16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸਕੂਲ ਆਫ ਐਮੀਨੈਂਸ ਲੜਕੇ ਜਗਰਾਉਂ ਵਿਖੇ ਤਹਿਸੀਲ ਪੱਧਰੀ 77ਵਾਂ ਗਣਤੰਤਰ ਦਿਵਸ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਜਗਰਾਉਂ, 27 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ, ਵਿਨੋਦ ਕੁਮਾਰ)-ਸਕੂਲ ਆਫ ਐਮੀਨੈਂਸ ਲੜਕੇ ਜਗਰਾਉਂ ਵਿਖੇ ਤਹਿਸੀਲ ਪੱਧਰੀ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਇਸ ਸਮੇਂ ਵਧੀਕ ਡਿਪਟੀ ਕਮਿਸ਼ਨਰ ਰਕੇਸ਼ ਕੁਮਾਰ ਗਰਗ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਤੋਂ ਬਾਅਦ ਖੁੱਲ੍ਹੀ ਜਿਪਸੀ ਸਵਾਰ ਹੋ ਕੇ ਏ.ਡੀ.ਸੀ ਰਕੇਸ਼ ਕੁਮਾਰ ਗਰਗ, ਐੱਸ.ਡੀ.ਐੱਮ ਮੈਡਮ ਉਪਿੰਦਰਜੀਤ ਕੌਰ ਬਰਾੜ ਨੇ ਪੁਲਿਸ ਦੀ ਟੁਕੜੀ ਤੋਂ ਸਲਾਮੀ ਲਈ | ਇਸ ਸਮੇਂ ਰਾਸ਼ਟਰੀ ਗੀਤ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ | ਇਸ ਸਮੇਂ ਏ.ਡੀ.ਸੀ. ਨੇ ਪੰਜਾਬ ਸਰਕਾਰ ਵਲੋਂ ਲੋਕ ਭਲਾਈ ਦੀਆਂ ਚਲਾਈਆਂ ਸਕੀਮਾਂ ਦਾ ਵਿਸਤਾਰ ਨਾਲ ਜ਼ਿਕਰ ਕੀਤਾ | ਇਸ ਤਹਿਸੀਲ ਪੱਧਰੀ ਸਮਾਗਮ ਦੌਰਾਨ ਇਲਾਕੇ ਦੇ ਛੇ ਸਕੂਲਾਂ ਨੇ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲਿਆ | ਇਸ ਸਮੇਂ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਸਕਿੱਟਾਂ, ਗਿੱਧਾ ਭੰਗੜਾ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਪਹੁੰਚੇ ਐੱਮ.ਐੱਲ.ਏ. ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਵੀ ਗਣਤੰਤਰ ਦਿਵਸ ਵਧਾਈ ਦਿੱਤੀ | ਇਸ ਸਮੇਂ ਐੱਸ.ਡੀ.ਐੱਮ. ਨੇ ਵੀ ਸੰਬੋਧਨ ਕੀਤਾ | ਇਸ ਸਮੇਂ ਵੱਖ-ਵੱਖ ਖੇਤਰਾਂ 'ਚ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ, ਸੁਤੰਤਰਤਾ ਸੈਨਾਨੀਆਂ ਦੇ 40 ਪਰਿਵਾਰਾਂ, ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਟੇਜ਼ ਦੀ ਕਾਰਵਾਈ ਕੈਪਟਨ ਨਰੇਸ਼ ਵਰਮਾ ਤੇ ਜਤਿੰਦਰ ਸਿੰਘ ਨੇ ਨਿਭਾਈ | ਇਸ ਮੌਕੇ ਈ.ਓ. ਮੋਹਿਤ ਸ਼ਰਮਾ, ਨਾਇਬ ਤਹਿਸੀਲਦਾਰ ਪੁਸ਼ਪਿੰਦਰ ਸਿੰਘ, ਐੱਸ.ਐੱਮ.ਓ. ਅਮਨ ਸ਼ਰਮਾ, ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ, ਕੌਂਸਲਰ ਸਤੀਸ਼ ਕੁਮਾਰ ਪੱਪੂ, ਡਾਇਰੈਕਟਰ ਗੁਰਿੰਦਰ ਸਿੰਘ ਸਿੱਧੂ, ਪ੍ਰਧਾਨ ਰਾਜਿੰਦਰ ਜੈਨ, ਕੋਆਰਡੀਨੇਟਰ ਬਿਕਰਮਜੀਤ ਸਿੰਘ ਥਿੰਦ, ਐਡਵੋਕੇਟ ਵਰਿੰਦਰ ਸਿੰਘ ਕਲੇਰ, ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ, ਧਰਮਿੰਦਰ ਸਿੰਘ, ਅਮਨਦੀਪ ਸਿੰਘ, ਕਰਮਜੀਤ ਸਿੰਘ ਕੈਂਥ, ਰੀਡਰ ਸੁਖਦੇਵ ਸ਼ੇਰਪੁਰੀ, ਮਨਮੋਹਨ ਕਤਿਆਲ, ਸਾਜਨ ਮਲਹੋਤਰਾ ਆਦਿ ਹਾਜ਼ਰ ਸਨ |
ਨਗਰ ਕੌਂਸਲ ਜਗਰਾਉਂ ਵਿਖੇ ਗਣਤੰਤਰ ਦਿਵਸ ਮਨਾਇਆ
ਜਗਰਾਉਂ, (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਵਿਖੇ ਗਣਤੰਤਰ ਦਿਵਸ ਮੌਕੇ ਸਮਾਗਮ ਹੋਇਆ | ਇਸ ਸਮਾਗਮ ਵਿਚ ਨਗਰ ਕੌਂਸਲ ਜਗਰਾਉਂ ਦੇ ਸੀਨੀਅਰ ਮੀਤ ਪ੍ਰਧਾਨ ਕੰਵਰਪਾਲ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਪੂਰੀ ਕੀਤੀ | ਇਸ ਮੌਕੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਈ.ਓ. ਮੋਹਿਤ ਸ਼ਰਮਾ, ਪ੍ਰੋ: ਸੁਖਵਿੰਦਰ ਸਿੰਘ, ਜਗਜੀਤ ਸਿੰਘ ਜੱਗੀ, ਕੁਲਵਿੰਦਰ ਸਿੰਘ ਕਾਲਾ ਆਦਿ ਆਗੂ ਵੀ ਹਾਜ਼ਰ ਸਨ | ਇਸ ਮੌਕੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਕੁਰਬਾਨੀਆਂ ਦੇ ਕੇ ਭਾਰਤ ਵਾਸੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾ ਕੇ ਆਪਣੇ ਲੋਕਾਂ ਦੇ ਅਨੁਕੂਲ ਸੰਵਿਧਾਨ ਬਣਾਇਆ | ਇਸ ਮੌਕੇ ਕੌਂਸਲਰ ਸਤੀਸ਼ ਕੁਮਾਰ, ਕੌਂਸਲਰ ਅਨਮੋਲ ਗੁਪਤਾ, ਕੌਂਸਲਰ ਜਰਨੈਲ ਸਿੰਘ, ਵਰਿੰਦਰ ਸਿੰਘ ਕਲੇਰ, ਕਰਮਜੀਤ ਸਿੰਘ ਕੈਂਥ, ਸਾਜਨ ਮਲਹੋਤਰਾ, ਕੇਵਲ ਮਲਹੋਤਰਾ, ਗੁਰਪ੍ਰੀਤ ਸਿੰਘ ਨੋਨੀ, ਦਰਸ਼ਨ ਸਿੰਘ ਗਿੱਲ, ਐੱਸ.ਐੱਚ.ਓ. ਸਿਟੀ ਪਰਮਿੰਦਰ ਸਿੰਘ, ਅਸ਼ੋਕ ਕੁਮਾਰ, ਅਜੈਪਾਲ ਵਰਮਾ, ਸ੍ਰੀਮਤੀ ਨਿਰਮਲਜੀਤ, ਅਭੈ ਜੋਸ਼ੀ, ਸ਼ਿਵ ਕੁਮਾਰ, ਇੰਸਪੈਕਟਰ ਸਤਿੰਦਰਪਾਲ ਸਿੰਘ, ਸਾਹਿਲ ਕੁਮਾਰ, ਹਰੀਸ਼ ਕੁਮਾਰ, ਪ੍ਰਧਾਨ ਅਰੁਣ ਕੁਮਾਰ, ਅਮਰਪਾਲ ਸਿੰਘ, ਕਲਰਕ ਤਾਰਕ, ਨਵਜੀਤ ਕੌਰ, ਹਰਦੀਪ ਢੋਲਣ, ਦਵਿੰਦਰ ਸਿੰਘ ਗਰਚਾ, ਗੁਰਸਿਮਰਨ ਸਿੰਘ ਗੁਰੂ, ਰਵੀ ਗਿੱਲ, ਸਤਨਾਮ ਸਿੰਘ ਵਿੱਕੀ, ਹੀਰਾ ਸਿੰਘ, ਨਰਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਰਵੀ ਰੰਜਨ, ਜਗਮੋਹਨ ਸਿੰਘ, ਪਵਨ ਕੁਮਾਰ, ਪ੍ਰਵਾਨ ਸਿੰਘ, ਪ੍ਰਦੀਪ ਕੁਮਾਰ, ਮਿਸ ਗਗਨਦੀਪ, ਮਿਸਰੋ, ਅਮਨਦੀਪ ਕੌਰ, ਧਰਮਵੀਰ, ਵਿਸ਼ਾਲ ਟੰਡਨ, ਸੁਨੀਲ ਕੁਮਾਰ ਆਦਿ ਹਾਜ਼ਰ ਸਨ |
ਇਯਾਲੀ ਵਲੋਂ ਅੰਬੇਡਕਰ ਭਵਨ ਮੰਡੀ ਮੁੱਲਾਂਪੁਰ ਵਿਖੇ ਗਣਤੰਤਰ ਦਿਵਸ 'ਤੇ ਤਿਰੰਗਾ ਲਹਿਰਾਇਆ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਡਾ: ਬੀ.ਆਰ ਅੰਬੇਡਕਰ ਭਵਨ ਮੁੱਲਾਂਪੁਰ ਦਾਖਾ ਵਿਖੇ 77ਵੇਂ ਗਣਤੰਤਰ ਦਿਵਸ ਮੌਕੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਡਾ: ਬੀ.ਆਰ ਅੰਬੇਡਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਪ੍ਰਬੰਧਕਾਂ ਦੇ ਸੱਦੇ 'ਤੇ ਉਚੇਚਾ ਪਹੁੰਚੇ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਉਨ੍ਹਾਂ ਨਾਲ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਦਾਖਾ ਸਰਪੰਚ ਜਗਜੀਤ ਸਿੰਘ ਭੋਲਾ, ਕੌਂਸਲਰ ਬਲਬੀਰ ਬੀਰਾ, ਸੁਸਾਇਟੀ ਪ੍ਰਧਾਨ ਹਰਦਿਆਲ ਸਿੰਘ, ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਕਲੇਰ, ਜ਼ਿਲ੍ਹੇਦਾਰ ਬਲਦੇਵ ਸਿੰਘ, ਹੋਰ ਮੌਜੂਦ ਰਹੇ | ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਸਮੇਂ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰ ਗਏ ਪ੍ਰਵਾਨਿਆਂ ਨੂੰ ਨਤਮਸਤਕ ਹੁੰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਧਰਮ ਨਿਰਪੱਖਤਾ, ਸਮਾਜਵਾਦ ਅਤੇ ਬਰਾਬਰਤਾ ਦਾ ਸਿਧਾਂਤ ਲਾਗੂ ਕਰਨਾ ਹੈ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਰਚੇਤਾ ਡਾ: ਭੀਮ ਰਾਓ ਅੰਬੇਦੇਕਰ ਦੀ ਕਲਪਨਾ ਅਨੁਸਾਰ ਸੰਵਿਧਾਨ ਲਾਗੂ ਹੋਣਾ ਅਜੇ ਬਾਕੀ ਹੈ | ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਲੋਕਤਾਂਤਰਿਕ ਰਾਜ ਪ੍ਰਬੰਧ ਦਾ ਪੂਰਾ ਲਾਭ ਲੈਣ ਲਈ ਆਪਣੀ ਲੋਕਤੰਤਰ ਜ਼ਿੰਮੇਵਾਰੀ ਪ੍ਰਤੀ ਹਰ ਵੋਟਰ ਜਾਗਰੂਕ ਹੋਵੇ | ਇਸ ਸਮੇਂ ਸਾਬਕਾ ਕੌੌਂਸਲਰ ਸਜਨ ਬਾਂਸਲ, ਸੁਸ਼ੀਲ ਵਿੱਕੀ ਚੌਧਰੀ, ਬਲਬੀਰ ਚੰਦ ਬੀਰਾ, ਸੁਸਾਇਟੀ ਅਹੁਦੇਦਾਰ ਮੀਤ ਪ੍ਰਧਾਨ ਨਿਰਮਲ ਸਿੰਘ ਕੈਲਪੁਰ, ਮੀਤ ਪ੍ਰਧਾਨ ਜਸਵੰਤ ਸਿੰਘ ਭੱਟੀ, ਖਜ਼ਾਨਚੀ ਸੁਖਮਿੰਦਰ ਸਿੰਘ ਮੋਹੀ, ਸੰਯੁਕਤ ਸਕੱਤਰ ਏ.ਐੱਸ.ਆਈ ਪ੍ਰੀਤਮ ਸਿੰਘ, ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਪੱਪਾ, ਲੈਕਚਰਾਰ ਲਾਲ ਸਿੰਘ, ਸੁਰਿੰਦਰ ਰਾਏ, ਡਾ: ਧਰਮਪਾਲ ਸਿੰਘ, ਰਣਜੀਤ ਸਿੰਘ, ਸੋਹਣ ਸਿੰਘ, ਹਰਦੇਵ ਸਿੰਘ, ਹੋਰ ਮੌਜੂਦ ਸਨ |
ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਹੰਬੜਾਂ 'ਚ ਗਣੰਤਤਰ ਦਿਵਸ ਮਨਾਇਆ
