28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਦਾਖਾ ਹਾਈਟੈੱਕ ਖੇਡ ਗਰਾਊਂਡ ’ਚ ਅੰਤਰ-ਜ਼ਿਲ੍ਹਾ ਪ੍ਰਾਇਮਰੀ ਖੇਡ ਮੁਕਾਬਲੇ ਕਰਵਾਏ ਫੁੱਟਬਾਲ ਲੜਕੀਆਂ ’ਚ ਸੰਗਰੂਰ ਤੇ ਲੜਕਿਆਂ ’ਚ ਪਟਿਆਲਾ ਜ਼ਿਲ੍ਹਾ ਟੀਮਾਂ ਰਹੀਆਂ ਜੇਤੂ

ਮੁੱਲਾਂਪੁਰ-ਦਾਖਾ, 28 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪ੍ਰਾਇਮਰੀ ਸਕੂਲਾਂ ਦੇ ਅੰਤਰ-ਜ਼ਿਲ੍ਹਾ ਖੇਡ ਮੁਕਾਬਲੇ ਅੱਜ ਹਾਈਟੈੱਕ ਖੇਡ ਗਰਾਊਂਡ ਦਾਖਾ ਵਿਖੇ ਸਮਾਪਤ ਹੋਏ। ਅੰਤਰ ਜਿਲ੍ਹਾ ਕੁਸ਼ਤੀਆਂ 25 ਕਿਲੋ ਭਾਰ ਵਰਗ ਵਿਚ ਸੰਗਰੂਰ ਜਿਲ੍ਹੇ ਦਾ ਪਹਿਲਵਾਨ ਵਿਨੀਤ ਸਿੰਘ ਜੇਤੂ, ਅਖਿਲ ਅੰਮ੍ਰਿਤਸਰ ਉਪ ਜੇਤੂ ਤੇ ਜਸਕਰਨ ਸਿੰਘ ਮਾਨਸਾ ਤੀਸਰਾ ਸਥਾਨ ਲਿਆ।

Ad Position 21
No active advertisement
ਅਜੀਤ ਡੈਸਕ 29-11-2026
ਮੁੱਲਾਂਪੁਰ-ਦਾਖਾ, 28 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪ੍ਰਾਇਮਰੀ ਸਕੂਲਾਂ ਦੇ ਅੰਤਰ-ਜ਼ਿਲ੍ਹਾ ਖੇਡ ਮੁਕਾਬਲੇ ਅੱਜ ਹਾਈਟੈੱਕ ਖੇਡ ਗਰਾਊਂਡ ਦਾਖਾ ਵਿਖੇ ਸਮਾਪਤ ਹੋਏ। ਅੰਤਰ ਜਿਲ੍ਹਾ ਕੁਸ਼ਤੀਆਂ 25 ਕਿਲੋ ਭਾਰ ਵਰਗ ਵਿਚ ਸੰਗਰੂਰ ਜਿਲ੍ਹੇ ਦਾ ਪਹਿਲਵਾਨ ਵਿਨੀਤ ਸਿੰਘ ਜੇਤੂ, ਅਖਿਲ ਅੰਮ੍ਰਿਤਸਰ ਉਪ ਜੇਤੂ ਤੇ ਜਸਕਰਨ ਸਿੰਘ ਮਾਨਸਾ ਤੀਸਰਾ ਸਥਾਨ ਲਿਆ। ਕੁਸ਼ਤੀ 30 ਕਿਲੋ ਭਾਰ ਵਰਗ ਮੁਕਾਬਲਾ ਮਲੇਰਕੋਟਲਾ ਜਿਲ੍ਹੇ ਦੇ ਪਹਿਲਵਾਨ ਮੁਹੰਮਦ ਹੈਬਾਨ ਨੇ ਜਿੱਤਿਆ, ਰੁਪਿੰਦਰ ਸਿੰਘ ਸੰਗਰੂਰ ਦੂਸਰਾ ਅਤੇ ਸਾਹਿਲ ਸਿੰਘ ਫਾਜ਼ਿਲਕਾ ਤੀਸਰਾ ਸਥਾਨ ਹਾਸਿਲ ਕੀਤਾ। ਕੁਸ਼ਤੀ 28 ਕਿਲੋ ਵਰਗ ਵਿਚ ਲੁਧਿਆਣਾ ਜਿਲ੍ਹੇ ਦਾ ਪਹਿਲਵਾਨ ਪਰਮਵੀਰ ਸਿੰਘ ਜੇਤੂ ਬਣਿਆ, ਸਮਿਤ ਸੰਗਰੂਰ ਦੂਸਰਾ ਅਤੇ ਰਜਾਕ ਅਲੀ ਮੋਹਾਲੀ ਤੀਸਰੇ ਸਥਾਨ ’ਤੇ ਰਿਹਾ। ਕੁਸ਼ਤੀ 32 ਕਿਲੋ ਮੁਕਾਬਲਾ ਹੁਸ਼ਿਆਰਪੁਰ ਜਿਲ੍ਹੇ ਦੇ ਪਹਿਲਵਾਨ ਮੁਹੰਮਦ ਗੁਲਫਾਮ ਨੇ ਜਿੱਤਿਆ, ਜਦ ਕਿ ਅਭੀ ਜੈਨ ਫਾਜ਼ਿਲਕਾ ਦੂਸਰਾ ਤੇ ਸਾਹਿਬ ਸਿੰਘ ਮਾਨਸਾ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ-11 ਲੜਕੀਆਂ ਦਾ ਫੁੱਟਬਾਲ ਫਾਈਨਲ ਮੁਕਾਬਲਾ ਸੰਗਰੂਰ ਜਿਲ੍ਹੇ ਦੀ ਟੀਮ ਨੇ ਬੇਹੱਦ ਫਸਵੇਂ ਮੁਕਾਬਲੇ ਵਿਚ 1-0 ਗੋਲ ਦੇ ਫ਼ਰਕ ਨਾਲ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਟੀਮ ਨੂੰ ਹਰਾ ਕੇ ਜਿੱਤਿਆ। ਫੁੱਟਬਾਲ ਲੜਕਿਆਂ ਦੇ ਫਾਈਨਲ ਮੁਕਾਬਲੇ ਸਮੇਂ ਜ਼ਿਲ੍ਹਾ ਪਟਿਆਲਾ ਟੀਮ 1-0 ਗੋਲ ਦੇ ਫਰਕ ਨਾਲ ਲੁਧਿਆਣਾ ਜ਼ਿਲ੍ਹਾ ਨੂੰ ਹਰਾ ਕੇ ਜੇਤੂ ਬਣੀ। ਜੇਤੂ, ਉੱਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਜਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਡਿੰਪਲ ਮਦਾਨ, ਡਿਪਟੀ ਜਿਲ੍ਹਾ ਸਿੱਖਿਆ ਅਫ਼ਸਰ (ਪ) ਮਨੋਜ ਕੁਮਾਰ ਜਿਲ੍ਹਾ ਖੇਡ ਕੋਆਰਡੀਨੇਟਰ ਕੁਲਬੀਰ ਸਿੰਘ ਮਾਨ ਵਲੋਂ ਕੀਤੀ ਗਈ, ਉਨ੍ਹਾਂ ਨਾਲ ਨਾਲ ਪ੍ਰਿੰਸੀਪਲ ਗੁਰਜੰਟ ਸਿੰਘ, ਬੀ.ਪੀ.ਈ.ਓ. ਪਰਮਜੀਤ ਸਿੰਘ, ਬੀ.ਪੀ.ਈ.ਓ. ਰਮਨਜੀਤ ਸਿੰਘ ਸੰਧੂ, ਡੀ.ਪੀ. ਕੁਲਦੀਪ ਸਿੰਘ, ਹੈੱਡ ਟੀਚਰ ਸ਼ਰਨਜੀਤ ਕੌਰ ਦਾਖਾ, ਜਗਦੀਪ ਸਿੰਘ, ਜਗਜੀਤ ਸਿੰਘ ਝਾਂਡੇ, ਡੀ.ਪੀ. ਅੰਮ੍ਰਿਤਪਾਲ ਸਿੰਘ, ਡੀ.ਪੀ. ਕੁਲਵੰਤ ਸਿੰਘ, ਮੌਜੂਦ ਰਹੇ। 27Jag26
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਸੰਵਿਧਾਨ ਦਿਵਸ ਮਨਾਇਆ ਅਗਲੀ ਖ਼ਬਰ ਚੇਅਰਮੈਨ ਬਿਕਟਰ ਨੇ ਪੀੜਤ ਕਿਸਾਨ ਜਗਦੇਵ ਸਿੰਘ ਨੂੰ ਦਿੱਤਾ ਚੈੱਕ
Ad Position 24