29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਡਾਕਟਰ ਅਮਿਤ ਚੱਕਰਵਰਤੀ ਨੇ ਪਿਤਾ ਦੀ ਬਰਸੀ 'ਤੇ ਬਜ਼ੁਰਗਾਂ ਨੂੰ ਪੈਨਸ਼ਨ ਅਤੇ ਰਾਸ਼ਨ ਵੰਡਿਆ

Ad Position 21
No active advertisement
ਅਜੀਤ ਡੈਸਕ 07-01-2026
ਜਗਰਾਉਂ, 6 ਜਨਵਰੀ (ਸ.ਰ.)- ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ (ਯੂ.ਕੇ.) ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ 206ਵਾਂ ਸਵਰਗੀ ਸੰਸਾਰ ਚੰਦ ਵਰਮਾ ਮੈਮੋਰੀਅਲ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਡਾ: ਅਮਿਤ ਚੱਕਰਵਰਤੀ ਦੇ ਪਿਤਾ ਦੀ ਸਲਾਨਾ ਬਰਸੀ ਦੇ ਸਬੰਧ ਵਿਚ ਚੱਕਰਵਰਤੀ ਹਸਪਤਾਲ ਜਗਰਾਉਂ ਵਿਖੇ ਕਰਵਾਇਆ ਗਿਆ | ਇਸ ਮੌਕੇ ਡਾਕਟਰ ਅਮਿਤ ਚੱਕਰਵਰਤੀ ਅਤੇ ਉਨ੍ਹਾਂ ਦੀ ਧਰਮਪਤਨੀ ਡਾਕਟਰ ਦਿਲਪ੍ਰੀਤ ਕੌਰ ਚੱਕਰਵਰਤੀ ਨੇ ਅਪਣੇ ਪਿਤਾ ਸਵਰਗੀ ਡਾਕਟਰ ਮਿਲਨ ਚੱਕਰਵਰਤੀ ਦੀ ਸਲਾਨਾ ਬਾਰਸੀ 'ਤੇ 30 ਲੋੜਵੰਦ ਬਜ਼ੁਰਗਾਂ ਨੂੰ ਪੈਨਸ਼ਨ ਅਤੇ ਰਾਸ਼ਨ ਵੰਡਿਆ | ਇਸ ਮੌਕੇ ਉਨ੍ਹਾਂ ਦੇ ਬੇਟੇ ਵਿਵਾਨ ਚੱਕਰਵਰਤੀ ਅਤੇ ਮਾਤਾ ਸ੍ਰੀਮਤੀ ਭਾਰਤੀ ਚੱਕਰਵਰਤੀ ਨੇ ਸਾਰੇ ਬਜ਼ੁਰਗਾਂ ਅਤੇ ਮਹਿਮਾਨਾਂ ਦੀ ਆਪਣੇ ਹੱਥੀ ਸਮਾਨ ਵੰਡਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਸ਼ਾਮਿਲ ਹੁੰਦਿਆਂ ਡੀ.ਐੱਸ.ਪੀ ਜਸਵਿੰਦਰ ਸਿੰਘ ਢੀਂਡਸਾ, ਆਪ ਪਾਰਟੀ ਦੇ ਆਗੂ ਗੋਪੀ ਸ਼ਰਮਾ ਅਤੇ ਸਮਾਜ ਸੇਵੀ ਰਜਿੰਦਰ ਜੈਨ ਕਾਕਾ ਨੇ ਕਿਹਾ ਕਿ ਇਹ ਡਾਕਟਰ ਚੱਕਰਵਰਤੀ ਪਰਿਵਾਰ ਦਾ ਚੰਗਾ ਉਪਰਾਲਾ ਹੈ ਇਹ ਪਰਿਵਾਰ ਸਮੇਂ ਸਮੇਂ 'ਤੇ ਲੋਕ ਭਲਾਈ ਸਕੀਮਾਂ ਵਿਚ ਸ਼ਾਮਿਲ ਹੁੰਦਾ ਹੈ | ਇਸ ਸਮੇਂ ਉਨ੍ਹਾਂ ਸੁਸਾਇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਕੈਪਟਨ ਨਰੇਸ਼ ਵਰਮਾ, ਸਾਬਕਾ ਕੌਂਸਲਰ ਅਪਾਰ ਸਿੰਘ, ਰਾਜ ਕੁਮਾਰ ਭੱਲਾ, ਹਿੰਮਤ ਵਰਮਾ, ਕੇਵਲ ਮਲਹੋਤਰਾ, ਦਿਨੇਸ਼ ਮਲਹੋਤਰਾ, ਰਾਜਨ ਖੁਰਾਨਾ ਨੇ ਸ਼ਰਧਾਂ ਦੇ ਫੁੱਲ ਭੇਟ ਕਰਦਿਆ ਡਾਕਟਰ ਚੱਕਰਵਰਤੀ ਪਰਿਵਾਰ ਦੀ ਸ਼ਲਾਘਾ ਕੀਤੀ | ਇਸ ਮੌਕੇ ਅਨਿਲ ਮਲਹੋਤਰਾ, ਸਾਜਨ ਮਲਹੋਤਰਾ, ਡਾਕਟਰ ਰਾਕੇਸ਼ ਭਾਰਦਵਾਜ, ਜਤਿੰਦਰ ਬਾਂਸਲ, ਕਿ੍ਸ਼ਨ ਬਜਾਜ, ਨਿਨੇਸ਼ ਗਾਂਧੀ, ਵਿਸ਼ਾਲ ਸ਼ਰਮਾ, ਸਾਹਿਲ ਗੁਪਤਾ, ਸੋਨੂ ਮੱਕੜ, ਰਵੀ ਕੁਮਾਰ, ਵਰਿੰਦਰ ਬਾਂਸਲ, ਅਮਿਤ ਖੰਨਾ, ਮੋਹਿਤ ਗੁਪਤਾ, ਸੋਨੂ ਮੱਕੜ, ਪੰਕਜ ਹਾਜ਼ਰ ਸਨ | ਇਸ ਮੌਕੇ ਡਾਕਟਰ ਅਮਿਤ ਚੱਕਰਵਰਤੀ ਨੇ ਅਪਣੇ ਪਿਤਾ ਡਾਕਟਰ ਮਿਲਣ ਚੱਕਰਵਰਤੀ ਦੀ ਯਾਦ ਵਿਚ ਅਪਣੀ ਇਕ ਦਿਨ ਓ.ਪੀ.ਡੀ. 'ਚ ਆਏ ਸਾਰੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ | ਇਸ ਸਮੇਂ ਹੋਏ ਪ੍ਰੋਗਰਾਮ ਦੌਰਾਨ ਸਟੇਜ਼ ਦੀ ਕਾਰਵਾਈ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤਣ 'ਤੇ ਰਾਜਵਿੰਦਰ ਕੌਰ ਬਰਾੜ ਦਾ ਗ੍ਰਾਮ ਪੰਚਾਇਤ ਵਲੋਂ ਸਨਮਾਨ ਅਗਲੀ ਖ਼ਬਰ 2 ਵਿਧਾਨ ਸਭਾ ਹਲਕਿਆਂ ਨੂੰ ਜੋੜਨ ਵਾਲੀ ਰਾਏਕੋਟ-ਜਗਰਾਉਂ ਰੋਡ 'ਤੇ ਰੋਜ਼ਾਨਾ ਵਾਪਰ ਰਹੇ ਨੇ ਸੜਕ ਹਾਦਸੇ, ਪ੍ਰਸ਼ਾਸਨ ਖਾਮ...
Ad Position 24