ਹੰਬੜਾਂ, (ਮੇਜਰ ਹੰਬੜਾਂ)-ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਹੰਬੜਾਂ ਵਿਖੇ ਪਿ੍ੰਸੀਪਲ ਜਸਮਨਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ 77ਵਾਂ ਗਣਤੰਤਰ ਦਿਵਸ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਅੰਦਰ ਕੌਮੀ ਝੰਡਾ ਲਹਿਰਾਏ ਜਾਣ ਦੀ ਰਸਮ ਮੁੱਖ ਮਹਿਮਾਨ ਪ੍ਰਧਾਨ ਮਨਜੀਤ ਸਿੰਘ ਹ੍ਰਬੜਾਂ ਵਲੋਂ ਨਿਭਾਈ ਗਈ | ਪ੍ਰਧਾਨ ਹੰਬੜਾਂ ਨੇ ਸਕੂਲੀ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਅੱਜ ਅਸੀਂ ਆਜ਼ਾਦੀ ਦਾ ਜੋ ਨਿੱਘ ਮਾਣ ਰਹੇ ਹਾਂ ਉਹ ਸਾਡੇ ਦੇਸ਼ ਦੇ ਸ਼ਹੀਦਾਂ ਵਲੋਂ ਦਿੱਤੀਆਂ ਕੁਰਬਾਨੀਆਂ ਸਦਕਾ ਹੈ | ਇਸ ਲਈ ਸਾਨੂੰ ਸ਼ਹੀਦਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ | ਸਕੂਲੀ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਅਤੇ ਦੇਸ਼ ਭਗਤੀ ਨੂੰ ਦਰਸਾਉਂਦੀ ਕੋਰੀਓਗ੍ਰਾਫ਼ੀ ਆਦਿ ਦੀ ਪੇਸ਼ਕਾਰੀ ਕੀਤੀ ਗਈ | ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ ਅਤੇ ਸਰਪ੍ਰਸਤ ਤੇਜਾ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਪ੍ਰਣ ਕਰਨਾਂ ਚਾਹੀਦਾ ਹੈ ਕਿ ਅਸੀਂ ਨਸ਼ਿਆਂ ਨੂੰ ਜੜੋਂ ਖ਼ਤਮ ਕਰਕੇ ਮਿਸਾਲ ਕਾਇਮ ਕਰੀਏ, ਇਹੋ ਸਾਨੂੰ ਆਜ਼ਾਦੀ ਦਿਵਾਉਣ ਵਾਲੇ ਸੂਰਬੀਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਸਮਾਗਮ ਸਮੇਂ ਹੋਣਹਾਰ ਸਕੂਲੀ ਵਿਦਿਆਰਥੀਆਂ ਨੂੰ ਪ੍ਰਧਾਨ ਹੰਬੜਾਂ, ਸਾਬਕਾ ਸਰਪੰਚ ਜੱਗਾ, ਸਰਪ੍ਰਸਤ ਗਿੱਲ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਡਮ ਅਵਨਿੰਦਰ ਕੌਰ, ਮੈਡਮ ਕੁਲਜਿੰਦਰ ਕੌਰ, ਮੈਡਮ ਰੁਪਿੰਦਰ ਕੌਰ ਪੁੜੈਣ, ਗੁਰਪ੍ਰੀਤ ਸਿੰਘ ਕਲੋਨੀਆਂ, ਪੰਚ ਅਵਤਾਰ ਸਿੰਘ ਭੰਦੋਲ, ਮੈਡਮ ਅਰਪਿੰਦਰ ਕੌਰ, ਮਨਦੀਪ ਕੌਰ, ਰਮਨਦੀਪ ਕੌਰ, ਹਰਪ੍ਰੀਤ ਕੌਰ ਅਤੇ ਵਿਦਿਆਰਥੀ ਤੇ ਮਾਪੇ ਵੀ ਮੌਜੂਦ ਸਨ |
ਰਾਏਕੋਟ ਵਿਖੇ ਐੱਸ.ਡੀ.ਐੱਮ ਰਾਏਕੋਟ ਪਾਇਲ ਗੋਇਲ ਨੇ ਲਹਿਰਾਇਆ ਝੰਡਾ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-ਗਣਤੰਤਰ ਦਿਵਸ ਮੌਕੇ ਤਹਿਸੀਲ ਪੱਧਰੀ ਸਮਾਗਮ ਦਾਣਾ ਮੰਡੀ ਰਾਏਕੋਟ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ | ਜਿਸ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਐੱਸ.ਡੀ.ਐੱਮ ਰਾਏਕੋਟ ਮੈਡਮ ਪਾਇਲ ਗੋਇਲ ਵਲੋਂ ਅਦਾ ਕੀਤੀ | ਇਸ ਮੌਕੇ ਝੰਡਾ ਲਹਿਰਾਉਣ ਉਪਰੰਤ ਐੱਸ.ਡੀ.ਐੱਮ ਪਾਇਲ ਗੋਇਲ ਵਲੋਂ ਪਰੇਡ ਦਾ ਖੁੱਲ੍ਹੀ ਜਿਪਸੀ ਵਿਚ ਨਿਰੀਖਣ ਕੀਤਾ ਗਿਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਗਈ | ਉਨ੍ਹਾਂ ਸੰਬੋਧਨ ਕਰਦਿਆ ਆਖਿਆ ਕਿ ਸਾਨੂੰ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ | ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਬਾਜਪੁਰਾ, ਦਸ਼ਮੇਸ਼ ਪਬਲਿਕ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ, ਦਸਮੇਸ਼ ਖ਼ਾਲਸਾ ਹਾਈ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ, ਅਜੀਤਸਰ ਕੰਨਿਆ ਸਕੂਲ ਰਾਏਕੋਟ, ਐੱਸ.ਜੀ.ਜੀ ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਦੀ ਸਲਾਮੀ ਦਿੱਤੀ | ਇਸ ਮੌਕੇ ਅਜ਼ਾਦੀ ਘੁਲਾਟੀਆਂ ਤੇ ਕਾਰਗਿਲ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਵਿਧਾਇਕ ਠੇਕੇਦਾਰ ਹਾਕਮ ਸਿੰਘ, ਐੱਸ.ਡੀ.ਐੱਮ ਪਾਇਲ ਗੋਇਲ, ਡੀ.ਐੱਸ.ਪੀ ਰਾਏਕੋਟ ਹਰਜਿੰਦਰ ਸਿੰਘ ਤੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਵਲੋਂ ਵਿਸ਼ੇਸ਼ ਤੌਰ 'ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਦੌਰਾਨ ਸਟੇਜ਼ ਸਕੱਤਰ ਦੀ ਸੇਵਾ ਮੈਡਮ ਸੁਰਿੰਦਰ ਕੌਰ ਗਿੱਲ ਵਲੋਂ ਬਾਖੂਬੀ ਨਿਭਾਈ ਗਈ | ਇਸ ਮੌਕੇ ਵਿਸ਼ਾਲ ਵਰਮਾ ਤਹਿਸੀਲਦਾਰ, ਰੁਪਿੰਦਰ ਕੌਰ ਨਾਇਬ ਤਹਿਸੀਲਦਾਰ, ਗੁਰਦੇਵ ਸਿੰਘ ਬਾਵਾ ਯੂ.