29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਦੋ ਪਿੰਡਾਂ ਦੇ ਚਿੱਪ ਵਾਲੇ ਸਮਾਰਟ ਮੀਟਰ ਲਾਹ ਕੇ ਪਾਵਰਕਾਮ ਦਫ਼ਤਰ ਜਗਰਾਉਂ ਜਮ੍ਹਾਂ ਕਰਵਾਏ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 16 ਜਨਵਰੀ ਨੂੰ ਡੀ.ਸੀ. ਦਫ਼ਤਰ ਲੁਧਿਆਣਾ ਦਾ ਘਿਰਾਓ ਕੀਤਾ ਜਾਵੇਗਾ

Ad Position 21
No active advertisement
ਅਜੀਤ ਡੈਸਕ 07-01-2026
ਜਗਰਾਉਂ, 6 ਜਨਵਰੀ (ਸ.ਰ.)-ਸਿੱਧਵਾਂ ਬੇਟ ਬਲਾਕ ਦੇ ਪਿੰਡਾਂ ਸਲੇਮਪੁਰਾ ਅਤੇ ਭੁਮਾਲ ਦੇ ਲੋਕਾਂ ਵਲੋਂ ਉਤਾਰੇ ਸਮਾਰਟ ਮੀਟਰ ਪਾਵਰਕਾਮ ਦਾ ਐੱਸ.ਡੀ.ਓ. ਸਿੱਧਵਾਂ ਬੇਟ ਵਲੋਂ ਇਨਕਾਰੀ ਕਰਨ 'ਤੇ ਪਾਵਰਕਾਮ ਦਫ਼ਤਰ ਜਗਰਾਉਂ ਵਾਪਸ ਕੀਤੇ | ਇਸ ਸਬੰਧੀ ਕਿਸਾਨ ਆਗੂਆਂ ਜਗਰਾਉਂ ਪਾਵਰਕਾਮ ਦਫ਼ਤਰ ਧਰਨਾ ਦੇਣਾ ਪਿਆ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ ਦੀ ਅਗਵਾਈ 'ਚ ਸਿੱਧਵਾਂ ਬੇਟ, ਜਗਰਾਉਂ, ਹੰਬੜਾਂ ਬਲਾਕ ਦੇ ਕਿਸਾਨਾਂ-ਮਜ਼ਦੂਰਾਂ ਨੇ ਜਗਰਾਉਂ ਪਾਵਰਕਾਮ ਦੇ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਦਾ ਘਿਰਾਓ ਕਰ ਲਿਆ | ਇਸ ਸਮੇਂ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਡਕੌਂਦਾ ਦੇ ਜ਼ਿਲ੍ਹਾ ਵਿੱਤ ਸਕੱਤਰ ਤਰਸੇਮ ਸਿੰਘ ਬੱਸੂਵਾਲ, ਬਲਾਕ ਪ੍ਰਧਾਨ ਸਿੱਧਵਾਂ ਬੇਟ ਜਗਜੀਤ ਸਿੰਘ ਕਲੇਰ, ਸਹਾਇਕ ਸਕੱਤਰ ਜਸਵਿੰਦਰ ਸਿੰਘ ਭੁਮਾਲ, ਬਲਾਕ ਸਕੱਤਰ ਰਛਪਾਲ ਸਿੰਘ ਡੱਲਾ ਨੇ ਕਿਹਾ ਕਿ ਸੂਬੇ ਭਰ 'ਚ ਆਮ ਘਰਾਂ 'ਚ ਚਿੱਪ ਵਾਲੇ ਸਮਾਰਟ ਮੀਟਰ ਲਗਾ ਕੇ ਸੂਬਾ ਸਰਕਾਰ ਕੇਂਦਰ ਸਰਕਾਰ ਦੇ ਦਬਾਅ ਅਧੀਨ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਣ ਤਹਿਤ ਮੀਟਰ ਲਗਾ ਰਹੀ ਹੈ | ਇਸ ਕਾਰਨ ਸਾਰੀਆਂ ਬਿਜਲੀ ਰਿਆਇਤਾਂ ਦਾ ਭੋਗ ਪੈ ਜਾਵੇਗਾ ਤੇ ਖੇਤੀ ਮੋਟਰਾਂ 'ਤੇ ਸਮਾਰਟ ਮੀਟਰ ਲੱਗਣਗੇ, ਜਿਸ ਦਾ ਬਿੱਲ ਪਹਿਲਾਂ ਭਰਾਉਣਾ ਪਵੇਗਾ | ਕਾਰਪੋਰੇਟ ਘਰਾਣੇ ਮਰਜ਼ੀ ਨਾਲ ਬਿਜਲੀ ਦਰਾਂ ਵਧਾਉਣ ਲਈ ਆਜ਼ਾਦ ਹੋਣਗੇ | ਬਿਜਲੀ ਦੇਸ਼ ਦੇ ਵਿਕਾਸ ਦੀ ਥਾਂ ਮੁਨਾਫ਼ੇ ਦਾ ਧੰਦਾ ਬਣ ਜਾਵੇਗੀ | ਇਸ ਸਮੇਂ ਬੋਲਦਿਆਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਮਦਨ ਸਿੰਘ, ਕਿਸਾਨ ਆਗੂ ਬੇਅੰਤ ਸਿੰਘ ਬਾਣੀਏਵਾਲ, ਨਿਰਮਲ ਸਿੰਘ ਭੰਮੀਪੁਰਾ, ਹਰਦੇਵ ਸਿੰਘ ਅਖਾੜਾ, ਮਨਜਿੰਦਰ ਸਿੰਘ ਸਲੇਮਪੁਰਾ ਨੇ ਵੀ ਸੰਬੋਧਨ ਕਰਦਿਆ ਕਿਹਾ ਕਿ ਇਸ ਨਾਲ ਆਮ ਵਰਗ ਤੇ ਗਰੀਬ ਵਰਗ ਸਮੱਸਿਆਵਾਂ ਵਿਚ ਘਿਰ ਜਾਵੇਗਾ | ਇਸ ਸਮੇਂ ਕਿਸਾਨ ਆਗੂ ਤੇਜਾ ਸਿੰਘ ਲੱਖਾ, ਹਰਜਿੰਦਰ ਸਿੰਘ ਡਾਂਗੀਆਂ, ਬੇਅੰਤ ਸਿੰਘ ਦੇਹੜਕਾ, ਚਮਕੌਰ ਸਿੰਘ ਚਚਰਾੜੀ, ਪਿ੍ਤਪਾਲ ਸਿੰਘ ਭੰਮੀਪੁਰਾ ਨੇ ਸਮੂਹ ਕਿਸਾਨਾਂ ਨੂੰ 16 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਡੀ.ਸੀ. ਦਫ਼ਤਰ ਲੁਧਿਆਣਾ ਵਿਖੇ ਸਾਂਝੇ ਵਿਸ਼ਾਲ ਧਰਨੇ 'ਚ ਵੱਡੇ ਇਕੱਠ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ 2 ਵਿਧਾਨ ਸਭਾ ਹਲਕਿਆਂ ਨੂੰ ਜੋੜਨ ਵਾਲੀ ਰਾਏਕੋਟ-ਜਗਰਾਉਂ ਰੋਡ 'ਤੇ ਰੋਜ਼ਾਨਾ ਵਾਪਰ ਰਹੇ ਨੇ ਸੜਕ ਹਾਦਸੇ, ਪ੍ਰਸ਼ਾਸਨ ਖਾਮ... ਅਗਲੀ ਖ਼ਬਰ ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਨਵੀਂ ਕਮੇਟੀ ਦੀ ਪਹਿਲੀ ਮੀਟਿੰਗ
Ad Position 24