11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦੇ ਦਿਹਾਂਤ 'ਤੇ ਸੁਖਬੀਰ ਨੇ ਭੈਣੀ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Ad Position 21
No active advertisement
ਅਜੀਤ ਡੈਸਕ 24-01-2026
ਜਗਰਾਉਂ/ਸਿੱਧਵਾਂ ਬੇਟ, 23 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ, ਜਸਵੰਤ ਸਿੰਘ ਸਲੇਮਪੁਰੀ)-ਦੋ ਵਾਰ ਦੇ ਵਿਧਾਇਕ ਗੁਰਦੀਪ ਸਿੰਘ ਭੈਣੀ ਦੇ ਦਿਹਾਂਤ 'ਤੇ ਉਨ੍ਹਾਂ ਦੇ ਗ੍ਰਹਿ ਪਿੰਡ ਭੈਣੀ ਅਰਾਈਆਂ ਵਿਖੇ ਪੁੱਜ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਭੈਣੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਸਮੇਂ ਸ. ਬਾਦਲ ਨੇ ਸਵ: ਗੁਰਦੀਪ ਸਿੰਘ ਭੈਣੀ ਦੇ ਸਪੁੱਤਰ ਤੇ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ ਨਾਲ ਹਮਦਰਦੀ ਜ਼ਾਹਿਰ ਕੀਤੀ | ਉਨ੍ਹਾਂ ਕਿਹਾ ਕਿ ਸ. ਭੈਣੀ ਦਰਵੇਸ਼ ਤੇ ਬੇਦਾਗ ਸਿਆਸਤਦਾਨ ਸਨ, ਜਿਨ੍ਹਾਂ ਦੀ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਸਾਂਝ ਤੇ ਨੇੜਤਾ ਸੀ | ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਕਈ ਵਾਰ ਸ. ਗੁਰਦੀਪ ਸਿੰਘ ਭੈਣੀ ਦੇ ਪੰਜਾਬ ਦੇ ਹੱਕਾਂ ਲਈ ਖੜ੍ਹਨ ਤੇ ਜੇਲ੍ਹ ਕੱਟਣ ਦਾ ਜ਼ਿਕਰ ਕਰਿਆ ਕਰਦੇ ਸਨ | ਪ੍ਰਧਾਨ ਬਾਦਲ ਨੇ ਕਿਹਾ ਕਿ ਸਵਰਗਵਾਸੀ ਸ. ਭੈਣੀ ਦਾ ਸੰਘਰਸ਼ਮਈ ਜੀਵਨ ਇਕ ਮਿਸਾਲ ਹੈ | ਜਿਵੇਂ ਉਹ ਛੋਟੀ ਉਮਰ 'ਚ ਪਰਿਵਾਰ ਸਮੇਤ ਪਾਕਿਸਤਾਨ ਤੋਂ ਉੱਜੜ ਕੇ ਆਏ ਤੇ ਇਥੇ ਆ ਕੇ ਪੜ੍ਹਾਈ ਮਗਰੋਂ ਪਟਵਾਰੀ ਲੱਗੇ ਤੇ ਫੇਰ ਸਿਆਸਤ 'ਚ ਆ ਕੇ ਵਿਧਾਇਕ ਬਣੇ | ਉਨ੍ਹਾਂ ਸਾਫ਼ ਸੁਥਰੀ ਰਾਜਨੀਤੀ ਕੀਤੀ ਤੇ ਅਜੋਕੇ ਸਮੇਂ 'ਚ ਸ: ਭੈਣੀ ਵਰਗੇ ਆਗੂ ਆਟੇ 'ਚ ਲੂਣ ਬਰਾਬਰ ਰਹਿ ਗਏ ਹਨ | ਇਸ ਮੌਕੇ ਮੌਜੂਦ ਸਾਬਕਾ ਵਿਧਾਇਕ ਤੇ ਹਲਕਾ ਜਗਰਾਉਂ ਦੇ ਇੰਚਾਰਜ ਐੱਸ.