ਐੱਸ.ਏ., ਪੀ.ਪੀ ਸਿੰਘ ਦਿਲਗੀਰ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਰਾਮ ਕੁਮਾਰ ਛਾਪਾ, ਯਸ਼ਪਾਲ ਬਿੱਟੂ ਜੈਨ, ਪੀ.ਏ. ਕਮਲ ਸੁਖਾਣਾ, ਠੇਕੇਦਾਰ ਮਨਸ਼ਾ ਖਾਂ, ਅਮਨਦੀਪ ਸਿੰਘ ਮਾਂਗਟ, ਰਮਨ ਸੰਧੂ ਗਰੇਵਾਲ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ 'ਆਪ', ਠੇਕੇਦਾਰ ਬਾਵਾ ਸਿੰਘ ਗਿੱਲ, ਜੱਸ ਸਿੰਘ ਹਲਵਾਰਾ, ਕਰਿਆਨਾ ਯੂਨੀਅਨ ਦੇ ਪ੍ਰਧਾਨ ਮਦਨ ਲਾਲ ਅਗਰਵਾਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ, ਜਗਰੂਪ ਸਿੰਘ ਧਾਲੀਵਾਲ, ਕੁਲਦੀਪ ਕੌਰ ਦੱਧਾਹੂਰ ਹਲਕਾ ਕੋਆਰਡੀਨੇਟਰ ਆਪ, ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ ਗੁਰਸੇਵਕ ਸਿੰਘ ਆਦਿ ਹਾਜ਼ਰ ਸਨ |
ਮੁੱਲਾਂਪੁਰ-ਦਾਖਾ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਹੈਪੀ ਵਲੋਂ ਗਣਤੰਤਰ ਦਿਵਸ 'ਤੇ ਝੰਡਾ ਲਹਿਰਾਇਆ
ਮੁੱਲਾਂਪੁਰ-ਦਾਖਾ, 27 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਭਾਰਤੀ ਸੰਵਿਧਾਨ ਦੀ 77ਵੀਂ ਵਰ੍ਹੇਗੰਢ ਮੌਕੇ ਮੁੱਲਾਂਪੁਰ-ਦਾਖਾ ਨਗਰ ਪੰਚਾਇਤ ਕੈਂਪਸ ਵਿਖੇ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਵਲੋਂ ਕੀਤੀ ਗਈ, ਉਨ੍ਹਾਂ ਨਾਲ ਕੌਂਸਲ ਦੇ ਮੀਤ ਪ੍ਰਧਾਨ ਬਿਮਲਾ ਰਾਣੀ ਮੌਜੂਦ ਰਹੇ | ਤਿਰੰਗੇ ਨੂੰ ਸਲਾਮੀ ਉਪਰੰਤ ਪ੍ਰਧਾਨ ਜਸਵਿੰਦਰ ਸਿੰਘ ਵਲੋਂ ਸਮੁੱਚੀ ਇਕੱਤਰਤਾ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ | ਨਗਰ ਕੌਂਸਲ ਦੇ ਮੀਤ ਪ੍ਰਧਾਨ ਬਿਮਲਾ ਰਾਣੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ 26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੋਇਆ | ਆਜ਼ਾਦੀ, ਬਰਾਬਰਤਾ, ਨਿਆਂ ਤੇ ਆਪਸੀ ਭਾਈਚਾਰਾ ਭਾਰਤ ਦੀ ਵਿਲੱਖਣਤਾ ਹੈ | ਝੰਡੇ ਦੀ ਰਸਮ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਵਲੋਂ ਵੰਦੇ ਮਾਤਰਮ ਰਾਸ਼ਟਰੀ ਗੀਤ ਪੇਸ਼ ਕੀਤਾ | ਤਿਰੰਗੇ ਝੰਡੇ ਨੂੰ ਦਾਖਾ ਪੁਲਿਸ ਵਲੋਂ ਸਲਾਮੀ ਉਪਰੰਤ ਸ਼ੁਰੂ ਹੋਈਆ ਸੰਵਿਧਾਨਿਕ ਰਸਮਾਂ ਸਮੇਂ ਕੌਂਸਲਰ ਅਮਨਦੀਪ ਅਮਨ, ਇੰਦਰਪਾਲ ਸਿੰਘ ਸਹੌਲੀ, ਕੌਂਸਲਰ ਸੁਭਾਸ ਨਾਗਰ, ਸੁਰਿੰਦਰਪਾਲ ਕੌਰ, ਸੁਖਵਿੰਦਰ ਕੌਰ ਧਾਲੀਵਾਲ, ਸਰਬਜੀਤ ਕੌਰ ਦਾਖਾ, ਸਰੋਜ ਬਾਂਸਲ (ਸਾਰੇ ਕੌਂਸਲਰ) ਸਰਬਜੋਤ ਕੌਰ ਬਰਾੜ, ਹਰਵਿੰਦਰ ਕੌਰ ਰੀਤ ਸਿੱਧੂ, ਖੁਸਮਿੰਦਰ ਕੌਰ, ਲੱਛਮੀ ਦੇਵੀ, ਡਾਇਰੈਕਟਰ ਕਰਨੈਲ ਸਿੰਘ ਗਿੱਲ, ਆੜ੍ਹਤੀ ਅਨਿਲ ਜੈਨ, ਈਸਾਨ ਸਿੰਗਲਾ, ਸੁਰਿੰਦਰ ਸਿੰਘ ਕੇ.ਡੀ, ਚਰਨਜੀਤ ਅਰੋੜਾ, ਤਰੁਣ ਜਿੰਦਲ, ਹੋਰ ਮੌਜੂਦ ਰਹੇ |
ਸਾਇੰਸ ਕਾਲਜ ਵਿਖੇ ਗਣਤੰਤਰ ਦਿਵਸ ਮਨਾਇਆ
ਜਗਰਾਉਂ, (ਸ਼ਮਸ਼ੇਰ ਸਿੰਘ ਗਾਲਿਬ)-ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਵਿਖੇ ਭਾਰਤ ਦੇ ਸੰਵਿਧਾਨ ਦੀ ਸਥਾਪਨਾ ਨੂੰ ਸਮਰਪਿਤ 77ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ | ਕਾਲਜ ਡਾਇਰੈਕਟਰ ਡਾ: ਮਹੁੰਮਦ ਇਰਫਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਨਾਏ ਗਏ ਇਸ ਸਮਾਗਮ ਵਿਚ ਕਾਲਜ ਦੇ ਵਾਈਸ ਡਾਇਰੈਕਟਰ ਪ੍ਰੋ: ਨਿਧੀ ਮਹਾਜਨ, ਪ੍ਰੋ: ਸਰਬਜੋਤ ਬੇਦੀ ਤੇ ਸਟਾਫ਼ ਕੌਂਸਲ ਦੇ ਮੈਂਬਰਾਂ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਣ ਦਾ ਉਚਾਰਨ ਕੀਤਾ | ਪ੍ਰੋ: ਨਿਧੀ ਮਹਾਜਨ ਨੇ ਵਿਦਿਆਰਥੀਆਂ ਨੂੰ ਆਪਣੇ ਭਾਸ਼ਣ ਵਿਚ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਦੱਸਿਆ | ਵਿਦਿਆਰਥਣ ਮਨਪ੍ਰੀਤ ਕੌਰ ਨੇ ਦੇਸ਼ ਭਗਤੀ ਗੀਤ, ਗੁਰਜੋਤ ਕੌਰ ਦੁਆਰਾ ਭਾਸ਼ਣ ਤੇ ਅਰਸ਼ਦੀਪ ਕੌਰ ਦੁਆਰਾ ਦੇਸ਼ ਭਗਤੀ ਤੇ ਕਵਿਤਾ ਦਾ ਉਚਾਰਨ ਕੀਤਾ | ਇਸ ਦਿਵਸ ਦੀ ਖੁਸ਼ੀ ਵਿਚ ਵਿਦਿਆਰਥੀਆਂ ਤੇ ਸਟਾਫ਼ ਵਿਚ ਲੱਡੂ ਵੰਡੇ ਗਏ | ਇਸ ਮੌਕੇ ਡਾ: ਸਰਬਦੀਪ ਕੌਰ ਸਿੱਧੂ, ਪ੍ਰੋ: ਸੁਮਿਤ ਸੋਨੀ ਸਮੇਤ ਸਟਾਫ਼ ਮੈਂਬਰ ਹਾਜ਼ਰ ਹੋਏ |
