰ ਦੇ ਇਨਾਮ ਤੋਂ ਇਲਾਵਾ ਸਰਬੋਤਮ ਧਾਵੀ ਅਤੇ ਜਾਫ਼ੀ ਨੂੰ ਐਲਸੀਡੀ ਇਨਾਮ ਵਜ਼ੋਂ ਦਿੱਤੀਆਂ ਗਈਆਂ | ਦੇਰ ਰਾਤ ਤੱਕ ਖੇਡੇ ਗਏ ਕਬੱਡੀ ਓਪਨ (ਤਿੰਨ ਖਿਡਾਰੀ ਬਾਹਰੋਂ) ਦੇ ਇਕ ਰੋਮਾਂਚਕ ਮੁਕਾਬਲੇ ਵਿੱਚ ਡੱਗੋ ਰੋੋਮਾਣਾ ਦੀ ਟੀਮ ਨੇ ਦੋ ਲੱਖ ਨਗਦ ਦਾ ਪਹਿਲਾ ਇਨਾਮ ਜਿੱਤਿਆ ਜਦਕਿ ਸੀਹਾਂਦੌਦ ਦੀ ਟੀਮ ਦੂਜੇ ਨੰਬਰ 'ਤੇ ਰਹਿ ਕੇ ਇੱਕ ਲੱਖ ਦੇ ਇਨਾਮ ਦੀ ਹੱਕਦਾਰ ਬਣੀ | ਇਸ ਮੁਕਾਬਲੇ ਵਿਚ ਸੀਰਾ ਚੱਕ ਅਲੀ ਸ਼ੇਰ ਨੂੰ ਸਰਬੋਤਮ ਧਾਵੀ ਅਤੇ ਸ਼ਰਨਾ ਡੱਗੋ ਰੋਮਾਣਾ ਨੂੰ ਸਰਬੋਤਮ ਜਾਫ਼ੀ ਐਲਾਨ ਕੇ 1-1 ਲੱਖ ਦੇ ਇਨਾਮ ਨਾਲ ਨਵਾਜਿਆ ਗਿਆ | ਟੂਰਨਾਮੈਂਟ ਦੇ ਸਫ਼ਲ ਆਯੋਜਨ ਲਈ ਕਲੱਬ ਪਰਧਾਨ ਬੂਟਾ ਸਿੰਘ ਛਾਪਾ ਨੇ ਪੁਲਿਸ ਪ੍ਰਸ਼ਾਸਨ, ਸਹਿਯੋਗੀ ਸੱੱਜਣਾਂ ਅਤੇ ਪ੍ਰਵਾਸੀ ਵੀਰਾਂ ਸਮੇਤ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਚੇਅਰਮਨ ਗੁਰਮਿੰਦਰ ਸਿੰਘ ਤੂਰ, ਬਿੰਦਰਜੀਤ ਸਿੰਘ ਗਿੱਲ, ਟਰੱਕ ਯੂਨੀਅਨ ਪ੍ਰਧਾਨ, ਦਵਿੰਦਰ ਸਿੰਘ ਬੱਸੀਆਂ, ਮੋਹਣੀ ਕੈਨੇਡਾ, ਰਾਜਾ ਗਰੇਵਾਲ, ਸਰਬਜੀਤ ਸਿੰਘ ਰਾਏ, ਅਮਰਜੀਤ ਸਿੰਘ ਗਰੇਵਾਲ, ਹਰਕੰਵਲ ਸਿੰਘ, ਗੁਰਿੰਦਰ ਸਿੰਘ ਕਾਲੀ, ਬਾਬਾ ਦਰਬਾਰਾ ਸਿੰਘ, ਬਾਬਾ ਅਵਤਾਰ ਸਿੰਘ, ਰਵਿੰਦਰ ਸਿੰਘ, ਸੰਤਾ ਸਿੰਘ, ਜਗਤਾਰ ਸਿੰਘ ਸੰਤ, ਵਰਿੰਦਰ ਕੁਮਾਰ ਕਾਲਾ, ਭੁਪਿੰਦਰ ਸਿੰਘ ਗਰੇਵਾਲ, ਇੰਦਰਜੀਤ ਸਿੰਘ ਗਿੱਲ, ਨਿੱਕਾ ਗਰੇਵਾਲਸ ਗੁਰਜੀਤ ਸਿੰਘ, ਬਲਵੀਰ ਸਿੰਘ ਗੋਂਦਵਾਲ, ਰਾਜਾ ਪ੍ਰਾਪਰਟੀ ਡੀਲਰ, ਬਲਵੀਰ ਸਿੰਘ ਗੋਂਦਵਾਲ ਅਮਨਾ ਅਮਰੀਕਾ, ਨਿੱਕਾ ਟਰਾਫ਼ੀਆਂ ਵਾਲਾ, ਜਗਦੀਪ ਸਿੰਘ ਦਿਉਲ, ਜਸਪ੍ਰੀਤ ਸਿੰਘ, ਸੀਨੀਅਰ ਕੁਮੈਂਟੇਟੇਰ ਰਵਿੰਦਰ ਸਿੰਘ ਦੱਦਾਹੂਰ, ਕਮਮੈਂਟੇਟਰ ਗੁਰਪ੍ਰੀਤ ਸਿੰਘ ਸਹਿਬਾਜ਼ਪੁਰਾ ਸਮੇਤ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਮੌਜੂਦ ਸਨ |