ਆਰ. ਕਲੇਰ ਨੇ ਵੀ ਸ. ਭੈਣੀ ਦੇ ਜੀਵਨ ਤੇ ਨੱਬੇ ਸਾਲ ਦੀ ਉਮਰ 'ਚ ਵੀ ਚੜ੍ਹਦੀ ਕਲਾ ਵਾਲੇ ਜਜ਼ਬੇ ਨੂੰ ਯਾਦ ਕੀਤਾ | ਇਸ ਮੌਕੇ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਉਲ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ: ਭੈਣੀ ਵਲੋਂ ਕੀਤੇ ਸਮਾਜ ਸੇਵੀ ਕਾਰਜਾਂ ਨੂੰ ੂ ਯਾਦ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਰਣਜੀਤ ਸਿੰਘ ਗਿੱਲ, ਹਲਕਾ ਇੰਚਾਰਜ ਰਾਏਕੋਟ ਬਲਵਿੰਦਰ ਸਿੰਘ ਸੰਧੂ, ਪ੍ਰਧਾਨ ਚੰਦ ਸਿੰਘ ਡੱਲਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਪ੍ਰਧਾਨ ਅਮਨਦੀਪ ਸਿੰਘ ਗਿੱਲ, ਗੁਰਿੰਦਰ ਸਿੰਘ ਸਿੱਧੂ, ਰਜਿੰਦਰ ਜੈਨ, ਰਾਜ ਕੁਮਾਰ ਭੱਲਾ, ਸ਼ਿਵ ਗੋਇਲ ਏ.ਪੀ. ਰਿਫਾਇਨਰੀ ਵਾਲੇ, ਸੁਰੇਸ਼ ਗਰਗ, ਡਾ: ਗੁਰਮੀਤ ਕਲੇਰ, ਗੁਰਬਖਸ਼ ਸਿੰਘ ਰਾਊਵਾਲ, ਜਗਰਾਜ ਸਿੰਘ ਜੰਡੀ, ਸੰਤੋਖ ਸਿੰਘ ਬੰਗਸੀਪੁਰਾ, ਬਹਾਦਰ ਸਿੰਘ ਲੀਲਾਂ, ਗੁਰਚਰਨ ਸਿੰਘ ਤੂਰ ਭੈਣੀ, ਦਵਿੰਦਰ ਸਿੰਘ ਗਗੜਾ ਕੈਨੇਡਾ, ਡਾ: ਕੰਵਰਪਾਲ ਸਿੰਘ ਨਿਊਯਾਰਕ, ਸੁਖਵਿੰਦਰ ਕੌਰ ਕੈਨੇਡਾ, ਡਾ: ਸੰਦੀਪ ਕੌਰ ਅਮਰੀਕਾ, ਡਾ: ਰਿਪਨਜੀਤ ਕੌਰ, ਵਰਕਪਾਲ ਸਿੰਘ ਲੀਲਾਂ, ਤੇਗ ਸਿੰਘ ਗਰੇਵਾਲ ਨਿਊਯਾਰਕ, ਗੁਰਜੀਤ ਸਿੰਘ ਗੀਟਾ, ਅਨੀਬ ਸਿੰਘ ਯੂ.ਐੱਸ.ਏ. ਆਦਿ ਮੌਜੂਦ ਸਨ | ਦੱਸਣਯੋਗ ਹੈ ਕਿ ਸ: ਬਾਦਲ ਦੇ ਭੈਣੀ ਪਰਿਵਾਰ ਨਾਲ ਘਰ ਪੁੱਜ ਕੇ ਦੁੱਖ ਪ੍ਰਗਟ ਕਰਨ ਨੂੰ ਲੈ ਕੇ ਰਾਜਨੀਤਕ ਚਰਚਾਵਾਂ ਵੀ ਹੋ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਦਾਖਾ ਪੁਲਿਸ ਦੀ ਗੱਡੀ ਪਲਟੀ ਗੈਂਗਸਟਰ ਸਮੇਤ ਕਈ ਜ਼ਖ਼ਮੀ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਦਾਖਾ ਦੇ ਆਗੂਆਂ ਨਾਲ ਬੰਦ ਕਮਰਾ ਮੀਟਿੰਗ
Ad Position 24