ਸ਼ਿਵਾਲਿਕ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ
ਜਗਰਾਉਂ, (ਵਿਨੋਦ ਕੁਮਾਰ)-ਸ਼ਿਵਾਲਿਕ ਮਾਡਲ ਸਕੂਲ ਵਿਖੇ ਗਣਤੰਤਰ ਦਿਵਸ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਗਾਈਆਂ | ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦਾ ਸਮੂਹ ਨਾਚ ਪੇਸ਼ ਕੀਤਾ ਗਿਆ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਨੀਲਮ ਸ਼ਰਮਾ ਅਤੇ ਉੱਪ ਪ੍ਰਧਾਨ ਇਸ਼ਿਤਾ ਗੁਪਤਾ ਨੇ ਪੰਜਵੀਂ ਅਤੇ ਦਸਵੀਂ ਜਮਾਤ ਦੇ 2024-2025 ਬੋਰਡ ਪ੍ਰੀਖਿਆਵਾਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ | ਪਿ੍ੰਸੀਪਲ ਨੇ ਗਣਤੰਤਰ ਦਿਵਸ ਬਾਰੇ ਜਾਣਕਾਰੀ ਦਿੰਦੇ ਵਿਦਿਆਰਥੀਆਂ ਨੂੰ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਉਤਸ਼ਾਹਿਤ ਕੀਤਾ | ਸਮਾਰੋਹ ਦਾ ਸਮਾਪਨ ਰਾਸ਼ਟਰੀ ਗੀਤ ਗਾਇਨ ਨਾਲ ਹੋਇਆ | ਇਸ ਮੌਕੇ ਮੈਡਮ ਰਸ਼ਮੀ, ਕੋਆਰਡੀਨੇਟਰ ਨੀਤੂ ਗੁਪਤਾ, ਲੱਕੀ ਗਰਗ, ਪ੍ਰੀਤੀ ਬਜਾਜ, ਅਧਿਆਪਕ ਰਾਜਿਦਰ ਕੁਮਾਰ, ਨੀਰਜ ਕੁਮਾਰ, ਬਲਵਿੰਦਰ ਸਿੰਘ, ਨੈਨਸੀ ਮੌਜੂਦ ਸਨ |
ਪ੍ਰੀਤ ਨਰਸਿੰਗ ਹੋਮ ਹੰਬੜਾਂ ਵਿਖੇ ਗਣਤੰਤਰ ਦਿਵਸ ਮਨਾਇਆ
ਹੰਬੜਾਂ, (ਮੇਜਰ ਹੰਬੜਾਂ)-ਪ੍ਰੀਤ ਨਰਸਿੰਗ ਹੋਮ ਹੰਬੜਾਂ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ ਤੇ ਇਸ ਮੌਕੇ ਕੌਮੀ ਝੰਡਾ ਲਹਿਰਾਏ ਜਾਣ ਦੀ ਰਸਮ ਡਾ. ਸੰਤੋਖ ਸਿੰਘ ਹੀਰਾ ਵਲੋਂ ਨਿਭਾਈ ਗਈ | ਉਨ੍ਹਾਂ ਕਿਹਾ ਕਿ ਸਾਨੂੰ ਆਜ਼ਾਦੀ ਲੈ ਦੇਣ ਵਾਲੇ ਸੂਰਬੀਰਾਂ ਹਮੇਸ਼ਾਂ ਯਾਦ ਕਰਨਾ ਚਾਹੀਦਾ ਹੈ | ਪ੍ਰੀਤ ਨਰਸਿੰਗ ਹੋਮ ਦੇ ਡਾਇਰੈਕਟਰ ਜਗਤਾਰ ਸਿੰਘ ਹੀਰਾ ਨੇ ਕਿਹਾ ਕਿ ਸਾਨੂੰ ਅੱਜ ਦੇ ਦਿਨ ਇਹ ਜ਼ਰੂਰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਹਮੇਸ਼ਾਂ ਯਾਦ ਰੱਖੀਏ, ਜਿੰਨ੍ਹਾਂ ਨੇ ਆਪਣੀਆਂ ਜਾਨਾਂ ਵਾਰਦੇ ਹੋਏ ਸਾਨੂੰ ਆਜ਼ਾਦੀ ਲੈ ਕੇ ਦਿੱਤੀ | ਇਸ ਮੌਕੇ ਡਾ. ਸੰਤੋਖ ਸਿੰਘ ਹੀਰਾ, ਫਾਰਮਾਸਿਸਟ ਅਫ਼ਸਰ ਕਰਮਜੀਤ ਕੌਰ ਹੀਰਾ ਵਲੋਂ ਲੱਡੂ ਵੰਡੇ ਗਏ ਤੇ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਡਾ: ਇਕਬਾਲ ਸਿੰਘ ਬਾਸੀਆਂ, ਡਾ. ਜਸਵਿੰਦਰ ਸਿੰਘ ਨੂਰਪੁਰ ਬੇਟ, ਸਨੀ ਵਲੀਪੁਰ ਕਲਾਂ, ਭੁਪਿੰਦਰ ਸਿੰਘ, ਨਿਰਮਲਜੀਤ ਕੌਰ, ਅੰਜਲੀ ਭਾਰਤੀ, ਕਰਨਪ੍ਰੀਤ ਅਤੇ ਵਿੱਕੀ ਸਮੇਤ ਹੋਰ ਸਟਾਫ਼ ਵੀ ਮੌਜੂਦ ਰਿਹਾ |
ਸਰਕਾਰੀ ਸਕੂਲ ਨਵੀਂ ਆਬਾਦੀ ਅਕਾਲਗੜ੍ਹ ਵਿਖੇ
ਗੁਰੂਸਰ ਸੁਧਾਰ, (ਬਲਵਿੰਦਰ ਸਿੰਘ ਧਾਲੀਵਾਲ)-ਸਰਕਾਰੀ ਮਿਡਲ ਸਕੂਲ ਨਵੀਂ ਆਬਾਦੀ ਅਕਾਲਗੜ੍ਹ ਵਿਖੇ 77ਵਾਂ ਗਣਤੰਤਰ ਦਿਵਸ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਦੇਸ਼ ਦਾ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਨਗਰ ਦੀ ਸਰਪੰਚ ਬੀਬੀ ਮਨਜੀਤ ਕੌਰ ਵਲੋਂ ਨਿਭਈ ਗਈ | ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਗਣਤੰਤਰ ਦਿਵਸ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਵਡਮੁੱਲੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਤੇ ਦੇਸ਼ ਪ੍ਰਤੀ ਜ਼ਿੰਮੇਵਾਰ ਨਾਗਰਿਕ ਬਣਨਾ ਸਾਡਾ ਮੁੱਢਲਾ ਫ਼ਰਜ਼ ਹੈ | ਮਿਡਲ ਸਕੂਲ ਇੰਚਾਰਜ਼ ਮਾ:ਜਸਵੰਤ ਸਿੰਘ ਸਰਾਭਾ ਨੇ ਵੀ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ:ਬੀ.ਆਰ.ਅੰਬੇਡਕਰ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਮੌਕੇ 'ਆਪ' ਦੇ ਹਲਕਾ ਰਾਏਕੋਟ ਵਪਾਰ, ਉਦਯੋਗ ਟਰੇਡ ਵਿੰਗ ਚੇਅਰਮੈਨ ਹਰਸ਼ ਜੈਨ, ਭਵਨਦੀਪ ਸਿੰਘ ਗਰੇਵਾਲ, ਮਿਡਲ ਇੰਚਾਰਜ਼ ਜਸਵੰਤ ਸਿੰਘ ਸਰਾਭਾ, ਪ੍ਰਾਇਮਰੀ ਇੰਚਾਰਜ ਗੁਰਦੀਪ ਸਿੰਘ, ਸਵਿਤਾ ਮਲਹੋਤਰਾ, ਮੋਨਿਕਾ ਗੋਇਲ, ਰਜਿੰਦਰ ਸਿੰਘ ਬਾਬਾ, ਰਾਮ ਮੂਰਤੀ, ਰਾਜਦੀਪ ਕੌਰ, ਕੁਲਵੀਰ ਸਿੰਘ, ਪ੍ਰਵੀਨ ਕੁਮਾਰੀ (ਸਾਰੇ ਪੰਚ), ਕਿ੍ਸ਼ਨ ਕੁਮਾਰ ਜੈਨ ਆਦਿ ਸਮੇਤ ਦੋਵਾਂ ਸਕੂਲਾਂ ਦੇ ਸਟਾਫ਼ ਮੈਂਬਰ ਹਾਜ਼ਰ ਸਨ |
ਕਾਲਜ ਆਫ਼ ਐਜੂਕੇਸ਼ਨ ਸੁਧਾਰ ਵਿਖੇ ਮਨਾਇਆ 77ਵਾਂ ਗਣਤੰਤਰ ਦਿਵਸ
ਗੁਰੂਸਰ ਸੁਧਾਰ, (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਦੇ ਸੋਸ਼ਲ ਵਿਜ਼ਨ ਕਲੱਬ ਵਲੋਂ 77ਵਾਂ ਗਣਤੰਤਰ ਦਿਵਸ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ | ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਤੋਂ ਬਾਅਦ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ ਗਈ | ਸ: ਰਣਜੀਤ ਸਿੰਘ ਜੱਗਾ ਗਿੱਲ ਅਮਰੀਕਾ ਵਲੋਂ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਜਦਕਿ ਵਿਸ਼ੇਸ਼ ਮਹਿਮਾਨਾਂ ਦੇ ਤੌਰ 'ਤੇ ਡਾ: ਜਗਜੀਤ ਸਿੰਘ ਬਰਾੜ, ਡਾ: ਹਰਜਿੰਦਰ ਸਿੰਘ ਬਰਾੜ, ਗਵਰਨਿੰਗ ਕੌਂਸਿਲ ਮੈਂਬਰ ਚਰਨਜੀਤ ਸਿੰਘ ਗਿੱਲ, ਸਰਪੰਚ ਇੰਦਰਜੀਤ ਸਿੰਘ ਗਿੱਲ, ਐਲੂਮਨੀ ਦੇ ਸੰਤੋਖ ਸਿੰਘ ਗਿੱਲ ਨੇ ਆਪਣੀ ਹਾਜ਼ਰੀ ਭਰੀ | ਬੀ.ਐੱਡ, ਐੱਮ.ਐੱਡ. ਤੇ ਪੀ.ਜੀ. ਡਿਪਲੋਮਾ ਇਨ ਗਾਈਡੈਂਸ ਐਂਡ ਕਾਊਾਸਲਿੰਗ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਸੋਸ਼ਲ ਵਿਜ਼ਨ ਕਲੱਬ ਇੰਚਾਰਜ ਡਾ: ਜਸਲੀਨ ਕੌਰ ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸਵਾਗਤੀ ਭਾਸ਼ਣ ਦਿੱਤਾ | ਕਾਲਜ ਪਿ੍ੰ: ਡਾ: ਪਰਗਟ ਸਿੰਘ ਗਰਚਾ ਵਲੋਂ ਮੁੱਖ ਮਹਿਮਾਨ ਰਣਜੀਤ ਸਿੰਘ ਜੱਗਾ ਗਿੱਲ ਅਮਰੀਕਾ ਸਮੇਤ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ ਉਪਰੰਤ ਕਾਲਜ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ | ਸ: ਸੰਤੋਖ ਸਿੰਘ ਗਿੱਲ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ | ਅੰਤ ਵਿਚ ਕਾਲਜ ਪਿ੍ੰ: ਡਾ: ਪਰਗਟ ਸਿੰਘ ਗਰਚਾ ਨੇ 77ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ |
ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਨੇ ਮਨਾਇਆ 77ਵਾਂ ਗਣਤੰਤਰ ਦਿਵਸ
ਗੁਰੂਸਰ ਸੁਧਾਰ, (ਬਲਵਿੰਦਰ ਸਿੰਘ ਧਾਲੀਵਾਲ)-ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਨਵੀਂ ਆਬਾਦੀ ਅਕਾਲਗੜ੍ਹ ਵਲੋਂ ਸਥਾਨਕ ਗੁਰੂ ਨਾਨਕ ਪਬਲਿਕ ਸ:ਸ:ਸ:ਸੁਧਾਰ ਬਾਜ਼ਾਰ ਵਿਖੇ 77ਵਾਂ ਗਣਤੰਤਰ ਦਿਵਸ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਦੇਸ਼ ਦਾ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਚੇਅਰਮੈਨ ਕਰਨਲ ਮੁਖਤਿਆਰ ਸਿੰਘ ਕੁਲਾਰ ਵਲੋਂ ਨਿਭਾਈ ਗਈ | ਇਸ ਮੌਕੇ ਕਰਨਲ ਮੁਖਤਿਆਰ ਸਿੰਘ ਕੁਲਾਰ ਨੇ ਕਿਹਾ ਕਿ ਡਾ: ਭੀਮ ਰਾਓ ਅੰਬੇਡਕਰ ਵਲੋਂ ਭਾਰਤ ਵਰਗੇ ਵਿਸ਼ਾਲ ਦੇਸ਼ ਨੂੰ ਬਿਨਾਂ ਜਾਤੀ ਭੇਦਭਾਵ ਦੇ ਸਮਾਨ ਅਧਿਕਾਰਾਂ ਵਾਲਾ ਮਹਾਨ ਸੰਵਿਧਾਨ ਦਿੱਤਾ ਗਿਆ | ਇਸ ਮੌਕੇ ਮੇਜਰ ਹੁਕਮ ਸਿੰਘ ਧਾਲੀਵਾਲ, ਮੇਜਰ ਗੁਰਦੇਵ ਸਿੰਘ, ਕੈਪਟਨ ਰਜਿੰਦਰ ਸਿੰਘ ਲਿੱਟ, ਕੈਪਟਨ ਹਰਪ੍ਰੀਤ ਸਿੰਘ, ਜੇ.ਡਬਲਿਊ.ਓ. ਮਨਜੀਤ ਸਿੰਘ ਧਾਲੀਵਾਲ, ਸੂਬੇਦਾਰ ਮੇਜਰ ਤਜਿੰਦਰ ਸਿੰਘ, ਰਿਸਾਲਦਾਰ ਮੇਜਰ ਅਮਰਜੀਤ ਸਿੰਘ ਉੱਪਲ, ਹੌਲਦਾਰ ਸਰਬਜੀਤ ਸਿੰਘ, ਦਲਬਾਰਾ ਸਿੰਘ, ਸਕੂਲ ਪਿ੍ੰ: ਨਿਰਮਲ ਸਿੰਘ ਸੰਧੂ, ਸਰਪੰਚ ਬੀਬੀ ਮਨਜੀਤ ਕੌਰ, ਭਵਨਦੀਪ ਸਿੰਘ ਗਰੇਵਾਲ ਆਦਿ ਸਮੇਤ ਹੋਰ ਪਤਵੰਤੇ ਤੇ ਸਾਬਕਾ ਸੈਨਿਕ ਹਾਜ਼ਰ ਸਨ |
ਸੇਂਟ ਜੇਵੀਅਰ ਕਾਨਵੈਂਟ ਸਕੂਲ ਕੀੜੀ ਵਿਖੇ
ਭੂੰਦੜੀ, (ਕੁਲਦੀਪ ਸਿੰਘ ਮਾਨ)–ਸੇਂਟ ਜੇਵੀਅਰ ਕਾਨਵੈਂਟ ਸਕੂਲ ਕੀੜੀ ਵਿਖੇ ਦੇਸ਼ ਦੇ ਪਵਿੱਤਰ ਗਣਤੰਤਰ ਦਿਵਸ ਨੂੰ ਬੜੀ ਸ਼ਾਨ, ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਪ੍ਰਬੰਧਨ ਵਲੋਂ ਪਿ੍ੰਸੀਪਲ ਮੈਡਮ ਸ੍ਰੀਮਤੀ ਜਸਵੰਤ ਕੌਰ ਢੱਟ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕੀਤਾ ਗਿਆ | ਸਕੂਲ ਦੀ ਪਿ੍ੰਸੀਪਲ ਮੈਡਮ ਸ੍ਰੀਮਤੀ ਜਸਵੰਤ ਕੌਰ ਢੱਟ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ 'ਗਣਤੰਤਰ ਦਿਵਸ' ਸਾਨੂੰ ਆਪਣੇ ਸੰਵਿਧਾਨ ਦੀ ਮਹਾਨਤਾ, ਲੋਕਤੰਤਰਿਕ ਮੁੱਲਾਂ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਯਾਦ ਦਿਵਾਉਂਦਾ ਹੈ | ਇਸ ਮੌਕੇ ਸਕੂਲ ਦੇ ਚੇਅਰਮੈਨ ਪ੍ਰਗਟ ਸਿੰਘ ਸੰਘਾ, ਮੈਨੇਜਿੰਗ ਡਾਇਰੈਕਟਰ ਮਨਦੀਪ ਸਿੰਘ ਢੱਟ ਅਤੇ ਪਿ੍ੰਸੀਪਲ ਸ੍ਰੀਮਤੀ ਜਸਵੰਤ ਕੌਰ ਢੱਟ ਵਲੋਂ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ |
ਜਤਿੰਦਰਾ ਗਰੀਨਫ਼ੀਲਡ ਸਕੂਲ ਵਿਖੇ
ਗੁਰੂਸਰ ਸੁਧਾਰ, (ਬਲਵਿੰਦਰ ਸਿੰਘ ਧਾਲੀਵਾਲ)-ਜਤਿੰਦਰਾ ਗਰੀਨਫ਼ੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਦੇਸ਼ ਦਾ 77ਵਾਂ ਗਣਤੰਤਰ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਦੇਸ਼ ਦਾ ਕੌਮੀ ਝੰਡਾ ਲਹਿਰਾਉੇਣ ਦੀ ਰਸਮ ਸਕੂਲ ਪ੍ਰਧਾਨ ਡਾ: ਐੱਚ.ਐੱਸ. ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾ: ਮਨਪ੍ਰੀਤ ਕੌਰ ਧਾਲੀਵਾਲ ਤੇ ਪਿ੍ੰ: ਚੰਦਰ ਸ਼ੇਖ਼ਰ ਵਲੋਂ ਸਾਂਝੇ ਤੌਰ 'ਤੇ ਨਿਭਾਈ ਗਈ | ਇਸ ਉਪਰੰਤ ਸਭਨਾਂ ਨੇ ਜੋਸ਼ ਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਦੇਸ਼ ਦਾ ਰਾਸ਼ਟਰੀ ਗੀਤ ਗਾਇਆ | ਸਕੂਲ ਪ੍ਰਧਾਨ ਡਾ: ਐੱਚ.ਐੱਸ. ਧਾਲੀਵਾਲ, ਡਾਇਰੈਕਟਰ ਡਾ: ਮਨਪ੍ਰੀਤ ਕੌਰ ਧਾਲੀਵਾਲ ਤੇ ਪਿ੍ੰ: ਚੰਦਰ ਸ਼ੇਖ਼ਰ ਨੇ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੇ ਗਣਤੰਤਰ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ |
ਡਿਕਸ਼ਨ ਕੰਪਨੀ ਹੰਬੜਾਂ ਵਿਖੇ
ਹੰਬੜਾਂ, (ਮੇਜਰ ਹੰਬੜਾਂ)-ਡਿਕਸ਼ਨ ਕੰਪਨੀ ਹੰਬੜਾਂ ਵਿਖੇ ਦੇਸ਼ ਦਾ 77ਵਾਂ ਗਣਤੰਤਰ ਦਿਵਸ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ | ਡਿਕਸਨ ਕੰਪਨੀ ਦੇ ਵਿਹੜੇ 'ਚ ਕੌਮੀ ਝੰਡਾ ਲਹਿਰਾਏ ਜਾਣ ਦੀ ਰਸਮ ਮੁੱਖ ਮਹਿਮਾਨ ਜੀ.ਐੱਮ. ਰਜੇਸ਼ ਗੁਪਤਾ, ਅਜੇ ਕੁਮਾਰ, ਮਨੋਜ ਠਾਕੁਰ, ਜਸਮੇਲ ਸਿੰਘ ਧੀਮਾਨ, ਕੈਪਟਨ ਫਤਹਿ ਸਿੰਘ ਹਾਂਸ, ਸੂਬੇਦਾਰ ਬਲਜੀਤ ਸਿੰਘ ਵਲੀਪੁਰ ਕਲਾਂ ਵਲੋਂ ਨਿਭਾਈ ਗਈ | ਕੰਪਨੀ 'ਚ ਸੈਨਿਕ ਟੁਕੜੀ ਵਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ | ਰਜੇਸ਼ ਗੁਪਤਾ, ਅਜੇ ਕੁਮਾਰ ਅਤੇ ਜਸਮੇਲ ਸਿੰਘ ਧੀਮਾਨ ਵਲੋਂ ਗਣਤੰਤਰ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਾਨੂੰ ਚੰਗੇ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਅਸੀਂ ਸਾਡੇ ਆਜ਼ਾਦੀ ਲੈ ਕੇ ਦੇਣ ਵਾਲੇ ਸੂਰਬੀਰਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕੀਏ ਤੇ ਦੇਸ਼ ਦੀ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਪਾ ਸਕੀਏ | ਇਸ ਮੌਕੇ ਕੰਪਨੀ ਦੇ ਮੁਲਾਜ਼ਮ ਆਦਿ ਵੀ ਮੌਜੂਦ ਸਨ ਤੇ ਕੰਪਨੀ ਵਿਖੇ ਗਣਤੰਤਰ ਦਿਵਸ ਦੀ ਖੁਸ਼ੀ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ |
ਤੇਜਸ ਪਬਲਿਕ ਸਕੂਲ ਚੌਂਕੀਮਾਨ ਵਿਖੇ
ਚੌਂਕੀਮਾਨ, (ਤੇਜਿੰਦਰ ਸਿੰਘ ਚੱਢਾ)-ਤੇਜਸ ਪਬਲਿਕ ਸਕੂਲ ਚੌਂਕੀਮਾਨ ਨੇ ਆਪਣੇ ਕੈਂਪਸ ਵਿਚ ਭਾਰਤ ਦਾ 76ਵਾਂ ਗਣਤੰਤਰ ਦਿਵਸ ਬਹੁਤ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ | ਇਸ ਸਮਾਗਮ ਵਿਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਦੀ ਸਰਗਰਮ ਸ਼ਮੂਲੀਅਤ ਦੇਖਣ ਨੂੰ ਮਿਲੀ | ਇਸ ਮੌਕੇ 'ਤੇ ਪਿ੍ੰਸੀਪਲ ਡਾ. ਬਲਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ | ਇਸ ਦੇ ਨਾਲ ਹੀ ਇੰਟਰ-ਹਾਊਸ ਕੁਇਜ਼ ਮੁਕਾਬਲਾ ਬਹੁਤ ਉਤਸ਼ਾਹ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨਾਲ ਹੋਇਆ |
ਸੱਤਿਆ ਭਾਰਤੀ ਸਕੂਲ ਸੋਹੀਆਂ ਵਿਖੇ
ਚੌਂਕੀਮਾਨ, (ਤੇਜਿੰਦਰ ਸਿੰਘ ਚੱਢਾ)-ਸੱਤਿਆ ਭਾਰਤੀ ਸਕੂਲ ਸੋਹੀਆਂ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਮੁਖੀ ਪਰਵੀਨ ਕੁਮਾਰੀ ਨੇ ਸਭ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਅਤੇ ਭਾਰਤੀ ਏਅਰਟੈੱਲ ਫਾਊਾਡੇਸ਼ਨ ਦੁਆਰਾ ਕੀਤੇ ਜਾਂਦੇ ਉਪਰਾਲਿਆਂ ਬਾਰੇ ਦੱਸਿਆ | ਇਸ ਮੌਕੇ ਸਕੂਲ ਮੁਖੀ ਦੁਆਰਾ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸਰਪੰਚ ਕੁਲਵੰਤ ਸਿੰਘ ਸੋਹੀਆਂ, ਨੌਰੰਗ ਸਿੰਘ, ਪੰਚ ਭਾਗ ਸਿੰਘ, ਪੰਚ ਲਛਮਣ ਸਿੰਘ, ਪੰਚ ਦਰਸ਼ਨ ਸਿੰਘ, ਪੰਚ ਤੇਜ਼ ਕੌਰ, ਪੰਚ ਰਣਜੀਤ ਸਿੰਘ ਦੁਆਰਾ ਕੀਤੀ ਗਈ | ਇਸ ਮੌਕੇ ਸਮੂਹ ਪੰਚਾਇਤ ਵਲੋਂ ਨੈਸ਼ਨਲ ਗਰਲ ਚਿਲਡਰਨ ਡੇ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਪਵਨਦੀਪ ਕੌਰ, ਸਿਮਰਜੀਤ ਕੌਰ, ਸੁਖਜੀਤ ਕੌਰ, ਸੁਰਿੰਦਰ ਕੌਰ, ਕਰਮਜੀਤ ਕੌਰ, ਨਰਾਇਣ ਸਿੰਘ, ਸੁਹੇਲ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਗਣਤੰਤਰ ਦਿਵਸ ਮੌਕੇ ਨਗਰ ਕੌਂਸਲ 'ਚ ਪ੍ਰਧਾਨ ਜੋਸ਼ੀ ਨੇ ਲਹਿਰਾਇਆ ਕੌਮੀ ਤਿਰੰਗਾ
ਰਾਏਕੋਟ, (ਸੁਸ਼ੀਲ)-ਦੇਸ਼ ਦਾ 77ਵਾਂ ਗਣਤੰਤਰ ਦਿਵਸ ਸਥਾਨਕ ਨਗਰ ਕੌਂਸਲ ਦਫ਼ਤਰ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਜੋਸ਼ੀ ਵਲੋਂ ਅਦਾ ਕੀਤੀ ਗਈ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਜੋਸ਼ੀ ਨੇ ਸਮੂਹ ਨਗਰ ਨਿਵਾਸੀਆਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ | ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ | ਸਮਾਗਮ ਦੌਰਾਨ ਪ੍ਰਧਾਨ ਜੋਸ਼ੀ ਵਲੋਂ ਸਮਾਗਮ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਨਗਰ ਕੌਂਸਲ ਦੇ ਕਈ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਕੌਂਸਲਰ ਕਮਲਜੀਤ ਵਰਮਾ, ਕੌਂਸਲਰ ਗੁਰਦਾਸ ਮਾਨ, ਕੌਂਸਲਰ ਇਮਰਾਨ ਖਾਨ, ਕੌਂਸਲਰ ਰਜਿੰਦਰ ਸਿੰਘ ਰਾਜੂ, ਕੌਂਸਲਰ ਜਸਵੀਰ ਕੌਰ, ਕੌਂਸਲਰ ਮਨਜੀਤ ਕੌਰ, ਕੌਂਸਲਰ ਵਿਜੇ ਰਾਣੀ, ਕੌਂਸਲਰ ਬਲਜਿੰਦਰ ਸਿੰਘ ਰਿੰਪਾ, ਸੁਖਵੀਰ ਸਿੰਘ ਰਾਏ, ਕੌਂਸਲਰ ਉਮਾ ਰਾਣੀ, ਵਾਈਸ ਪ੍ਰਧਾਨ ਰਣਜੀਤ ਕੌਰ, ਰਜਿੰਦਰ ਸਿੰਘ ਰਾਜੂ, ਗਿਆਨੀ ਗੁਰਦਿਆਲ ਸਿੰਘ, ਜੋਗਿੰਦਰ ਪਾਲ ਮੱਕੜ, ਸੁਖਪਾਲ ਸਿੰਘ ਕਾਕੂ, ਗੁਰਮੀਤ ਸਿੰਘ ਪੰਮੀ, ਰਸ਼ਪਾਲ ਸਿੰਘ ਗਰੇਵਾਲ, ਚਮਕੌਰ ਸਿੰਘ ਗਿੱਲ, ਰਾਜੇਸ਼ ਕੁਮਾਰ, ਧਰਮਿੰਦਰ ਅਛੂਤ, ਸੁਪਰਡੈਂਟ ਹਰਪ੍ਰੀਤ ਸਿੰਘ, ਸਾਬਕਾ ਈਓ ਸੁਭਾਸ਼ ਜੋਸ਼ੀ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੰਨਾ ਵਿਚ ਕਿਸਾਨ ਜਥੇਬੰਦੀਆਂ ਵਲੋਂ ਸਾਂਝਾ ਟਰੈਕਟਰ ਮਾਰਚ <br/> ਅਗਲੀ ਖ਼ਬਰ ਬੀਬੀ ਸਰਬਜੀਤ ਕੌਰ ਨਮਿਤ ਸ਼ਰਧਾਂਜਲੀ ਸਮਾਰੋਹ <br/>
Ad Position 24